Share on Facebook

Main News Page

ਸੁਖਵਿੰਦਰ ਸਿੰਘ ਬ੍ਲਿਆਲ ਜਿਸਨੇ ਕਿ ਰਣਜੀਤ ਸਿੰਘ ਢਡਰੀਆਂ ਵਾਲੇ ਤੇ ਗੰਭੀਰ ਦੋਸ਼ ਲਗਾਏ ਸਨ ਨੂੰ ਐਸ.ਡੀ.ਐਮ ਸੰਗਰੂਰ ਵਲੋਂ 15 ਮਈ ਨੂੰ ਬਿਆਨ ਦੇਣ ਲਈ ਬੁਲਾਇਆ

ਰਣਜੀਤ ਸਿੰਘ ਢਡਰੀਆਂ ਵਾਲੇ ਦੇ ਸਾਥੀ ਸੁਖਵਿੰਦਰ ਸਿੰਘ ਬ੍ਲਿਆਲ ਜਿਸਨੇ ਕਿ ਰਣਜੀਤ ਸਿੰਘ ਢਡਰੀਆਂ ਵਾਲੇ ਤੇ ਗੰਭੀਰ ਦੋਸ਼ ਲਗਾਏ ਸਨ ਨੂੰ ਐਸ.ਡੀ.ਐਮ ਸੰਗਰੂਰ ਵਲੋਂ ਅੱਜ ਬਿਆਨ ਦੇਣ ਲਈ ਬੁਲਾਇਆ ਗਿਆ ਸੀ ਇਸ ਮੋਕੇ ਐਸ.ਡੀ .ਐਮ ਅਤੇ ਡੀ.ਸੀ ਸੰਗਰੂਰ ਨੂੰ ਇਕ ਅਰਜੀ ਦੇ ਕੇ ਸਮੁਚੇ ਘਟਨਾ ਕ੍ਰਮ ਤੋਂ ਜਾਣੂ ਕਰਵਾਇਆ ਗਿਆ। ਸੁਖਵਿੰਦਰ ਸਿੰਘ ਬ੍ਲਿਆਲ ਵਲੋਂ ਢਡਰੀਆਂ ਵਾਲੇ ਅਤੇ ਪੁਲਿਸ ਤੋਂ ਆਪਣੀ ਜਾਨ ਨੂੰ ਖਤਰੇ ਬਾਬਤ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ।

ਮੌਕੇ 'ਤੇ ਐਸ.ਡੀ.ਐਮ ਨੇ ਮਿਤੀ 18 May 2012 ਦਿਨ ਸ਼ੁਕਰਵਾਰ ਨੂੰ ਦੁਬਾਰਾ ਬਿਆਨ ਦੇਣ ਲਈ ਬੁਲਾਇਆ ਗਿਆ। ਇਹ ਫੋਟੋਆਂ ਉਸ ਮੌਕੇ ਦੀਆਂ ਹਨ ..ਜਿਨਾਂ ਵਿਚ ਸੁਖਵਿੰਦਰ ਸਿੰਘ ਬ੍ਲਿਆਲ ਉਸਦੇ ਪਿਤਾ ਸ. ਹੁਸ਼ਿਆਰ ਸਿੰਘ ਬਾਬਾ ਜਸਵੰਤ ਸਿੰਘ ਲੁਧਿਆਣਾ ਤੋਂ ਫਤਹਿ ਮਲਟੀਮੀਡਿਆ ਵਲੋਂ ਸ. ਸਤਪਾਲ ਸਿੰਘ ਦੁਗਰੀ, ਮਨਦੀਪ ਸਿੰਘ ਖਾਲਸਾ ਸਿੰਘ ਸਭਾ ਲਹਿਰ ਦੇ ਰਾਜ ਸਿੰਘ ਸਹਿਣਾ ਦਿਖਾਈ ਦੇ ਰਹੇ ਹਨ। ਮੌਕੇ 'ਤੇ ਮੀਡਿਆ ਕਰਮੀ ਵੀ ਪਹੁੰਚ ਗਏ ਜਿਨਾਂ ਨੇ ਸੁਖਵਿੰਦਰ ਸਿੰਘ ਬ੍ਲਿਆਲ ਦੀ ਇੰਟਰਵਿਊ ਲਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top