19 ਮਈ 2012 ਦਿਨ ਸ਼ਨਿਚਰਵਾਰ ਨੂੰ,
ਚਾਂਦਨੀ ਬੈਂਕੁਇਟ ਹਾਲ, ਬਰੈਂਪਟਨ ਵਿਖੇ,
ਪੰਜਾਬੀ ਲੱਚਰ ਗਾਇਕੀ ਵਿਰੁਧ ਖੁੱਲ੍ਹੀ ਮੀਟਿੰਗ ਦਾ ਸੱਦਾ
ਟੋਰੰਟੋ 12 ਮਈ 2012 ਦਿਨ ਐਤਵਾਰ ਨੂੰ ਪੰਜਾਬੀ ਲੱਚਰ ਗਾਇਕੀ
ਵਿਰੁਧ ਲੋਕਾਂ ਦੇ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ, ਪੰਜਾਬੀ ਪ੍ਰਤੀ ਕੁੱਝ ਦਰਦਮੰਦ ਲੋਕਾਂ
ਵਲੋਂ ਇਸ ਦਾ ਅਗਲਾ ਪੜਾਅ ਮਿਥਦਿਆਂ,
19 ਮਈ 2012 ਦਿਨ ਸ਼ਨਿਚਰਵਾਰ ਨੂੰ, ਚਾਂਦਨੀ ਬੈਂਕੁਇਟ
ਹਾਲ ਬਰੈਂਪਟਨ ਵਿਖੇ, ਖੁਲ੍ਹੀ ਮੀਟਿੰਗ ਦਾ ਐਲਾਨ ਕਰ ਦਿੱਤਾ
ਗਿਆ ਹੈ। ਜਿਸ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਨੂੰ ਤਹਿਸ-ਨਹਿਸ ਕਰ ਰਹੇ, ਇਨ੍ਹਾਂ ਚਗਲੇ
ਹੋਏ ਗਾਇਕਾਂ ਅਤੇ ਪੰਜਾਬੀ ਸਭਿਆਚਾਰ ਨੂੰ ਜ਼ਲੀਲ ਕਰ ਰਹੇ ਪ੍ਰਮੋਟਰਾਂ ਵਿਰੁਧ ਸੁਹਿਰਦ ਅਤੇ
ਪੰਜਾਬੀ ਪ੍ਰਤੀ ਪੀੜਾ ਰੱਖਣ ਵਾਲੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਸਮਾਂ ਸਵੇਰੇ 10:30 ਤੋਂ 12:30 ਵਜੇ ਹੋਵੇਗਾ। ਸਾਰੇ ਸੁਹਿਰਦ ਵੀਰਾਂ, ਭੈਣਾਂ ਅਤੇ ਬਜ਼ੁਰਗਾਂ
ਨੂੰ ਬੇਨਤੀ ਕੀਤੀ ਜਾਂਦੀ ਹੈ, ਕਿ ਸਮੇਂ ਸਿਰ ਆਪਣੀਆਂ ਹਾਜ਼ਰੀਆਂ ਲਵਾ ਕੇ, ਅਸੀਂ ਸਾਰੇ ਆਪਣੀ
ਬੋਲੀ ਅਤੇ ਸਭਿਆਚਾਰ ਪ੍ਰਤੀ, ਆਪਣੀ ਵੱਚਨਬੱਧਤਾ ਦਾ ਪ੍ਰਗਟਾਵਾ ਕਰੀਏ। ਵਧੇਰੇ ਜਾਣਕਾਰੀ ਲਈ
ਫੋਨ ਕਰ ਸਕਦੇ ਹੋ:
* ਸੁਰਜੀਤ ਸਿੰਘ ਝਬੇਲਵਾਲੀ 647-403-2305
* ਹਰਜੀਤ ਸਿੰਘ ਢੱਡਾ 607-705-5492
* ਗੁਰਮੁੱਖ ਸਿੰਘ ਬਾਠ 647-968-7400
* ਸਤਿੰਦਰ ਸਿੰਘ ਰਾਣਾ 647-886-0460
* ਸਤਨਾਮ ਸਿੰਘ 416-951-3814
|