Share on Facebook

Main News Page

ਬਾਦਲ ਦੀ ਜਾਨ ਤੋਂ ਪਿਆਰੀ ਪਤਨੀ ਭਾਜਪਾ ਅਤੇ ਆਰ.ਐਸ.ਐਸ ਦੇ ਚਲਾਕ ਬੰਦਿਆਂ ਦਾ ਕਾਰਨਾਮਾ

ਆਹ ਦੇਖੋ ਜੀ ਬਾਦਲ ਦੀ ਜਾਨ ਤੋਂ ਪਿਆਰੀ ਪਤਨੀ ਭਾਜਪਾ ਅਤੇ ਆਰ.ਐਸ.ਐਸ ਦੇ ਚਲਾਕ ਬੰਦਿਆਂ ਦਾ ਕਿੱਡਾ ਵੱਡਾ ਕਾਰਨਾਮਾ। ਧਿਆਨ ਨਾਲ ਦੇਖੋ, ਇਹ ਓਹੀ ਲੁਧਿਆਣੇ ਵਾਲਾ ਹਰੀਸ਼ ਬੇਦੀ ਆ, ਜਿਸ ਨੇ ਆਸ਼ੂਤੋਸ਼ ਦਾ ਸਮਾਗਮ ਕਰਵਾਇਆ ਸੀ ਅਤੇ ਨਿਹਥੇ ਸਿੰਘ ਸ਼ਹੀਦ ਹੋਏ ਸਨ। ਧਿਆਨ ਨਾਲ ਇਹਨਾ ਅਹਿਸਾਨਫਰਾਮੋਸ਼ਾਂ ਦੇ ਪਿਛੇ ਲਗੀ ਫੋਟੋ ਦੇਖੋ, ਸਿੱਖਾਂ ਦੇ ਗੁਰੂ ਸਾਹਿਬਾਨ, ਸਿੱਖ ਸ਼ਹੀਦ ਅਤੇ ਸਾਹਿਬਜਾਦੇ ਜਿਨ੍ਹਾਂ ਨੇ ਸਿੱਖੀ ਨੂੰ ਬਚਾਉਣ ਲਈ ਆਪਣਾ ਆਪ ਵਾਰਿਆ, ਚਾਹੇ ਓਹ ਤੱਤੀਆਂ ਤਵੀਆਂ 'ਤੇ ਬੈਠੇ , ਦਿੱਲੀ ਵਿਚ ਸੀਸ ਕਟਵਾਇਆ, ਬੰਦ ਬੰਦ ਕਟਵਾਏ... ਆ ਦੁਮ੍ਛਲਿਆਂ ਦੀਆਂ ਲੋਕਾਂ ਨੂੰ ਭੜਕਾਉਣ ਅਤੇ ਸਿੱਖ ਕੌਮ ਨੂੰ ਹਿੰਦੂ ਧਰਮ ਵਿਚ ਮਿਲਾਉਣ ਦਾ ਕੋਝਾ ਉਪਰਲਾ, ਕਿਸ ਤਰੀਕੇ ਨਾਲ ਕੀਤਾ ਗਿਆ ਹੈ।

ਸਾਰੇ ਸਿੱਖ ਸ਼ਹੀਦਾਂ ਦੀਆਂ ਫੋਟੋਆਂ ਲਗਾ ਕੇ ਵਿਚਾਲੇ ਆਪਣੀ ਅਖੌਤੀ ਭਾਰਤ ਮਾਤਾ ਦੀ ਫੋਟੋ ਲਗਾ ਦਿਤੀ। ਤੁਸੀਂ ਹੋਰ ਦੇਖੋ ਇਨ੍ਹਾਂ ਦੇ ਦਿਮਾਗ ਦਾ ਦਿਵਾਲੀਆਪਨ, ਕੀ ਇਨ੍ਹਾਂ ਨੂੰ ਆਪਣੇ ਕਿਸੇ ਇੱਕ ਵੀ ਹਿੰਦੂ ਸ਼ਹੀਦ ਦੀ ਫੋਟੋ ਨਹੀਂ ਲਭੀ, ਕਿ ਓਹ ਲਗਾ ਸਕਣ। ਲਭੇ ਵੀ ਕਿਵੇਂ ਵਿਚਾਰਿਆਂ ਦੀਆਂ ਧੀਆਂ ਤਾਂ ਸਿੱਖ ਗਜ਼ਨੀ ਦੇ ਬਜਾਰਾਂ ਵਿਚੋਂ ਛੁਡਾ ਕੇ ਇਨ੍ਹਾਂ ਦੇ ਘਰੇ ਬਾਇਜ਼ਤ ਛੱਡਦੇ ਰਹੇ ਨੇ। ਸੋ ਸ਼ਹੀਦ ਇਨ੍ਹਾਂ ਦੇ ਵਿਚਾਰਿਆਂ ਦੇ ਕਿਥੋਂ ਪੈਦਾ ਹੋਣੇ ਸੀ। ਕੁਝ ਵੀ ਹੋਵੇ ਭਾਵੇਂ ਇਨ੍ਹਾਂ ਨੇ ਆਪਣੇ ਵਲੋਂ ਚਤੁਰਾਈ ਖੇਡੀ ਹੈ, ਪਰ ਇਸ ਤੋਂ ਇਕ ਗਲ ਬਿਲਕੁਲ ਸਪਸ਼ਟ ਹੈ, ਕਿ ਵਿਚਾਰੀ ਇਸ ਆਰ.ਐਸ.ਐਸ. ਅਤੇ ਭਾਜਪਾ ਕੋਲ ਆਪਣਾ ਕੋਈ ਇਕ ਵੀ ਸ਼ਹੀਦ ਨਹੀਂ, ਜਿਸ ਨੂੰ ਇਹ ਦਿਖਾ ਕੇ ਕਹਿ ਸਕਣ, ਕੀ ਇਸ ਨੇ ਦੂਸਰੇ ਧਰਮ ਦੇ ਵਾਸਤੇ ਤਾਂ ਛਡੋ ਆਪਣੇ ਧਰਮ ਲਈ ਹੀ ਕੋਈ ਕੁਰਬਾਨੀ ਦਿਤੀ ਹੋਵੇ।

ਵਾਹ ਓਏ ਆਰ.ਐਸ.ਐਸ. ਅਤੇ ਭਾਜਪਾ ਵਾਲਿਓ, ਬਾਦਲਾਂ ਨੂੰ ਖਰੀਦ ਕੇ ਆਪਣੀ ਜੇਬ ਵਿਚ ਪਾਉਣ ਵਾਲਿਓ, ਇਹ ਭੁਲੇਖਾ ਨਾ ਰਖਿਓ, ਕਿ ਤੁਸੀਂ ਪੂਰੀ ਸਿੱਖ ਕੌਮ ਨੂੰ ਖਰੀਦ ਲਿਆ ਹੈ। ਇੱਕ ਆਮ ਸਿਖ ਜਾਂ ਹਿੰਦੂ ਵੀਰ ਵੀ ਇਹ ਫੋਟੋ ਦੇਖ ਕੇ ਆਸਾਨੀ ਨਾਲ ਅੰਦਾਜਾ ਲਗਾ ਸਕਦਾ ਹੈ, ਕਿ ਸ਼ਹੀਦੀ ਦੇਣ ਵਾਲੇ ਸਾਰੇ ਹੀ ਇਸ ਫੋਟੋ ਵਿਚ ਸਿੱਖ ਹਨ, ਤੇ ਗੁਣ ਗਾਉਂਦੇ ਹੋ ਅਖੌਤੀ ਭਾਰਤ ਮਾਤਾ ਦੇ, ਜਿਹੜੀ ਆਪ ਸਾਰਿਆਂ ਦੇ ਵਿਚਕਾਰ ਵਿਚਾਰੀ ਬਣੀ ਖੜ੍ਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top