Share on Facebook

Main News Page

ਹੁਣ ਇਕ ਹੋਰ ਕੁੜੀ ਨੇ ਲਾਏ ਮਾਨ ਸਿੰਘ ਪਿਹੋਵੇ ਵਾਲੇ 'ਤੇ ਲਾਏ ਸੰਗੀਨ ਦੋਸ਼

* ਪਿਹੋਵੇ ਵਾਲੇ ਸਾਧ ਖਿਲਾਫ ਸੰਗੀਨ ਦੋਸ਼ਾਂ ਦੇ ਪੁਖਤਾ ਸਬੂਤ, ਮਾਨ ਸਿੰਘ ਨੇ ਮੈਨੂੰ ਬਾਥਰੂਮ ਵਿੱਚ ਲਿਜਾ ਕੇ ਅੰਦਰੋਂ ਲੌਕ ਲਾ ਲਿਆ ਅਤੇ......

ਬਰੈਂਪਟਨ: (ਸਾਂਝ ਸਵੇਰਾ) ਸੰਤ ਮਾਨ ਸਿੰਘ ਪਿਹੋਵੇ ਵਾਲਿਆਂ ਬਾਰੇ ਪਹਿਲਾਂ ਵੀ ਅਨੇਕਾਂ ਦੋਸ਼ਾਂ ਦਾ ਖੁਲਾਸਾ ਖੁੱਲ ਚੁੱਕਾ ਹੈ ਪਰ ਹੁਣ ਇੱਕ ਕਨੇਡੀਅਨ ਬੀਬੀ ਨੇ ਅਦਾਰਾ ਸਾਂਝ ਸਵੇਰਾ ਦੇ ਦਫਤਰ ਵਕੀਲ ਤੋਂ ਨੋਟਰਾਈਜ਼ ਕਰਵਾ ਕੇ ਭੇਜੇ ਬਿਆਨ ਵਿੱਚ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਉਪਰ ਬੜੇ ਸੰਗੀਨ ਦੋਸ਼ ਲਾਏ ਹਨ। ਹੋਰਨਾਂ ਵਾਂਗ ਇਹ ਬੀਬੀ ਵੀ ਮਾਨ ਸਿੰਘ ਦੇ ਲੱਛੇਦਾਰ ਭਾਸ਼ਨ ਅਤੇ ਪਿਆਰ ਭਰੀਆਂ ਅਦਾਵਾਂ ਤੋਂ ਪ੍ਰਭਾਵਿਤ ਹੋ ਕੇ ਬਾਬੇ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਬਾਬੇ ਦੇ ਨੇੜਲੇ ਸ਼ਰਧਾਲੂਆਂ ਵਿੱਚ ਸ਼ਾਮਲ ਹੋ ਗਈ ਸੀ। ਅਖੀਰ ਬਾਬੇ ਨੇ ਇਸ ਬੀਬੀ ਨਾਲ ਵੀ ਉਹੀ ਸਲੂਕ ਕਰਨ ਦੀ ਕੋਸ਼ਿਸ਼ ਕੀਤੀ ਜੋ ਉਸ ਬਾਰੇ ਪਹਿਲਾਂ ਸੁਣ ਚੁੱਕੇ ਹਾਂ।

ਨੋਟ: ਅਦਾਰਾ ਸਾਂਝ ਸਵੇਰਾ ਹਾਲ ਦੀ ਘੜੀ ਬੀਬੀ ਦਾ ਨਾਮ ਅਤੇ ਉਸਦੀ ਰਿਹਾਇਸ਼ ਵਾਲਾ ਸ਼ਹਿਰ ਲੁਕਵਾਂ ਰੱਖ ਰਹੇ ਹਾਂ। ਲੋੜ ਪੈਣ ਤੇ ਇਹ ਦਸਤਾਵੇਜ਼ ਵੀ ਪੇਸ਼ ਕੀਤੇ ਜਾ ਸਕਦ ਹਨ। ਖਬਰ ਦੀ ਤਰਤੀਬ ਲਈ ਅਸੀਂ ਫਰਜ਼ੀ ਨਾਮ ਅਤੇ ਫਰਜ਼ੀ ਸ਼ਹਿਰ ਦਾ ਨਾਮ ਵਰਤ ਰਹੇ ਹਾਂ। ਪੱਤਰ ਦੇ ਕੁੱਝ ਅੰਸ਼ ਇਸ ਪ੍ਰਕਾਰ ਹਨ:

ਕਨੇਡੀਅਨ ਬੀਬੀ ਦੇ ਨੋਟੇਰਾਈਜ਼ਡ ਬਿਆਨ:
 

ਮੈਂ ਤੇਜਿੰਦਰ ਕੌਰ (ਫਰਜ਼ੀ ਨਾਮ) ਆਪਣੇ ਪਤੀ ਅਤੇ ਬੱਚਿਆਂ ਸਮੇਤ ਬਾਬੇ ਨੂੰ ਸੰਨ 2000 ਵਿੱਚ ਮਿਲੀ ਸੀ। ਪਹਿਲਾਂ ਅਸੀਂ ਬਾਬਾ ਜੀ ਦੀਆਂ ਟੇਪਾਂ ਸੁਣਿਆ ਕਰਦੇ ਸੀ, ਫਿਰ ਇਨ੍ਹਾਂ ਨੂੰ ਮਿਲਣ ਗਏ। ਸਾਡਾ ਪ੍ਰੀਵਾਰ ਸ਼ਰਾਬ ਅਤੇ ਮੀਟ ਆਦਿ ਦਾ ਇਸਤੇਮਾਲ ਕਰਿਆ ਕਰਦਾ ਸੀ ,ਪਰ ਸੰਨ 2001 ਵਿੱਚ ਬਾਬਾ ਜੀ ਦੀ ਸੰਗਤ ਕਰਕੇ ਅਸੀਂ ਅੰਮ੍ਰਿਤਪਾਨ ਕਰ ਲਿਆ। ਇਸ ਰਸਤੇ ਤੇ ਚੱਲਦੇ ਰੱਖਣ ਲਈ ਬਾਬਾ ਮਾਨ ਸਿੰਘ ਨੇ ਸਾਨੂੰ ਆਪਣੇ ਨਜ਼ਦੀਕ ਕਰ ਲਿਆ ਅਤੇ ਸਾਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਨ ਲੱਗਾ। ਇਸ ਤਰਾਂ ਅਸੀਂ ਮਾਨ ਸਿੰਘ ਦੇ ਨੇੜੇ ਹੁੰਦੇ ਗਏ ਅਤੇ ਜਥੇ ਦੇ ਮੈਂਬਰ ਸਾਨੂੰ ਮਾਨ ਸਿੰਘ ਬਾਰੇ ਕਹਾਣੀਆਂ ਦੱਸਦੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹਨ ਜੋ ਦੁਨੀਆਂ ਤੇ ਆਏ ਹੋਏ ਹਨ।

ਮਈ 2002 ਵਿੱਚ ਮਾਨ ਸਿੰਘ ਇੰਗਲੈਂਡ ਆਇਆ, ਅਸੀਂ ਵੀ ਮਿਲਣ ਗਏ ਅਤ ਵਾਪਿਸ ਆ ਗਏ। ਵਾਪਿਸ ਆਉਣ ਸਾਰ ਹੀ ਮਾਨ ਸਿੰਘ ਦਾ ਫੋਨ ਆਇਆ ਕਿ ਤੂੰ ਇਕੱਲੀ ਵਾਪਿਸ ਆ ਜਾ। ਮਨ ਵਿੱਚ ਕੋਈ ਖਿਆਲ ਨਾ ਆਇਆ ਕਿ ਇਕੱਲੀ ਕਿਉਂ, ਮੈਂ ਇਕੱਲੀ ਵਾਪਿਸ ਚਲੀ ਗਈ। ਇੰਗਲੈਂਡ ਜਾ ਕੇ ਮੈਂ ਕਮਲਜੀਤ ਕੌਰ ਨਾਮ ਦੀ ਇੱਕ ਔਰਤ ਨੂੰ ਮਿਲੀ ਜਿਸ ਨੇ ਮੈਨੂੰ ਪੁੱਛਿਆ ਕਿ ਕੀ ਅਜੇ ਬਾਬੇ ਨੇ ਤੇਰੀਆਂ ਛਾਤੀਆਂ ਨਹੀਂ ਫੜੀਆਂ? ਮੈਂ ਕਿਹਾ ਨਹੀਂ ਤਾਂ ਉਸਨੇ ਦੱਸਿਆ ਕਿ ਕਿਵੇਂ ਬਾਬੇ ਨੇ ਉਸਦੇ ਟੌਪ ਵਿੱਚ ਹੱਥ ਪਾ ਕੇ ਛਾਤੀਆਂ ਫੜੀਆਂ ਸਨ। ਇਸ ਤੋਂ ਅੱਗੇ ਇਸ ਔਰਤ ਨੇ ਦੱਸਿਆ ਕਿ ਬਾਬਾ "ਮਾਸੀ ਇੰਗਲੈਂਡ" (ਇੱਕ ਹੋਰ ਔਰਤ) ਨਾਲ ਵੀ ਇੰਝ ਹੀ ਕਰਦਾ ਹੈ। "ਆਈ ਵਾਜ਼ ਡਿਸਗਸਟਡ" ਅਤੇ ਔਰਤ ਨੂੰ ਚੁੱਪ ਰਹਿਣ ਦੀ ਬੇਨਤੀ ਕੀਤੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਇਹ ਬਾਬਾ ਜੀ ਖਿਲਾਫ ਅਫਵਾਹਾਂ ਫੈਲਾ ਰਹੀ ਹੈ।

ਇੰਝ ਸਮਾਂ ਬੀਤਦਾ ਗਿਆ ਅਤੇ ਮੈਂ ਸੰਵੇਗਾਤਮਕ ਹੁੰਦੀ ਬਾਬੇ ਦੇ ਹੋਰ ਨਜ਼ਦੀਕ ਹੁੰਦੀ ਗਈ। ਬਾਬਾ ਸਾਨੂੰ ਬਹੁਤ ਪਿਆਰ ਕਰਦਾ ਸੀ, ਜਿਸਦਾ ਸਾਡੇ ਮਨਾਂ ਤੇ ਪ੍ਰਭਾਵ ਸੀ ਕਿ ਅਸੀਂ ਖੁਸ਼ਕਿਸ਼ਮਤ ਹਾਂ ਜਿੰਨਾਂ ਨੂੰ "ਸੰਤ" ਦੀ ਸੰਗਤ ਹਾਸਿਲ ਹੈ। ਮਾਨ ਸਿੰਘ ਦੇ ਪਿਆਰ ਦਾ ਵੇਗ ਵੱਧਦਾ ਗਿਆ ਅਤੇ ਮਾਨ ਸਿੰਘ ਇੰਡੀਆ, ਇੰਗਲੈਂਡ, ਅਮਰੀਕਾ, ਟਰਾਂਟੋ, ਕੈਲੇਫੋਰਨੀਆ ਭਾਵ ਜਿਥੇ ਵੀ ਹੋਵੇ ਸਾਨੂੰ ਲਗਾਤਾਰ ਫੋਨ ਕਰਨ ਲੱਗਾ। ਅਸੀਂ ਮਾਨ ਸਿੰਘ ਦੀ ਸੰਗਤ ਦੇ ਪਰਵਾਨੇ ਜਿਥੇ ਵੀ ਉਹ ਹੋਵੇ ਜਾਣ ਲੱਗੇ, ਕਈ ਵਾਰ ਪ੍ਰੀਵਾਰ ਸਮੇਤ ਪਰ ਜਿਆਦਾਤਰ ਮੈਂ ਇਕੱਲੀ ਹੀ ਜਾਇਆ ਕਰਦੀ ਸੀ।

ਇਸ ਮੌਕੇ ਬਾਬਾ ਕੁੱਝ ਅਜਿਹੇ ਸ਼ਬਦਾਂ ਦੀ ਵਰਤੋਂ ਕਰਨ ਲੱਗਾ "ਹੋ ਜਾਵੇ" ਜਾਂ "ਮਿਲਣਾ"। ਮੈਨੂੰ ਇਨਾਂ ਲਫਜ਼ਾਂ ਦਾ ਡਬਲ ਮਤਲਬ ਪਤਾ ਨਹੀਂ ਸੀ ਤੇ ਮੈਂ "ਹਾਂ" ਕਹਿ ਦੇਣਾ। ਸੰਤ ਨੂੰ ਪੁੱਛਣ ਦੀ ਹਿੰਮਤ ਹੀ ਨਹੀਂ ਸੀ ਕਿ ਇਨਾਂ ਲਫਜ਼ਾਂ ਦਾ ਕੀ ਮਤਲਬ ਹੈ। ਮਾਨ ਸਿਹੁੰ ਦਾ ਹਮੇਸਾਂ ਇਹੀ ਕਹਿਣਾ ਸੀ ਕਿ ਸਿੱਖੀ ਦਾ ਰਸਤਾ ਮੁਕੰਮਲ ਭਰੋਸੇ ਦਾ ਰਸਤਾ ਹੈ। ਇਥੇ ਪਿਛੇ ਮੁੜ ਕੇ ਵੇਖਣ ਦੀ ਜਰੂਰਤ ਨਹੀਂ ਬੱਸ "ਸਤਿ ਬਚਨ" ਕਹਿ ਕੇ ਤੁਰ ਚੱਲੋ।

ਕਈ ਵਾਰ ਆਰਾਮ ਕਰਨ ਵੇਲੇ ਮਾਨ ਸਿਹੁੰ ਮੈਨੂੰ ਕਮਰੇ ਅੰਦਰ ਬੁਲਾ ਲੈਂਦਾ ਸੀ ਅਤੇ ਬਿਸਤਰੇ ਤੇ ਨਾਲ ਲੇਟਣ ਲਈ ਕਹਿ ਦਿੰਦਾ ਸੀ। ਮੈਨੂੰ ਆਪਣੀ ਬਾਂਹ ਤੇ ਵੀ ਆਰਾਮ ਕਰਨ ਨੂੰ ਕਹਿੰਦਾ ਸੀ। ਮੈਂ ਭੋਲੇਪਣ ਵਿੱਚ ਕਿ ਇਹ ਤਾਂ ਸਾਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਹੈ ਸਭ ਕੁੱਝ ਮੰਨੀ ਜਾ ਰਹੀ ਸੀ।

ਅਗਸਤ 2003 ਦੇ ਉੱਤਰੀ ਅਮਰੀਕਾ ਦੇ ਦੌਰੇ ਦੌਰਾਨ ਅਸੀਂ ਵੀ ਬਾਬੇ ਨਾਲ ਸੀ। ਮਾਨ ਸਿੰਹੁਂ ਨੇ ਮੈਨੂੰ ਇੱਕ ਹੋਰ ਔਰਤ (ਜਸਵੰਤ ਕੌਰ ਕੈਲੇਫੋਰਨੀਆ ਤੋਂ) ਨੂੰ ਭੇਜ ਕੇ ਕਮਰੇ ਦੇ ਅੰਦਰ ਬੁਲਾ ਲਿਆ। ਜਦੋਂ ਮੈਂ ਅੰਦਰ ਗਈ ਤਾਂ ਸਾਹਿਬ ਸਿੰਘ (ਬਾਬੇ ਦਾ ਗੜਵਈ) ਸੁੱਤਾ ਪਿਆ ਸੀ ਅਤੇ ਜਸਵੰਤ ਕੌਰ ਬੈਠੀ ਸੀ। ਮਾਨ ਸਿਹੁੰ ਮੈਨੂੰ ਬਾਥਰੂਮ ਵਿੱਚ ਲੈ ਗਿਆ, ਅੰਦਰੋਂ ਲੌਕ ਲਾ ਲਿਆ ਅਤੇ ਮੈਨੂੰ ਘੁੱਟ ਕੇ ਜੱਫੀ ਪਾ ਲਈ, ਮੇਰਾ ਹੱਥ ਫੜ ਕੇ ਆਪਣੇ (ਪ੍ਰਾਈਵੇਟ ਪਾਰਟਸ) ਤੇ ਰੱਖ ਦਿੱਤਾ ਅਤੇ ਇਸਨੂੰ ਘੁੱਟਣ ਲਈ ਕਿਹਾ। ਮੈਂ ਇਨਕਾਰ ਕਰਦਿਆਂ ਕਿਹਾ ਕਿ ਇਹ ਕੀ ਕਰ ਰਿਹਾ ਹੈਂ। ਮੈਨੂੰ ਇਨਕਾਰ ਕਰਦੀ ਨੂੰ ਵੇਖ ਕੇ ਕਹਿੰਦਾ ਇਹ ਤਾਂ ਤੇਰੇ ਵਿਸ਼ਵਾਸ਼ ਦਾ "ਪਰਚਾ" ਸੀ। ਮੈਨੂੰ ਖੁਸ਼ੀ ਹੈ ਕਿ ਤੂੰ ਪਾਸ ਹੋ ਗਈ।

ਮਾਨ ਸਿੰਘ ਨੇ ਮੈਨੂੰ ਫਿਰ ਘੁੱਟ ਕੇ ਜੱਫੀ ਪਾ ਲਈ ਅਤੇ ਕਿਹਾ ਕਿ ਆ ਜਾਹ। ਇਸ ਮੌਕੇ ਮੇਰਾ ਸਾਰਾ ਵਿਸ਼ਵਾਸ਼ ਚਕਨਾਚੂਰ ਹੋ ਚੁੱਕਾ ਸੀ। ਇਹ ਅਜਿਹੀ ਘਟਨਾ ਸੀ ਜਿਸ ਨੂੰ ਅਗਰ ਮੈਂ ਕਿਸੇ ਕੋਲ ਦੱਸਦੀ ਸੀ ਤਾਂ ਲੋਕਾਂ ਦਾ ਮੰਨਣਾ ਮੁਸ਼ਕਲ ਸੀ। ਮੇਰੀ ਹਾਲਤ ਬੜੀ ਗੰਭੀਰ ਸੀ। ਮੈਂ ਬੜੀ ਨਰਵਿਸ ਸੀ। ਮੈਂ ਕਈ ਮਹੀਨੇ ਚੁੱਪ ਰਹੀ। ਇਸੇ ਸਾਲ ਮਾਨ ਸਿੰਘ ਨਿਊਯਾਰਕ ਆਇਆ ਅਤੇ ਇਸਨੇ ਮੈਨੂੰ ਬੁਲਾਇਆ। ਮੈਂ ਜਾਣਾ ਨਹੀਂ ਸੀ ਚਾਹੁੰਦੀ ਪਰ ਮੇਰੇ ਪਤੀ ਨੇ ਮੈਨੂੰ ਦਬਾਅ ਪਾ ਕ ਭੇਜ ਦਿੱਤਾ ਕਿਉਂਕਿ ਉਹ ਇਸਦੀ ਕਰਤੂਤ ਤੋਂ ਵਾਕਿਫ ਨਹੀਂ ਸੀ। ਮੈਂ ਨਿਊਯਾਰਕ ਸਿਰਫ ਇੱਕ ਦਿਨ ਰਹੀ ਤੇ ਵਾਪਿਸ ਆ ਗਈ। ਇਸ ਇੱਕ ਦਿਨ ਵਿੱਚ ਸਾਹਿਬ ਸਿੰਘ ਨੇ ਭਾਂਪ ਲਿਆ ਕਿ ਕੁੱਝ ਗਲਤ ਹੋਇਆ ਹੈ ਪਰ ਮੈਂ ਸਾਹਿਬ ਸਿੰਘ ਨੂੰ ਵੀ ਕੁਝ ਨਾ ਦੱਸਿਆ।

ਫਰਵਰੀ 2004 ਵਿੱਚ ਮੇਰੀ ਦੋਸਤ ਨੇ ਇੰਡੀਆ ਤੋਂ ਵਾਪਸ ਆ ਕੇ ਮੇਰੇ ਤੇ ਜੋਰ ਪਾਇਆ ਕਿ ਮੈਂ ਉਸਨੂੰ ਆਪਣੀ ਦਾਸਤਾਨ ਦੱਸਾਂ। ਮੈਂ ਉਸਨੂੰ ਸਭ ਕੁੱਝ ਦੱਸ ਦਿੱਤਾ। ਮੇਰੀ ਦੋਸਤ ਨੇ ਦੱਸਿਆ ਕਿ ਮਾਨ ਸਿਹੁੰ ਨੇ ਕਈ ਲੜਕੀਆਂ ਨੂੰ ਬਰਬਾਦ ਕੀਤਾ ਹੈ ਜਿਸ ਵਿੱਚ ਇੱਕ ਲੜਕੀ ਜੋ ਉਸਦੇ ਆਸ਼ਰਮ ਵਿੱਚ ਰਹਿੰਦੀ ਸੀ, ਨਾਲ ਬਲਾਤਕਾਰ ਵੀ ਹੋਇਆ ਹੈ। ਜਿਸ ਬਾਰੇ ਜਦੋਂ ਸਾਹਿਬ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਜਾਂਚ ਕੀਤੀ ਤੇ ਪਤਾ ਲਗਾਇਆ ਕਿ ਇਥ ਅਜਿਹਾ ਹੀ ਹੁੰਦਾ ਹੈ।

ਇਸ ਤੋਂ ਬਾਅਦ ਅਸੀਂ, ਮੈਂ ਤੇ ਮੇਰੀ ਦੋਸਤ ਨੇ ਆਪਣੇ ਪਤੀਆਂ ਨੂੰ ਦੱਸ ਦਿੱਤਾ ਜਿਸ ਨੇ ਉਨ੍ਹਾਂ ਨੂੰ ਬੜਾ ਕਸ਼ਟ ਪਹੁੰਚਾਇਆ। ਹੁਣ ਇਹ ਸਾਡੀ ਡਿਊਟੀ ਹੈ ਕਿ ਅਸੀਂ ਲੋਕਾਂ ਨੂੰ ਇਸ ਸਖਸ਼ ਬਾਰੇ ਜਾਣਕਾਰੀ ਦੇਈਏ ਕਿ ਇਸਦੀ ਅਸਲੀਅਤ ਕੀ ਹੈ ਤਾਂ ਕਿ ਹੋਰ ਔਰਤਾਂ ਇਸਦੀ ਚੁੰਗਲ ਚੋਂ ਬੱਚ ਸਕਣ। ਅਸੀਂ ਇਨਸਾਨੀਅਤ ਨਾਤੇ ਆਪਣੀ ਡਿਊਟੀ ਕਰ ਰਹੇ ਹਾਂ।

ਨੋਟਰੀ ਪਬਲਿਕ ਸਾਹਮਣੇ ਦਸਤਖਤ ਅਪਰੈਲ 12, 2006

ਵਰਨਣਯੋਗ ਹੈ, ਕਿ ਮਾਨ ਸਿਹੁੰ ਇਸ ਹਫਤੇ ਨਿਊਯਾਰਕ ਵਿੱਚ ਆਇਆ ਹੋਇਆ ਹੈ ਜਿਥੇ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਨੇ ਬਾਬੇ ਦਾ ਬਾਈਕਾਟ ਕੀਤਾ ਹੋਇਆ ਹੈ। ਬਾਬੇ ਦੇ ਕੁੱਝ ਚੇਲੇ ਅਜੇ ਵੀ ਬਾਬੇ ਨੂੰ ਸੁਆਲ ਕਰਨ ਦੀ ਜੁਅਰਤ ਕਰਨ ਜੋਕਰੇ ਨਹੀਂ ਹਨ। ਅਗਰ ਮਾਨ ਸਿਹੁੰ ਚਾਹੇ ਤਾਂ ਉਹ ਅਦਾਰਾ ਸਾਂਝ ਸਵੇਰਾ ਨਾਲ ਸੰਪਰਕ ਕਰਕੇ ਆਪਣਾ ਪ੍ਰਤੀਕਰਮ ਦੇ ਸਕਦਾ ਹੈ। ਸਿੱਖ ਸਮਾਜ ਵਿੱਚ ਸੰਤ ਬਾਬਿਆਂ ਦਾ ਕੋਹੜ ਦਿਨੋ ਦਿਨ ਫੈਲਦਾ ਜਾ ਰਿਹਾ ਹੈ। ਪੰਜਾਬ ਵਿੱਚ ਅੰਧ ਵਿਸ਼ਵਾਸ਼ ਦਾ ਸ਼ਿਕਾਰ ਹੋਏ ਲੋਕ ਇਨ੍ਹਾਂ ਦੀ ਚੁੰਗਲ ਵਿੱਚ ਫਸ ਜਾਂਦੇ ਹਨ। ਪੰਜਾਬ ਦੇ ਸਿਆਸਤਦਾਨ ਵੀ ਇਨਾਂ ਦੀ ਚੌਂਕੀ ਭਰਦੇ ਹਨ ਜੋ ਇਨ੍ਹਾਂ ਦਾ ਫੈਲਾਅ ਦਾ ਮੁੱਖ ਕਾਰਣ ਹਨ। ਪੰਜਾਬੀ ਪ੍ਰੈੱਸ ਕਲੱਬ ਦੇ ਉੱਦਮ ਸਦਕਾ ਟਰਾਂਟ ਵਿੱਚ ਕਾਫੀ ਹੱਦ ਤੱਕ ਜਾਗਰਤੀ ਆਈ ਹੈ। ਇਥੇ ਹੁਣ ਛੇਤੀ ਕਿਤੇ ਕੋਈ ਸਾਧ ਸੰਗਤ ਨੂੰ ਗੁੰਮਰਾਹ ਕਰਨ ਨਹੀਂ ਆ ਸਕੇਗਾ, ਪਰ ਇਹ ਮੁਹਿੰਮ ਜੰਗੀ ਪੱਧਰ ਤੇ ਸਾਰੇ ਸਿੱਖ ਜਗਤ ਵਿੱਚ ਫੈਲਣੀ ਜਰੂਰੀ ਹੈ। ਸਮੁੱਚੇ ਸਿੱਖ ਜਗਤ ਨੂੰ ਇਨ੍ਹਾਂ ਪੈਸੇ ਇਕੱਠੇ ਕਰਨ ਵਾਲੀਆਂ ਕੀੜੀਆਂ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ।

ਮਾਨ ਸਿੰਘ ਪਿਹੋਵੇ ਵਾਲੇ ਦੀ ਨਿਊਯਾਰਕ ਫੇਰੀ ਦਾ ਸਖਤ ਵਿਰੋਧ

ਨਿਊਯਾਰਕ - ਟਰਾਈ ਸਟੇਟ ਨਿਊਯਾਰਕ ਦੀਆਂ ਗੁਰਦਵਾਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਸਿੱਖ ਕਲਚਰਲ ਸੁਸਾਇਟੀ ਗੁਰੂਘਰ ਵਿਖੇ ਹੋਈ ਜਿਸ ਵਿੱਚ ਸਿੱਖ ਪੰਥ ਦੇ ਅਹਿਮ ਮਸਲੇ ਵਿਚਾਰੇ ਗਏ ਜਿੰਨ੍ਹਾਂ ਵਿੱਚ ਪ੍ਰਮੁੱਖ ਮਸਲਾ ਮਾਨ ਸਿੰਘ ਪਿਹੋਵੇ ਵਾਲੇ ਦੀ ਨਿਊਯਾਰਕ ਦੀ ਫੇਰੀ ਸਬੰਧੀ ਸੀ। ਇਸ ਮੀਟਿੰਗ ਵਿੱਚ ਹਾਜਰ ਸਾਰੀਆਂ ਜਥੇਬੰਦੀਆ ਅਤੇ ਕਮੇਟੀਆ ਨੇ ਬਾਬੇ ਦੀ ਫੇਰੀ ਦਾ ਗੰਭੀਰ ਨੋਟਿਸ ਲਿਆ। ਪਿਛਲੇ ਸਮੇਂ ਵਿੱਚ ਮਾਨ ਸਿੰਘ ਵਲੋਂ ਗੁਰਬਾਣੀ ਪ੍ਰਤੀ ਗਲਤ ਪ੍ਰਭਾਵ ਦੇਣਾ ਕਿ ਗੁਰਬਾਣੀ ਦੀਆ ਕਈ ਤੁਕਾਂ ਐਸੀਆ ਹਨ ਜਿੰਨ੍ਹਾਂ ਨੂੰ ਬੀਬੀਆ ਸਾਹਮਣੇ ਪੜਿਆ ਨਹੀਂ ਜਾ ਸਕਦਾ ਅਤੇ ਇੰਨ੍ਹਾਂ ਦਾ ਵਿਖਿਆਨ ਵੀ ਨਹੀਂ ਕੀਤਾ ਜਾ ਸਕਦਾ ।

ਦੂਸਰਾ, ਮਾਨ ਸਿੰਘ ਦੇ ਚਾਲ ਚਲਣ ਉਪਰ ਕਈ ਲੜਕੀਆ ਵਲੋਂ ਦੋਸ਼ ਲਾਏ ਜਾਣਾ ਵੀ ਇਸ ਮੀਟਿੰਗ ਵਿੱਚ ਵਿਚਾਰਿਆ ਗਿਆ ਜਿਸ ਨੂੰ ਕਈ ਪਰਵਾਸੀ ਅਤੇ ਪੰਜਾਬ ਦੀਆ ਅੱਧੀ ਦਰਜਨ ਤੋਂ ਵੱਧ ਅਖਬਾਰਾਂ ਨੇ ਛਾਪਿਆ ਸੀ। ਸਾਬਕਾ ਜਥੇਦਾਰ ਅਕਾਲ ਤੱਖਤ ਸਾਹਿਬ ਭਾਈ ਰਣਜੀਤ ਸਿੰਘ ਨੇ ਕੁੱਝ ਬੀਬੀਆਂ ਦੀ ਵੀਡੀਉ ਵੀ ਬਣਾਈ ਜਿਸ ਦੀ ਪੁਸ਼ਟੀ ਉਨ੍ਹਾਂ ਨੇ ਅਖਬਾਰਾਂ ਵਿੱਚ ਕੀਤੀ। ਬੀਬੀਆ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਬਾਬੇ ਦੀਆਂ ਅਸ਼ਲੀਲ ਹਰਕਤਾਂ ਦੀ ਸ਼ਕਾਇਤ ਸਿੱਖ ਪੰਥ ਦਾ ਮੋਹਰੀ ਧਾਰਮਿਕ ਆਗੂਆ ਅਤੇ ਰਾਜਨੀਤਕ ਲੀਡਰਾਂ ਕੋਲ ਵੀ ਪਹੁੰਚ ਕੀਤੀ ਜਿਸ ਦਾ ਕੋਈ ਸਿੱਟਾ ਨਹੀਂ ਨਿਕਲਿਆ। ਬਾਬੇ ਦੇ ਇਖਲਾਕ ਬਾਰੇ ਉਨ੍ਹਾਂ ਦੇ ਨਜਦੀਕੀ ਰਹੇ ਸੇਵਾਦਾਰਾਂ (ਚੇਲੇ) ਵਲੋਂ ਵੀ ਮਾਨ ਸਿੰਘ ਦੇ ਚਾਲ ਚਲਣ ਤੇ ਉਂਗਲ ਉਠਾਈ ਗਈ ਹੈ।

ਮੀਟਿੰਗ ਵਿੱਚ ਇਹ ਵੀ ਵਿਚਾਰਿਆ ਗਿਆ ਕਿ ਇੱਕ ਸੰਤ ਵਲੋਂ ਕਰੱਪਟ ਆਗੂਆ ਨਾਲ ਬਹਿਣੀ ਉਠਣ ਰਖ ਕੇ ਆਪਣੇ ਡੇਰਿਆ ਵਿੱਚ ਨਿਵਾਜਣ ਦਾ ਕੀ ਕਾਰਣ ਹੋ ਸਕਦਾ ਹੈ? ਇਸ ਸਮੇਂ ਸਾਰੀਆ ਕਮੇਟੀਆ ਅਤੇ ਜਥੇਬੰਦੀਆ ਵਲੋਂ ਕਈ ਹੋਰ ਮਤੇ ਪਾਸ ਕੀਤੇ ਗਏ।

ਭਾਂਵੇ ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਜਾ ਚੁੱਕਾ ਸੀ ਕਿ ਏਅਰਪੋਰਟ ਤੋਂ ਲੈ ਕੇ ਬਾਬੇ ਦੇ ਹਰ ਪ੍ਰੋਗਰਾਮ ਸਮੇਂ ਰੋਸ ਮੁਜਾਹਰਾ ਕਰਕੇ ਬਾਬੇ ਦੇ ਕੁਕਰਮਾਂ ਦਾ ਚਿੱਠਾ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇ। ਇਸ ਦੇ ਨਾਲ ਹੀ ਵਿਚਾਰ ਕੀਤੀ ਗਈ ਕਿ ਬਾਬੇ ਦ ਦੋਸ਼ਾਂ ਨੂੰ ਬਿਆਨ ਕਰਦੇ ਇਸ਼ਤਿਹਾਰ ਗੁਰੂ ਘਰਾਂ ਵਿੱਚ ਅਤੇ ਨਿਊਯਾਰਕ ਦੀ ਸਿੱਖ ਡੇ ਪਰੇਡ ਵਿੱਚ ਵੰਡੇ ਜਾਣ। ਪਰ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਇਕ ਫੈਸਲਾ ਲਿਆ ਗਿਆ ਕਿ ਬਾਬਾ ਮੱਖਣ ਸਾਹ ਲੁਬਾਣਾ ਗੁਰੂ ਘਰ ਦੀ ਕਮੇਟੀ ਜਿਹੜੀ ਕਿ ਵਾਹਦ ਇੱਕੋ ਇੱਕ ਕਮੇਟੀ ਬਾਬੇ ਮਾਨ ਸਿੰਹੁ ਦਾ ਪ੍ਰੋਗਰਾਮ ਉਲੀਕ ਰਹੀ ਹੈ ਨੂੰ ਮਿਲ ਕੇ ਬੇਨਤੀ ਕੀਤੀ ਜਾਵੇ ਕਿ ਸੰਗੀਨ ਦੋਸ਼ਾ ਵਿੱਚ ਆਏ ਹੋਏ ਮਾਨ ਸਿੰਘ ਦਾ ਪ੍ਰੋਗਰਾਮ ਨਾ ਕਰਵਾਇਆ ਜਾਵੇ। ਦੇਸ ਅਤੇ ਬਦੇਸ਼ ਵਿੱਚ ਮੀਡੀਏ ਵਲੋਂ ਵਾਰ ਵਾਰ ਜੋਰ ਦੇਣ ਤੇ ਵੀ ਬਾਬੇ ਵਲੋਂ ਆਪਣੇ ਤੇ ਲੱਗੇ ਦੋਸ਼ਾਂ ਪ੍ਰਤੀ ਅੱਜ ਤੱਕ ਕੋਈ ਸ਼ਪਸਟੀ ਕਰਣ ਨਾ ਦਿਤੇ ਜਾਣ ਕਾਰਣ ਉਨ੍ਹਾਂ ਦਾ ਹੋਰ ਗੁਰੂ ਘਰਾਂ ਵਿੱਚ ਪ੍ਰੋਗਰਾਮ ਕਰਨ ਦਾ ਬਾਈ ਕਾਟ ਕੀਤਾ ਜਾਵੇ। ਜਬਰ ਦਾ ਸ਼ਿਕਾਰ ਹੋਈਆ ਲੜਕੀਆਂ ਜਾਂ ਔਰਤਾਂ ਦੀ ਹਰ ਤਰਾਂ ਨਾਲ ਮਦਦ ਕਰਕੇ ਸਮਾਜਿਕ ਇਜਤ ਬਹਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦੁਆਉਣ ਲਈ ਸਿੱਖਾਂ ਦੀ ਸਰਬ ਉੱਚ ਅਦਾਲਤ ਤੱਕ ਪਹੁੰਚ ਕੀਤੀ ਜਾਵੇ।

ਇਸ ਦੇ ਸਬੰਧ ਵਿੱਚ ਗਿਆਰਾਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਉਪਰੋਕਤ ਫੈਸਲੇ ਲੈਣ ਉਪਰੰਤ ਬਾਬਾ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਪਹੁੰਚ ਕੇ ਕਮੇਟੀ ਨਾਲ ਗਲ ਬਾਤ ਕੀਤੀ ਗਈ ਜਿਸ ਵਿੱਚ ਬਾਬਾ ਮੱਖਣ ਸ਼ਾਹ ਲੁਭਾਣਾ ਗੁਰੂ ਘਰ ਦੀ ਕਮੇਟੀ ਨੇ ਇਹ ਵਿਸ਼ਵਾਸ਼ ਦੁਆਇਆ ਕਿ ਮਾਨ ਸਿੰਘ ਦੇ ਪ੍ਰੋਗਰਾਮ ਸਿਰਫ ਤੇ ਸਿਰਫ ਗੁਰਦਵਾਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਵਿਖੇ ਹੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਗਰ ਉਨ੍ਹਾਂ ਨਾਲ ਪਹਿਲਾਂ ਇਸ ਮੁੱਦੇ ਤੇ ਗਲ ਤੋਰੀ ਹੋਈ ਹੁੰਦੀ ਤਾਂ ਉਹ ਮਾਨ ਸਿੰਘ ਦੇ ਪ੍ਰੌਗਰਾਮ ਨੂ ਕੈਂਸਲ ਕਰ ਦਿੰਦੇ।ਇਸ ਮੌਕੇ ਤੇ ਬਾਬਾ ਮੱਖਣ ਸਾਹ ਲੁਬਾਣਾ ਗੁਰੂ ਘਰ ਦੇ ਸੀਨੀਅਰ ਆਗੂ ਮਾਸਟਰ ਮਹਿੰਦਰ ਸਿੰਘ ਨੇ ਜਿਥੇ ਸੰਗਤਾਂ ਉਪਰ ਇਹ ਰੋਸ ਪਰਗਟ ਕੀਤਾ ਕਿ ਉਹ ਬਿਨਾਂ ਸੋਚੇ ਸਮਝੇ ਪਾਖੰਡੀਆ ਨੂੰ ਮਾਣ ਸਨਮਾਨ ਦੇ ਕੇ ਅਕਾਸ਼ ਉਪਰ ਚੁੱਕ ਦਿੰਦੀਆ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਯਾਦਾ ਭੁਲ ਜਾਂਦੀਆ ਹਨ। ਉਥੇ ਇਹ ਗਲ ਵੀ ਕਹੀ ਕਿ ਆਉਣ ਵਾਲੇ ਸਮੇਂ ਵਿੱਚ ਭਾਈ ਚਾਰਕ ਤੌਰ ਤੇ ਬੈਠ ਕੇ ਕੋਈ ਐਸਾ ਹੱਲ ਲੱਭਿਆ ਜਾਵੇ ਜਿਸ ਨਾਲ ਕਿਸੇ ਵੀ ਪਾਖੰਡੀ ਬਾਬੇ ਨੂੰ ਕਿਸੇ ਗੁਰੂ ਘਰ ਵਿੱਚ ਵੜਨ ਤੋਂ ਰੋਕਿਆ ਜਾ ਸਕੇ। ਮਾਨੇ ਕਿਹਾ ਕਿ ਭਾਈਚਾਰਕ ਸਾਂਝ ਨੂੰ ਅਹਿਮੀਅਤ ਦਿੰਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top