Share on Facebook

Main News Page

ਡਾ. ਹਰਜਿੰਦਰ ਸਿੰਘ ਦਿਲਗੀਰ ਵਲੋਂ ਗੁਰਦੀਪ ਸਿੰਘ ਜਗਬੀਰ ਵਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਸਪਸ਼ਟੀਕਰਣ

ਸਤਿਕਾਰਯੋਗ ਐਡੀਟਰ ਖਾਲਸਾ ਨਿਊਜ਼ ਜੀ,

  1. ਤੁਹਾਡੇ ਵੈਬਸਾਈਟ ਤੇ ‘ਇਖ਼ਲਾਕਹੀਣ ਪ੍ਰਚਾਰਕ’ ਗੁਰਦੀਪ ਜਗਬੀਰ ਨੇ ਆਪਣਾ ਸਪਸ਼ਟੀਕਰਣ ਛਾਪਿਆ, ਜਿਸ ਵਿਚ ਉਸ ਨੇ ਉਸ ਬਾਰੇ ਲੇਖ ਮੇਰਾ ਲਿਖਿਆ ਹੋਣ ਦਾ ਨੀਚ ਦੋਸ਼ ਲਾਇਆ ਹੈ। ਚਾਹੀਦਾ ਤਾਂ ਇਹ ਸੀ, ਕਿ ਤੁਸੀਂ ਇਸ ਨੀਚ ਦੀ ਚਿੱਠੀ ਨੂੰ ਛਾਪਣ ਵੇਲੇ ਉਸ ਤੋਂ ਸਬੂਤ ਮੰਗਦੇ, ਕਿ ਉਹ ਸਾਬਿਤ ਕਰੇ ਕਿ ਉਹ ਮਜ਼ਮੂਨ ਮੇਰਾ ਲਿਖਿਆ ਹੈ, ਵਰਨਾ ਉਸ ਵਿਚੋਂ ਮੇਰਾ ਨਾਂ ਕੱਟ ਦੇਂਦੇ।

  2. ਉਂਞ ਮੈਨੂੰ ਕੋਈ ਫ਼ਰਕ ਨਹੀਂ ਲੈਂਦਾ ਕਿ ਨੀਚ ਲੋਕ ਕੀ ਸਪਸ਼ਟੀਕਰਣ ਦੇਂਦੇ ਹਨ। ਉਸ ਨੇ ਮੇਰਾ ਨਾਂ ਇਕ ਸਾਜ਼ਿਸ਼ ਹੇਠ ਲਿਖਿਆ ਹੈ। ਇਸ ਨੀਚ ਨੂੰ ਕਹੋ ਕਿ ਸਾਬਿਤ ਕਰੇ ਕਿ ਉਹ ਲੇਖ ਮੇਰਾ ਲਿਖਿਆ ਹੈ ਵਰਨਾ ਉਹ ਇਸ ਘਟੀਆ ਹਰਕਤ ਦੀ ਮੁਆਫ਼ੀ ਮੰਗੇ। ਇਸ ਗੱਲ ਨੂੰ ਉਸ ਦੇ ਸਪਸ਼ਟੀਕਰਨ ਦੇ ਨਾਲ ਹੀ ਛਾਪ ਦੇਣਾ ਤੁਹਾਡਾ ਫ਼ਰਜ਼ ਹੈ।

  3. ਉਂਞ ਮੈਂ ਇਹ ਵੀ ਤਸਦੀਕ ਕਰਦਾ ਹਾਂ ਕਿ ਗੁਰਦੀਪ ਜਗਬੀਰ ਇਖ਼ਲਾਕ ਦਾ ਤਾਂ ਮਾੜਾ ਹੈ ਈ। ਮੈਂ ਉਸ ਦੇ ਇਖ਼ਲਾਕ ਬਾਰੇ ਬਹੁਤਾ ਨਹੀਂ ਕਹਿਣਾ; ਜੋ ਮਾਂ ਦੀ ਉਮਰ ਦੀ ਸੱਸ ਨੂੰ ਹੱਥ ਪਾ ਸਕਦਾ ਹੈ ਉਹ “ਜੇ ਮੈਂ ਝੂਠਾ ਹਾਂ ਮੈਨੂੰ ਕੋਹੜ ਪਵੇ” ਵੀ ਕਹਿ ਲਵੇ ਤਾਂ ਕੀ ਹੈ? ਕੋਹੜੀ ਤੇ ਪਾਪੀ ਤਾਂ ਉਹ ਪਹਿਲਾਂ ਹੀ ਹੈ।

  4. ਗੁਰਦੀਪ ਜਗਬੀਰ ਰਾਸ਼ਟਰੀ ਸਿੱਖ ਸੰਗਤ (ਆਰ.ਐਸ.ਐਸ) ਦਾ ਕਾਰਕੁੰਨ ਵੀ ਹੈ।

  5. ਮੈਂ ਕਲ੍ਹ ਸਾਊਥਾਲ ਵਿਚ ਸੀ। ਉਥੇ ਦਲ ਖਾਲਸਾ ਦੇ ਮੁਖੀ ਆਗੂ ਮਨਮੋਹਣ ਸਿੰਘ ਨੇ ਮੈਨੂੰ ਇਸ ਇਖ਼ਲਾਕਹੀਣ ਗੁਰਦੀਪ ਜਗਬੀਰ ਦੀਆਂ ਪਾਕਿਸਤਾਨ ਦੇ ਹੋਟਲ ਵਿਚ ਜਾ ਕੇ ਕੀਤੀਆਂ ਕਈ ਕਰਤੂਤਾਂ ਦੱਸੀਆਂ। ਜੇ ਮੈਂ ਇਸ ਇਖ਼ਲਾਕਹੀਣ ਬਾਰੇ ਲਿਖਣਾ ਹੁੰਦਾ ਤਾਂ ਇਕਬਾਲ ਸਿੰਘ ਨਹੀਂ ਆਪਣੇ ਨਾਂ ਤੇ ਲਿਖਦਾ। ਇਸ ਬਦਇਖ਼ਲਾਕ ਨੂੰ ਪਤਾ ਹੈ, ਕਿ ਮੈਂ ਤਾਂ ਡਟ ਕੇ ਸ਼ਰੇਆਮ ਬੇਬਾਕ ਹੋ ਕੇ ਲਿਖਦਾ ਹਾਂ। ਇਥੇ ਸਾਊਥਾਲ ਵਿਚ ਸਾਰੇ ਜਾਣਦੇ ਹਨ ਕਿ ਇਸ ਦਾ ਇਖ਼ਲਾਕ ਕੀ ਹੈ। ਜਿਸ ਦੇ ਘਰ ਬੱਚੀਆਂ ਜਵਾਨ ਹਨ, ਉਹ ਇਸ ਨੂੰ ਆਪਣੇ ਘਰ ਵੜਨ ਨਹੀਂ ਦੇਂਦੇ। ਕੁਝ ਗੁਰਦੁਆਰਿਆਂ ਦੇ ਪ੍ਰਬੰਧਕ ਜੋ ਇਸ ਵਰਗੇ ਹਨ ਇਸ ਨੂੰ ਬੁਲਾ ਲੈਂਦੇ ਹਨ।

  6. ਇਸ ਬਦਇਖ਼ਲਾਕ, ਨੀਚ ਨੇ ਮੇਰੇ ਤੇ ਘਟੀਆ ਦੋਸ਼ ਲਾ ਕੇ ਜੋ ਬੇਵਕੂਫ਼ੀ ਕੀਤੀ ਹੈ, ਉਹ ਇਸ ਨੂੰ ਬਹੁਤ ਮਹਿੰਗੀ ਪਵੇਗੀ। ਅੱਗੇ ਤਾਂ ਕਿਸੇ ਨੇ ਇਸ ਦੀਆਂ ਨੀਚ ਕਰਤੂਤਾਂ ਕੁਝ ਕੂ ਜਗਹ ਲਿਖ ਕੇ ਛਾਪੀਆਂ ਸਨ; ਪਰ ਹੁਣ ਇਹ ਇਕਬਾਲ ਸਿੰਘ ਵਾਲਾ ਲੇਖ ਮੈਂ ਆਪਣੇ ਫ਼ੇਸਬੁਕ ਅਕਾਊਂਟ ਵਿਚ ‘ਨੋਟਸ’ ਵਜੋਂ ਦੇ ਦਿੱਤਾ ਹੈ, ਅਤੇ ਆਪਣੀ ਅਗਲੀ ਕਿਤਾਬ ਵਿਚ ਛਾਪਾਂਗਾ, ਤਾਂ ਜੋ ਸਾਰੇ ਪੰਥ ਨੂੰ ਪਤਾ ਲਗ ਸਕੇ, ਕਿ ਇਹ ਘਟੀਆ ਬੰਦਾ ਅਸਲ ਵਿਚ ਹੈ ਕੀ! ਇਸ ਨੇ ਮੁਆਫ਼ੀ ਨਾ ਮੰਗੀ ਤਾਂ ਮੈਂ ਇਸ ਮਜ਼ਮੂਨ ਨੂੰ ਲਾਜ਼ਮੀ ਛਾਪਾਂਗਾ।

  7. ਇਹ ਕਹਿੰਦਾ ਹੈ ਕਿ ਇਕਬਾਲ ਸਿੰਘ ਮੈਂ ਹਾਂ। ਇਸ ਨੂੰ ਦਿਸ ਰਿਹਾ ਹੋਣਾ ਹੈ, ਕਿ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਬੰਦੂਕ ਨਹੀਂ ਚਲਾਉਂਦਾ, ਬਲਕਿ ਜੋ ਕਹਿਣਾ ਹੁੰਦਾ ਹੈ ਉਹ ਆਪ ਕਹਿੰਦਾ ਹਾਂ ਤੇ ਇਥੇ ਸ਼ਰੇਆਮ ਕਹਿ ਰਿਹਾ ਹਾਂ, ਕਿ ਇਹ ਨੀਚ ਬਦਇਖ਼ਲਾਕ ਹੈ। ਪੰਥ ਇਸ ਬਦਇਖ਼ਲਾਕ ਤੋਂ ਬਚ ਕੇ ਰਹੇ।

  8. ਉਂਞ ਮੈਨੂੰ ਇਹ ਪਤਾ ਹੈ ਕਿ ਮੇਰਾ ਨਾਂ ਘਸੀਟਣ ਦੀ ਸਾਰੀ ਚਾਲ ਆਰ.ਐਸ.ਐਸ ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਹੈ, ਜੋ ਮੇਰੀ ਕਲਮ ਤੇ ਜ਼ਬਾਨ ਨੂੰ ਬੰਦ ਕਰਵਾਉਣਾ ਚਾਹੁੰਦੀਆਂ ਹਨ ਤੇ ਗੁਰਦੀਪ ਜਗਬੀਰ ਆਪਣੀ ਨੌਕਰੀ ਨਿਭਾ ਕੇ ਉਨ੍ਹਾਂ ਦੀ ਸੇਵਾ ਕਰ ਰਿਹਾ ਹੈ।

  9. ਇਥੇ ਇਹ ਵੀ ਸਪਸ਼ਟ ਕਰ ਦਿਆਂ ਕਿ ਗੁਰਦੀਪ ਜਗਬੀਰ ਕੋਈ ਡਾਕਟਰ ਨਹੀਂ ਹੈ। ਉਸ ਦੇ ਜਮਾਤੀ ਦਸਦੇ ਹਨ ਕਿ ਉਸ ਨੇ ਤਾਂ ਬੀ.ਏ. ਵੀ ਪਾਸ ਨਹੀਂ ਕੀਤੀ ਹੋਈ।

- ਹਰਜਿੰਦਰ ਸਿੰਘ ਦਿਲਗੀਰ

ਡਾ. ਦਿਲਗਗੀਰ ਅਤੇ ਡਾ. ਜਗਬੀਰ ਨੂੰ ਬੇਨਤੀ ਹੈ, ਕਿ ਜਿਹੜੇ ਵੀ ਆਪਸੀ ਮਤਭੇਦ ਹਨ, ਉਨ੍ਹਾਂ ਨੂੰ ਆਪਸ ਵਿੱਚ ਬੈਠ ਕੇ ਸੁਲਝਾਉਣ। ਸ਼ਬਦਾਵਲੀ 'ਤੇ ਕੰਟਰੋਲ ਰਖਕੇ ਜੇ ਉਨ੍ਹਾਂ ਕੋਲ਼ ਕੋਈ ਠੋਸ ਸਬੂਤ ਹਨ, ਤਾਂ ਪੇਸ਼ ਕਰਨ। ਸਿੱਖਾਂ ਵਿੱਚ ਪਹਿਲਾਂ ਹੀ ਕਿੰਨੇ ਹੋਰ ਜ਼ਰੂਰੀ ਮਸਲੇ ਹਨ, ਆਪਸੀ ਖਿੱਚੋਤਾਣ ਲਈ ਕਿਸੇ ਕੋਲ਼ ਕੋਈ ਵਕਤ ਨਹੀਂ। - ਸੰਪਾਦਕ ਖ਼ਾਲਸਾ ਨਿਊਜ਼

ਸੰਪਾਦਕੀ: ਸੰਪਾਦਕ ਟਾਈਗਰ ਜਥਾ ਯੂਕੇ
ਅਸੀਂ ਦੋਵਾਂ ਵਿਦਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਕੇਵਲ ਯੋਗ੍ਹ ਸਬਦਾਂ ਦੀ ਵਰਤੋ ਕਰਦੇ ਹੋਏ, ਆਪਣੀਆਂ ਵਿਚਾਰਾਂ ਨੂੰ ਸੰਗਤ ਦੇ ਸਨਮੁਖ ਰਖੋ । ਟਾਈਗਰ ਜਥਾ ਯੂਕੇ ਵਿਅਕਤੀਵਾਦੀ ਵਿਚਾਰਧਾਰਾ ਦਾ ਹਿਮਾਇਤੀ ਨਹੀਂ ਹੈ। ਇਸ ਕਰਕੇ ਇਹ ਨਾ ਸਮਝਿਆਂ ਜਾਵੇ ਕਿ ਸਾਡੇ ਵੱਲੋ ਇੰਨ੍ਹਾਂ ਦੋਨਾਂ ਵਿਦਵਾਨਾਂ ਵਿਚੋਂ ਕਿਸੇ ਨਾਲ ਭੀ ਪੱਖਪਾਤ ਕੀਤਾ ਜਾ ਰਿਹਾ ਹੈ। ਪਰ ਸਚਾਈ ਸੰਗਤਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਲਾਮਬੰਧ ਰਹਾਂਗੇ। ਸਾਡੇ ਵੱਲੋ ਸਤ੍ਕਾਰ੍ਯੋਗ ਦੋਵਾਂ ਵਿਦਵਾਨਾਂ ਨੂੰ ਖੁੱਲਾ ਸੱਦਾ ਹੈ, ਕਿ ਅਗਰ ਇੰਨ੍ਹਾਂ ਕੋਲ ਇੱਕ ਦੂਜੇ ਦੇ ਖਿਲਾਫ਼ ਕੋਈ ਠੋਸ ਸਬੂਤ ਹੈ, ਤਾਂ ਇੰਟਰਵਿਊ ਦੇ ਰੂਪ ਵਿਚ ਦੋਨੋ ਵੀਰ ਹੀ ਆ ਜਾਣ ਅਤੇ ਅਸੀਂ ਇੰਨਾ ਦੀਆਂ ਭਾਵਨਾਵਾਂ ਵੀਡੀਓ ਦੇ ਰੂਪ ਵਿਚ ਜਨਤਕ ਕਰ ਦੇਵਾਂਗੇ, ਤਾਂ ਕਿ ਸੰਗਤ ਆਪ ਹੀ ਫੈਸਲਾ ਕਰ ਲਵੇ ਕਿ ਕੌਣ ਠੀਕ ਹੈ, ਅਤੇ ਕੌਣ ਗਲਤ! ਨਹੀਂ ਤਾ ਪੰਥਿਕ ਵੇਬਸਾਇਟਾਂ ਦਾ ਕੀਮਤੀ  ਨਿਊਜ਼ ਸੈਕਸ਼ਨ ਨਾ ਖਰਾਬ ਕੀਤਾ ਜਾਵੇ।
ਧੰਨਵਾਦ।
 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top