Share on Facebook

Main News Page

"ਕਾਲੀ ਬਿਯਰ" ਹੀ ਨਹੀਂ, ਬਲਕਿ "ਕਾਲੀ ਵ੍ਹਾਈਨ", "ਕਾਲੀ ਮਦਿਰਾ" ਅਤੇ "ਮਹਾਕਾਲ ਸਕਾੱਚ" ਨਾਮ ਦੇ ਬ੍ਰਾਂਡ ਵੀ ਇਸ ਕੰਪਨੀ ਨੂੰ ਕੱਢਨੇ ਚਾਹੀਦੇ ਹਨ

ਖਾਲਸਾ ਨਿਊਜ਼ 'ਤੇ ਇਹ ਖਬਰ ਪੜ੍ਹੀ ਕਿ ਅਮਰੀਕਾ ਵਿੱਚ ਕਿਸੇ ਕੰਪਨੀ ਨੇ ਅਪਨੀ ਬਿਯਰ ਦਾ ਨਾਮ "ਕਾਲੀ ਮਾਂ" ਰੱਖ ਦਿਤਾ ਤੇ ਹਿੰਦੂਆ ਦੀ ਸਿਆਸੀ ਪਾਰਟੀ, ਭਾਰਤੀ ਜਨਤਾ ਪਾਰਟੀ ਦੇ ਸਾਂਸਦ ਭੜਕ ਉੱਠੇ।

ਬੜੀ ਹੈਰਾਨਗੀ ਵਾਲੀ ਗਲ ਇਹ ਹੈ ਕਿ , ਜੇ ਇਹ "ਕਾਲੀ ਦੇਵੀ " ਦੀ ਨਿਰਾਦਰੀ ਦਾ ਮਾਮਲਾ ਹੈ, ਤੇ ਭਾਰਤੀ ਜਨਤਾ ਪਾਰਟੀ ਤੋਂ ਪਹਿਲਾਂ ਸਾਡੇ ਕੁਝ ਧਾਰਮਿਕ ਆਗੂਆਂ ਨੂੰ, ਜੋ ਅਖੌਤੀ ਦਸਮ ਗ੍ਰੰਥ ਨੂੰ, "ਦਸਮ ਬਾਣੀ" ਕਹਿ ਕੇ ਸਤਕਾਰਦੇ ਨੇ, ਉਨਾਂ ਨੂੰ ਇਸ ਬਾਰੇ ਪ੍ਰੋਟੇਸਟ ਕਰਨਾ ਚਾਹੀਦਾ ਸੀ। ਇਨ੍ਹਾਂ ਨੇ ਤੇ ਹਲੀ ਤਕ ਆਪਣੀ ਜੁਬਾਨ ਹੀ ਨਹੀਂ ਖੋਲੀ? "ਅਖੌਤੀ ਦਸਮ ਗ੍ਰੰਥ" ਦਾ "ਇਸ਼ਟ" (ਰੱਬ) ਵੀ ਤੇ "ਕਾਲੀ” ਜਾਂ "ਮਹਾਕਾਲ" ਹੀ ਹੈ।

"ਕਾਲੀ" ਦੀ ਜੇ ਉਹ ਬੇਅਦਬੀ ਹੋਈ ਸਮਝਦੇ ਨੇ, ਤੇ ਅਕਾਲ ਤਖਤ ਦੇ ਹੈਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ, ਪਟਨੇ ਦੇ ਇਕਬਾਲ ਸਿੰਘ ਅਤੇ ਹਜੂਰ ਸਾਹਿਬ ਦੇ ਗਿਆਨੀ ਕੁਲਵੰਤ ਸਿੰਘ, ਅਖੌਤੀ ਟਕਸਾਲ ਅਤੇ ਸੰਤ ਸਮਾਜ ਦੇ ਆਪ ਹੁਦਰੇ ਹਰਨਾਮ ਸਿੰਘ ਧੁੰਮਾ, ਗਿਆਨੀ ਪਿੰਦਰ ਪਾਲ ਸਿੰਘ, ਗੁਰਸ਼ਰਣਜੀਤ ਸਿੰਘ ਲਾਂਬਾ, ਰਤਿੰਦਰ ਸਿੰਘ ਇੰਦੌਰ ਅਤੇ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਤੇ ਹੋਰ ਨਿਹੰਗਾਂ ਅਤੇ ਮਸੰਦਾਂ ਵਰਗੀਆਂ ਹਜਾਰਾਂ ਹਸਤੀਆਂ ਨੂੰ, ਭਾਰਤੀ ਜਨਤਾ ਪਾਰਟੀ ਤੋਂ ਪਹਿਲਾਂ ਹੀ ਇਸ ਗਲ ਦਾ ਵਿਰੋਧ ਦਰਜ ਕਰਨਾ ਚਾਹੀਦਾ ਸੀ।

ਮਹਾਕਾਲ, ਕਾਲੀ ਭੈਰਵ ਨੂੰ ਸ਼ਰਾਬ ਚੜ੍ਹਦੀ ਹੋਈ

 ਕਿਉਂਕਿ ਇਨਾਂ ਸਿੱਖ ਆਗੂਆਂ ਦਾ "ਇਸ਼ਟ" ਵੀ ਤੇ "ਕਾਲੀ ", "ਕਾਲਕਾ", "ਭਗੌਤੀ" ਜਾ "ਮਹਾਕਾਲ" ਹੀ ਤੇ ਹੈ। ਇਹ ਆਗੂ ਇਸ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਂਦੇ ਨੇ, ਤੇ ਇਸ ਗ੍ਰੰਥ ਅਨੁਸਾਰ ਇਸ ਦਾ ਇਸ਼ਟ (ਰੱਬ) ਵੀ ਕਾਲੀ, ਕਾਲਕਾ ਅਤੇ ਮਹਾਕਾਲ ਹੈ।

ਇਨਾਂ ਦੇ ਇਸ਼ਟ “ਕਾਲੀ” ਦੇ ਨਾਮ ਤੇ “ਕਾਲੀ ਮਾਂ” ਬੀਯਰ ਬਣੀ ਹੈ। ਕਲ ਸ਼ਰਾਬ ਅਤੇ ਭੰਗ, ਹਫੀਮ ਅਤੇ ਪੋਸਤ, ਪਤਾ ਨਹੀਂ ਕੀ ਕੀ ਬਣਾ ਦਿਤਾ ਜਾਵੇਗਾ, ਫੇਰ ਇਹ ਦਸਮ ਬਾਣੀ ਦੀ ਬੇਦਬੀ ਕਿਸ ਤਰ੍ਹਾਂ ਰੋਕ ਸਕਣਗੇ? ਇਹ ਗਲ ਵੀ ਮੈਂ ਕੋਈ ਅਪਣੇ ਕੋਲੋਂ ਬਣਾ ਕੇ ਨਹੀਂ ਕਰ ਰਿਹਾ ਹਾਂ। ਇਨਾਂ ਆਗੂਆਂ ਦੇ ਗੁਰੂ ਦੀ ਬਾਣੀ ਹੀ ਇਸ ਗੱਲ ਨੂੰ ਮੁਹਰ ਲਾ ਰਹੀ ਹੈ ਕਿ ਇਸ ਗ੍ਰੰਥ ਨੂੰ ਪੂਜਣ ਵਾਲਿਆ ਦਾ "ਇਸ਼ਟ" ਉਹ ਹੀ "ਕਾਲੀ" ਹੈ, ਜਿਸ ਦਾ ਭੋਜਨ ਭੰਗ ਅਤੇ ਸ਼ਰਾਬ ਹੈ।

ਸ੍ਰੀ ਭਗੌਤੀ ਏ ਨਮਹ॥ …. ਤੁ ਹੀ ਸ੍ਰੀ ਭਵਾਨੀ॥ …ਤੁ ਹੀ ਬਿਸਵਮਾਤਾ॥ … ਮੰਗਲਾ ਰੂਪ ਕਾਲੀ॥ …ਦੁਰਗਾ ਤੂ ਛਿਮਾ ਤੂ ਸ਼ਿਵਾ ਰੂਪ ਤੇਰੋ॥ ਪੰਨਾ 809:- (ਅਖੌਤੀ ਬਚਿਤੱਰ ਨਾਟਕ /ਅਖੌਤੀ ਦਸਮ ਗ੍ਰੰਥ)

ਲਾਗੜਦੀ ਲੁੱਥ ਬਿੱਥਰੀ ਚਾਗੜਦੀ ਚਾਂਵੰਡ ਚਿੰਕਾਰੰ ॥
ਨਾਗੜਦੀ ਨਦ ਭਏ ਗਦ ਕਾਗੜਦੀ ਕਾਲੀ ਕਿਲਕਾਰੰ ॥
ਕਾਗੜਦੰਗ ਕਹਕ ਕਾਲੀ ਕਰਾਲ ॥ ਜਾਗੜਦੰਗ ਜੂਹ ਜੁੱਗਣ ਬਿਸਾਲ ॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾਵਤਾਰੇ ਕਾਲੀ ਨਾਗ ਨਿਕਾਰਬੋ ਬਰਨਨੰ ॥
ਮਹਾ ਭੈਰਵੀ ਭੂਤਨੇਸੁਰੀ ਭਵਾਨੀ ॥
ਭਵੀ ਭਾਵਨੀ ਭਬਯੰ ਕਾਲੀ ਕ੍ਰਿਪਾਣੀ ॥


ਜਯਾ ਆਜਯਾ ਹਿੰਗੁਲਾ ਪਿੰਗੁਲਾ ਹੈ ॥ ਸ਼ਿਵਾ ਸੀਤਲਾ ਮੰਗਲਾ ਤੋਤਲਾ ਹੈ ॥੪੨੬॥
ਤਪੰਤੰਤ ਤੇਗੰ ॥ ਚਮੰਕੰਤ ਬੇਗੰ ॥ ਨਚੇ ਮੁੰਡ ਮਾਲੀ ॥ ਹਸੇ ਤੱਤ ਕਾਲੀ ॥੨੦੦॥

ਕਰੈ ਕੇਲ ਕੰਕੀ ਕਿਲਕੈਤ ਕਾਲੀ ॥ ਤਜੈ ਜ੍ਵਾਲ ਮਾਲਾ ਮਹਾਂ ਜੋਤ ਜ੍ਵਾਲੀ ॥
ਹਸੈ ਭੂਤੰ ਪ੍ਰੇਤੰ ਤੁਟੈ ਤੱਥਿ ਤਾਲੰ ॥ ਫਿਰੈ ਗਉਰ ਦੁੳਰੀ ਪੁਐ ਰੁੰਡ ਮਾਲੰ ॥੪੬੭॥

ਕਿ ਨਾਗਨੀ ਕੇ ਏਸ ਹੈਂ ॥ ਕਿ ਮ੍ਰਿਗੀਨ ਕੇ ਨਰੇਸ ਛੈ ॥
ਕਿ ਰਾਜਾ ਛਤ੍ਰ ਧਾਰੀ ਹੈਂ ॥ ਕਿ ਕਾਲੀ ਕੇ ਭਿਖਾਰੀ ਛੈ ॥੫੭੫॥

ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥
ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ ॥੫॥

("ਨਾਟਕੀਏ ਰਾਗੀਆਂ" ਦਾ ਇਹ ਸਭ ਤੋਂ ਮਨ ਪਸੰਦ (ਅਪ) ਸ਼ਬਦ ਹੈ, ਗੁਰਬਚਨ ਸਿੰਘ ਫਰਮਾਇਸ਼ ਕਰ ਕਰ ਕੇ ਇਨਾਂ ਰਾਗੀਆਂ ਕੋਲੋਂ ਇਹ (ਅਪ) ਸ਼ਬਦ ਸੁਣਦੇ ਨੇ, ਅਤੇ ਸਿੱਖ ਰਹਿਤ ਮਰਿਯਾਦਾ ਦਾ ਅਪਮਾਨ ਕਰਦਿਆ, ਸ਼੍ਰੀ ਦਰਬਾਰ ਸਾਹਿਬ ਤੋਂ ਜਾਣਬੁਝ ਕੇ ਇਸ ਸ਼ਬਦ ਦਾ ਗਾਇਨ ਕਰਵਾਂਦੇ ਨੇ।)

ਇਹੋ ਜਹੇ ਹਜਾਰਾਂ ਪ੍ਰਮਾਣ ਇਸ "ਕੂੜ ਕਿਤਾਬ" ਵਿਚ ਥਾਂ ਥਾਂ ਤੇ ਮੌਜੂਦ ਹਨ, ਜੋ ਇਹ ਸਪਸ਼ਟ ਕਰਦੇ ਹਨ ਕਿ "ਕਾਲੀ" ਦੇਵੀ ਹੀ ਇਸ ਕਿਤਾਬ ਦਾ "ਇਸ਼ਟ" (ਰੱਬ) ਹੈ। ਜੇ ਸਾਰੇ ਪ੍ਰਮਾਣ "ਕਾਲੀ" ਦੇ ਇਸ ਲੇਖ ਵਿੱਚ ਦੇਣ ਲਗੀਏ, ਅਤੇ ਉਨਾਂ ਦੇ ਅਰਥ ਲਿਖਣ ਲਗੀਏ , ਤੇ ਅੱਧੀ "ਕਾਲੀ ਕਿਤਾਬ" ਹੀ ਇਥੇ ਉਤਾਰਨੀ ਪੈ ਜਾਵੇਗੀ। “ਕਾਲਕਾ”, ਕਾਲੀ”, ਭਗੌਤੀ, “ਕਾਲ” , ਮਹਾਕਾਲ”, “ਭਵਾਨੀ”, ਦੁਰਗਾ” ਆਦਿਕ ਦੀ ਉਸਤਤਿ ਨਾਲ ਹੀ ਇਹ "ਕਾਲੀ ਕਿਤਾਬ " ਭਰੀ ਪਈ ਹੈ । ਮਨੁਖ ਦਾ ਜੀਵਨ ਸਵਾਰਨ ਵਾਲੀ ਇਕ ਵੀ ਕੰਮ ਦੀ ਗਲ ਤੇ ਇਸ ਬਚਿਤੱਰ "ਨਾਟਕ" ਵਿਚ ਨਹੀ ਹੈ । ਕ੍ਰਿਸ਼ਨਾਂ ਅਵਤਾਰ ਪੜ੍ਹ ਲਵੋ , ਚੌਬੀਸ ਅਵਤਾਰ ਪੜ੍ਹ ਲਵੋ, ਚੰਡੀ ਚਰਿਤ੍ਰ ਪੜ੍ਹ ਲਵੋ, ਚੰਡੀ ਕੀ ਵਾਰ (ਦੁਰਗਾ ਪਾਠ) ਪੜ੍ਹ ਲਵੋ ਸ਼ਸ਼ਤ੍ਰ ਨਾਮ ਮਾਲਾ ਪਵ੍ੜ੍ਹ ਲਵੋ, ਰਹੀ ਸਹੀ ਕਸਰ 579 ਪੰਨਿਆ ਦੇ "ਅਸ਼ਲੀਲ "ਕਾਮ ਕਬੱਡੀ" ਚਰਿਚ੍ਰਯੋ ਪਾਖਿਆਨ" ਨਾਲ ਪੂਰੀ ਹੋ ਜਾਂਦੀ ਹੈ। ਸਾਨੂੰ ਕੀ ਲੈਣਾ ਹੈ ਚੰਡੀ ਅਤੇ 24 ਅਵਤਾਰਾਂ ਬਾਰੇ ਜਾਣਕੇ? ਸਾਡਾ ਦਸਮ ਪਿਤਾ ਸਾਰੀ ਉਮਰ ਅਪਣੇ ਸਿੱਖਾਂ ਦੀ ਚੜ੍ਹਦੀਕਲਾ ਅਤੇ ਗੁਰੂ ਨਾਨਕ ਦੇ ਲਾਏ "ਸਿੱਖੀ ਦੇ ਬੂਟੇ" ਨੂੰ ਸੰਭਾਲਨ ਵਿੱਚ ਲਗਿਆ ਰਿਹਾ ਅਤੇ ਜੰਗਾਂ ਕਰਦਾ ਰਿਹਾ, ਅਪਣਾਂ ਪਰਿਵਾਰ ਖਾਲਸੇ ਤੋਂ ਇਕ ਇਕ ਕਰਕੇ ਵਾਰਦਾ ਰਿਹਾ, ਕੀ ਉਸ ਕੋਲ ਇਨਾਂ ਟਾਈਮ ਹੈ ਸੀ ਕਿ "ਚਰਿਤਰਯੋ ਪਾਖਿਯਾਨ" ਵਰਗੀ ਬਕਵਾਸ, ਜੋ ਇਸ ਕਿਤਾਬ ਵਿੱਚ ਦਰਜ ਹੈ ਉਹ, ਲਿਖਦਾ? ਇਸ ਕਿਤਾਬ ਨੂੰ "ਦਸਮ ਬਾਣੀ" ਕਹਿਨ ਵਾਲੇ ਅਕਿਰਤਘਣੋ! ਕੁਝ ਤਾਂ ਸਰਮ ਕਰੋ ! ਅਪਣੇ ਸਰਬੰਸਦਾਨੀ ਗੁਰੂ ਨੂੰ ਗੰਗੂ ਦੇ ਵੰਸ਼ਜਾਂ ਦੇ ਆਖੇ ਲਗ ਕੇ ਕਿਉਂ ਬਦਨਾਮ ਕਰਨ ਲਈ ਤੁੱਰੇ ਹੋਏ ਹੋ ?

ਸਾਡੇ ਇਹ “ਦਸਮ ਬਾਣੀ” ਦਾ ਸਤਿਕਾਰ ਕਰਨ ਵਾਲੇ ਆਗੂ ਭਾਂਵੇ ਭਗੌਤੀ / ਕਾਲੀ /ਮਹਾਕਾਲ ਜਾਂ "ਸ਼ਿਵਾ" ਨੂੰ ਅਰਦਾਸਾਂ ਕਰਦੇ, ਵਰ ਮੰਗਦੇ ਰਹਿੰਦੇ ਹਨ ("ਦੇਹਿ ਸ਼ਿਵਾ ਬਰ......" )। ਜੇ ਅਸੀਂ ਇਸ ਬਾਰੇ ਪੁਛਦੇ ਹਾਂ ਤੇ ਕਹਿੰਦੇ ਹਨ ਕਿ "ਸ਼ਿਵਾ" ਅਤੇ “ਮਹਾਕਾਲ” ਤਾਂ ਅਕਾਲ ਪੁਰਖ ਨੂੰ ਕਹਿਆ ਗਇਆ ਹੈ। "ਭਗੌਤੀ" ਤੇ ਕਿਰਪਾਣ ਨੂੰ ਕਹਿਆ ਗਇਆ ਹੈ। ਪਰ ਇਨਾਂ ਦੀ "ਅਖੌਤੀ ਦਸਮ ਬਾਣੀ" ਤੇ ਇਨਾਂ ਦੇ ਮੂੰਹ ਤੇ ਚਪੇੜਾਂ ਮਾਰ ਮਾਰ ਕੇ ਕਹਿ ਰਹੀ ਹੈ ਕਿ-

…ਸ੍ਰੀ ਭਗੌਤੀ ਏ ਨਮਹ॥ …. ਤੁ ਹੀ ਸ੍ਰੀ ਭਵਾਨੀ॥ …ਤੁ ਹੀ ਬਿਸਵਮਾਤਾ॥ … ਮੰਗਲਾ ਰੂਪ ਕਾਲੀ॥ …ਦੁਰਗਾ ਤੂ ਛਿਮਾ ਤੂ ਸ਼ਿਵਾ ਰੂਪ ਤੇਰੋ॥ ਪੰਨਾ 809

ਕੀ ਆਖਰ ਆ ਗਈ ,. ਕੇੜ੍ਹਾ ਕਹਿਰ ਟੁੱਟ ਪਇਆ ਹੈ ? ਜੇ ਇਕ ਬੀਯਰ ਦਾ ਨਾਮ "ਕਾਲੀ ਮਾਂ" ਰਖ ਦਿਤਾ ਗਇਆ ? ਜੇ ਮੈਂ ਇਸ ਕੰਪਨੀ ਦਾ ਸੀ .ਈ . ਔ. ਹੂੰਦਾ, ਤੇ ਭਾਜਪਾ ਦੇ ਇਸ ਵਿਰੋਧ ਨੂੰ ਦੋ ਮਿੰਟਾ ਵਿੱਚ ਹੀ ਸਿਰੇ ਤੋਂ ਖਾਰਿਜ ਕਰ ਸਕਦਾ ਸੀ । ਦੁਣੀਆਂ ਦੀ ਕਿਸੇ ਵੀ ਅਦਾਲਤ ਵਿੱਚ " ਅਖੌਤੀ ਬਚਿੱਰ ਨਾਟਕ " ਨਾਮ ਦੀ "ਕਾਲੀ ਕਿਤਾਬ" ਦੀਆਂ ਬਾਣੀਆਂ - "ਚੰਡੀ ਚਰਿਤੱਰ", "ਚੰਡੀ ਕੀ ਵਾਰ" , " ਕਾਲ ਉਸਤਿ", "ਬਚਿਤੱਰ ਨਾਟਕ" ਅਤੇ "ਸ਼ਸ਼ਤਰ ਨਾਮ ਮਾਲਾ " ਆਦਿਕ ਅਤੇ ਇਨਾਂ ਦੇ ਧਰਮ ਗ੍ਰੰਥ "ਸ਼੍ਰੀ ਮਾਰਕੰਡੇਯ ਪੁਰਾਣ" , "ਸ਼੍ਰੀ ਸਿਵ ਪੁਰਾਣ", "ਮਹਾਕਾਲੀ ਉਪਾਸਨਾਂ" ਅਦਿਕ ਨੂੰ ਅਧਾਰ ਬਣਾ ਕੇ , ਮੈਂ ਇਹ ਸਾਬਿਤ ਕਰ ਸਕਦਾ ਹਾਂ ਕੇ ਬੀਯਰ ਦਾ ਨਾਮ "ਕਾਲੀ ਮਾਂ" ਰਖਣਾ ਕਿਸੇ ਵੀ ਪੱਖੋਂ ਗਲਤ ਨਹੀਂ ਹੈ। ਬਲਕਿ ਮੈਂ ਤਾਂ ਇਸ ਕੰਪਨੀ ਨੂੰ ਇਹ ਸਲਾਹ ਵੀ ਦੇਂਦਾ ਹਾਂ ਕਿ “ਕਾਲੀ ਮਦਿਰਾ" ਜਾਂ "ਕਾਲੀ ਵ੍ਹਾਈਨ" ਅਤੇ "ਮਹਾਕਾਲ ਸਕਾੱਚ" ਨਾਮ ਦੇ ਬ੍ਰਾਂਡ ਵੀ ਕੱਢੇ, ਕਿਉਂਕਿ ਮਹਾਕਾਲ ਤੇ ਕਾਲੀ ਦੇ ਉਪਾਸਕ ਚੰਗੀ ਤਰ੍ਹਾਂ ਜਾਣਦੇ ਨੇ, ਕਿ ਕਾਲੀ ਦੇਵੀ ਮਹਾਕਾਲ ਦਾ ਇਸਤਰੀ ਰੂਪ ਹੈ ਅਤੇ ਇਨਾਂ ਦਾ ਭੋਗ ਹੀ “ਭੰਗ ਅਤੇ ਸ਼ਰਾਬ” ਨਾਲ ਹੀ ਲਾਇਆ ਜਾਂਦਾ ਹੈ । ਇਸ ਕੰਪਨੀ ਨੇ "ਕਾਲੀ" ਦੇਵੀ ਦੀ ਨਿਰਾਦਰੀ ਨਹੀਂ, ਬਲਕਿ ਉਸ ਦਾ ਸੰਨਮਾਨ ਅਤੇ ਸਤਿਕਾਰ ਹੀ ਕੀਤਾ ਹੈ, ਜੋ ਉਸ ਦੇ “ਮੰਨ ਪਸੰਦ ਆਹਾਰ" ਦਾ ਬ੍ਰਾਂਡ ਉਸ ਦੇ ਨਾਮ ਤੇ ਕਢਿਆ ਹੈ।

ਜੋ ਤਸਵੀਰ "ਕਾਲੀ ਦੇਵੀ" ਦੀ ਇਸ "ਬੀਯਰ ਦੇ ਲੇਬਲ" 'ਤੇ ਦਿਤੀ ਗਈ ਹੈ, ਉਹ ਵੀ ਬਿਲਕੁਲ ਸਹੀ ਹੈ, ਅਤੇ ਇਸ ਦੇਵੀ ਦਾ ਸਹੀ ਰੂਪ ਦਰਸਾਂਉਦੀ ਹੈ। ਇਸ ਨੂੰ ਵੀ ਦੁਨੀਆਂ ਦੀ ਕੋਈ ਅਦਾਲਤ ਚੈਲੇਂਜ ਨਹੀਂ ਕਰ ਸਕਦੀ। ਅਖੌਤੀ ਦਸਮ ਬਾਣੀ ਵੀ "ਕਾਲੀ ਮਾਂ" ਦੇ ਇਸ ਲੇਬਲ ਵਿਚ ਦਰਸਾਏ ਗਏ ਰੂਪ ਦੀ ਵੀ ਪ੍ਰੌੜਤਾ ਕਰ ਰਹੇ।

ਇੰਦਰਜੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top