Share on Facebook

Main News Page

ਅਮਰੀਕਾ ’ਚ ‘ਕਾਲੀ ਮਾਂ’ ਨਾਂ ਦੀ ਬੀਅਰ ’ਤੇ ਭਾਜਪਾ ਸਾਂਸਦ ਭੜਕੇ

ਨਵੀਂ ਦਿੱਲੀ, 15 ਮਈ: ਅਮਰੀਕਾ ਵਿਚ ਇਕ ਬੀਅਰ ਦਾ ਨਾਂ ਹਿੰਦੂ ਦੇਵੀ ਕਾਲੀ ਦੇ ਨਾਂ ’ਤੇ ‘ਕਾਲੀ ਮਾਂ’ ਰੱਖੇ ਜਾਣ ਦਾ ਮੁੱਦਾ ਮੰਗਲਵਾਰ ਨੂੰ ਰਾਜ ਸਭਾ ਵਿਚ ਉਠਿਆ। ਭਾਰਤੀ ਜਨਤਾ ਪਾਰਟੀ ਦੇ ਸਾਂਸਦਾਂ ਨੇ ਇਹ ਮੁੱਦਾ ਉਠਾਉਂਦੇ ਹੋਏ ਸਰਕਾਰ ਨੂੰ ਭਾਰਤ ਵਿਚ ਅਮਰੀਕਾ ਦੀ ਰਾਜਦੂਤ ਨੂੰ ਤਲਬ ਕਰਨ ਦੀ ਮੰਗ ਕੀਤੀ।

ਬਰਨਸਾਈਡ ਬ੍ਰੀਵਿੰਗ ਕੰਪਨੀ ਦੀ ਬੀਅਰ ਦੀਆਂ ਬੋਤਲਾਂ ’ਤੇ ਦੇਵੀ ਦੀ ਫੋਟੋ ਵੀ ਲਗਾਈ ਗਈ ਹੈ। ਇਸ ਨੂੰ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੰਦੇ ਹੋਏ ਭਾਜਪਾ ਸਾਂਸਦ ਰਵੀਸ਼ੰਕਰ ਪ੍ਰਸ਼ਾਦ ਨੇ ਕਿਹਾ ਕਿ ਯੂਪੀਏ ਸਰਕਾਰ ਅਮਰੀਕਾ ਦੇ ਨਾਲ ਚੰਗੇ ਸਬੰਧ ਹੋਣ ਦਾ ਦਾਅਵਾ ਕਰਦੀ ਹੈ। ਕੀ ਉਥੇ ਨਿਰਮਾਣ ਲਈ ਕੋਈ ਜ਼ਾਬਤਾ ਨਹੀਂ ਹੈ।

ਜ਼ੀਰੋ ਕਾਲ ਵਿਚ ਇਹ ਮੁੱਦਾ ਉਠਾਉਂਦੇ ਹੋਏ ਪ੍ਰਸ਼ਾਦ ਨੇ ਕਿਹਾ ਕਿ ਕੀ ਉਹ ਕਿਸੇ ਹੋਰ ਧਰਮ ਦੇ ਦੇਵੀ ਦੇਵਤਾ ਦੇ ਨਾਲ ਇਸ ਤਰ੍ਹਾਂ ਦਾ ਵਰਤਾਅ ਕਰ ਸਕਦੇ ਹਨ? ਭਾਜਪਾ ਦੇ ਮੈਂਬਰਾਂ ਨੇ ਸਰਕਾਰ ਨੂੰ ਇਸ ਮੁੱਦੇ ’ਤੇ ਤੁਰੰਤ ਅਮਰੀਕੀ ਰਾਜਦੂਤ ਨੂੰ ਤਲਬ ਕਰਨ ਦੀ ਮੰਗ ਕੀਤੀ।

ਜਵਾਬ ਵਿਚ ਕੇਂਦਰੀ ਸੰਸਦੀ ਕਾਰਜ ਰਾਜ ਮੰਤਰੀ ਰਾਜੀਵ ਸ਼ੁਕਲਾ ਨੇ ਕਿਹਾ ਕਿ ਉਹ ਇਸ ਬਾਰੇ ਵਿਚ ਜਲਦ ਤੋਂ ਜਲਦ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨਾਲ ਗੱਲ ਕਰਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top