Share on Facebook

Main News Page

ਟਿੱਪਣੀ: ਖ਼ਾਲਸਾ ਨਿਊਜ਼ ਦਾ ਡਾ. ਜਗਬੀਰ ਸਿੰਘ ਗੁਰਦੀਪ ਨਾਲ ਕੋਈ ਸੰਬੰਧ ਨਹੀਂ। ਇਹ ਸਪਸ਼ਟੀਕਰਣ ਉਨ੍ਹਾਂ ਵਲੋਂ "ਇਖਲਾਕਹੀਣ ਪ੍ਰਚਾਰਕ" ਲੇਖ ਦੇ ਜਵਾਬ ਵਿੱਚ ਭੇਜਿਆ ਹੈ। ਸੋ, ਮੀਡਿਆ ਦੇ ਫਰਜ਼ ਨੂੰ ਪੂਰਾ ਕਰਨ ਲਈ, ਇਹ ਸਪਸ਼ਟੀਕਰਣ ਪਾਇਆ ਜਾ ਰਿਹਾ ਹੈ। - ਸੰਪਾਦਕ ਖ਼ਾਲਸਾ ਨਿਊਜ਼

ਡਾ. ਜਗਬੀਰ ਸਿੰਘ ਗੁਰਦੀਪ ਦਾ ਸਪਸ਼ਟੀਕਰਨ

ੴ ਸਤਿਗੁਰ ਪ੍ਰਸਾਦਿ॥ ਸ੍ਰੀ ਅਕਾਲ ਜੀ ਸਹਾਇ "ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥1॥ ਰਹਾਉ ॥"

ਸਤਿਕਾਰ ਯੋਗ ਸੰਪਾਦਕ ਜੀ ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਆਪ ਜੀ ਦੀ ਮੈਗਜ਼ਿਨ ਵਿੱਚ ਇਕ ਆਰਟੀਕਲ ‘ਇਖ਼ਲ਼ਾਕਹੀਣ ਪ੍ਰਚਾਰਕ’ ਦੇ ਨਾਂ ਹੇਠ ਛਪਿਆ ਹੈ ਜੋ ਪ੍ਰੋ ਇਕਬਾਲ ਸਿੰਘ ਵਲੋਂ ਲਿਖਿਆ ਦਸਿਆ ਜਾ ਰਿਹਾ ਹੈ। ਦਰਅਸਲ ਇਹ ਆਰਟੀਕਲ ਅੱਜ ਤੋਂ ਦੋ ਕੁ ਵਰ੍ਹੇ ਪਹਿਲਾਂ ਵੀ ‘ਸਿੱਖ ਮਾਰਗ’ ਦੇ ਵਿੱਚ ਛਪਿਆ ਸੀ। ਇਸ ਹੁ ਬ ਹੂ ਆਰਟੀਕਲ ਨੂੰ ਇਸ ਵਾਰੀ ਆਪਜੀ ਦੀ ਮੈਗਜ਼ਿਨ ਨੇ ਕੁਝ ਤਸਵੀਰਾਂ ਦੇ ਨਾਲ ਮੁੜ ਕੇ ਛਾਪਿਆ ਹੈ। ਇਸ ਦੇ ਲਈ ਆਪ ਜੀ ਦਾ ਬਹੁਤ ਧੰਨਵਾਦ ਹੈ। ਇਸ ਆਰਟੀਕਲ ਦੇ ਵਿੱਚ ਮੇਰੇ ਨਾਂ (ਗੁਰਦੀਪ ਸਿੰਘ ਜਗਬੀਰ) ਦਾ ਵੀ ਜ਼ਿਕਰ ਹੈ। ਜਦੋਂ ਇਹ ਆਰਟੀਕਲ ਸਿੱਖ ਮਾਰਗ ਵਿੱਚ ਛਪਿਆ ਸੀ, ਉਸ ਵਕਤ ਵੀ ਮੈਂ ਉਨ੍ਹਾਂ ਨੂੰ ਜਵਾਬ ਭੇਜਿਆ ਸੀ, ਜੋ ਉਨ੍ਹਾਂ ਨੇ ਹੁ ਬ ਹੂ ਛਾਪ ਕੇ ਧੰਨਵਾਦੀ ਬਣਾਇਆ ਸੀ। ਉਸ ਵਕਤ ਵੀ ਪ੍ਰੋ. ਇਕਬਾਲ ਸਿੰਘ ਦੇ ਨਾਂ ਵਾਲਾ ਕੋਈ ਲੇਖਕ ਸਾਹਮਣੇ ਨਹੀਂ ਸੀ ਆਇਆ, ਕਿਉਂਕਿ ਇਸ ਨਾਂ ਦਾ ਕੋਈ ਅਜੇਹਾ ਬੰਦਾ ਅਜੇਹਾ ਆਰਟੀਕਲ ਲਿਖਣ ਵਾਲਾ ਹੈ ਹੀ ਨਹੀਂ। ਦੋ ਵਰਿਆਂ ਬਾਅਦ ਮੁੜ ਕੇ ਇਸ ਆਰਟੀਕਲ ਨੂੰ ਛਾਪ ਕੇ ਆਪ ਦੀ ਮਨਸ਼ਾ ਸ਼ਾਇਦ ਕੌਮ ਨੂੰ ਬਾਰ ਬਾਰ ਜਾਗਰਤ ਕਰਣ ਦੀ ਹੈ ਜਾਂ ਕੁਝ ਹੋਰ... ਇਹ ਤਾਂ ਆਪ ਹੀ ਭਲ਼ੀ ਭਾਂਤ ਜਾਣੂ ਹੋਵੋਗੇ। ਖ਼ੈਰ ਇਸ ਲੇਖ ਬਾਰੇ ਜੋ ਜਵਾਬ ਮੈਂ ਸਿੱਖ ਮਾਰਗ ਨੂੰ ਭੇਜਿਆ ਸੀ ਉਹ ਇੰਜ ਸੀ।

ਸਿੱਖ ਮਾਰਗ ਨੂੰ ਭੇਜਿਆ ਮੇਰਾ ਜਵਾਬ

ਗੁਰਦੀਪ ਸਿੰਘ ਜਗਬੀਰ (ਡਾ.)
ਹੈਡ ਸਿੱਖ ਧਰਮ ਅਤੇ ਨਿਉਜ਼ ਡਿਪਾ.
ਪੰਜਾਬ ਰੇਡੀਓ
ਹੇਜ਼ ਯੂ.ਕੇ
30-01-2010

ਸਤਿਕਾਰ ਯੋਗ ਐਡੀਟਰ ਸਾਹਿਬ
ਸਿੱਖ ਮਾਰਗ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਮੇਰਾ ਨਾਂ ਗੁਰਦੀਪ ਸਿੰਘ ਜਗਬੀਰ ਹੈ। ਮੇਰੇ ਆਚਰਣ ਦੇ ਖ਼ਿਲਾਫ ਇਕ ਆਰਟੀਕੱਲ/ਲੇਖ ਸਿੱਖ ਮਾਰਗ ਵਿੱਚ ਛਪਿਆ ਹੈ ਜਿਸ ਬਾਬਤ ਮੈਨੂੰ ਦਸਿਆ ਗਿਆ ਹੈ ਕਿ ਇਹ ਆਰਟੀਕਲ ਪ੍ਰੋ ਇਕਬਾਲ ਸਿੰਘ ਨਾਂ ਦੇ ਕਿਸੇ ਸਖ਼ਸ਼ ਨੇ ਲਿਖਿਆ ਹੈ। ਵੈਸੇ ਤਾਂ ਮੈਂ ਅਜੇਹੇ ਆਪਣੇ ਖ਼ਿਲਾਫ ਛਪੇ ਕਦੇ ਵੀ ਕਿਸੇ ਲੇਖ ਦਾ ਨੋਟਿਸ ਨਹੀਂ ਲੈਂਦਾ ਕਿਉਂਕਿ ਮੈਂ ਗੁਰੁ ਗ੍ਰੰਥ ਸਾਹਿਬ ਜੀ ਦਾ ਸਿੱਖ ਹਾਂ ਅਤੇ ਮੇਰੇ ਸਤਿਗੁਰੂ ਜੀ ਦਾ ਸੁਨੇਹਾ ਮੇਰੇ ਲਈ ਇਹ ਹੈ ਕਿ "ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥ ਤਨੁ ਮਨੁ ਰਾਮ ਪਿਆਰੇ ਜੋਗੁ ॥1॥ ਰਹਾਉ ॥ ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥ ਰਸਨਾ ਰਾਮ ਰਸਾਇਨੁ ਪੀਜੈ ॥2॥"

ਪਰ ਮੈਂਨੂੰ ਜਰਮਨੀ ਦੇ ਇਕ ਸ਼ਹਿਰ ਤੋਂ ਲਗਾਤਾਰ ਇਕ ਗੁਰਦੁਆਰਾ ਸਾਹਿਬਾਨ ਤੋਂ ਫੋਨ ਆ ਰਹੇ ਹਨ ਜੋ ਮੈਨੂੰ ਖਾਸੇ ਪ੍ਰੇਸ਼ਾਨ ਕਰ ਰਹੇ ਹਨ, ਕਿਉਂਕਿ ਉਥੇ ਹਰਜਿੰਦਰ ਸਿਂਹੁ ਦਲਗੀਰ ਨਾਂ ਦੇ ਇਕ ਬਦਨਾਮ ਵਿਅਕਤੀ ਦਾ ਪਾਲਿਆ ਹੋਇਆ ਇਕ ਵਿਅਕਤੀ, ਇਸ ਆਰਟੀਕਲ ਦੇ ਬਾਬਤ ਇਕ ਗੁਰਦੁਆਰਾ ਸਥਾਨ’ ਤੇ ਇਹ ਕਹਿ ਕੇ ਰੋਲਾ ਪਾ ਰਿਹਾ ਹੈ ਕਿ ਦੇਖੋ ਇਹ ਹੈ ਡਾ.ਜਗਬੀਰ ਦਾ ਆਚਰਣ।

ਇਸ ਬਾਬਤ ਮੈਂ ਆਪ ਜੀ ਨੂੰ ਕੋਈ ਵਧੇਰੇ ਵਿਸਤਾਰ ਜਾਂ ਆਪਣੀ ਸਫਾਈ ਬਾਰੇ ਕੋਈ ਗਲ ਨਹੀਂ ਲਿਖਣੀ। ਮੈਂ ਆਪਣੇ ਸਤਿਗੁਰੂ ਦੀਆਂ ਨਿਗਾਹਾਂ’ਚ ਆਤਮਕ ਪਖੋਂ ਬਿਲਕੁਲ ਸੱਚਾ ਹਾਂ ਜਿਸ ਬਾਬਤ ਪੂਰੇ ਯੋਰੋਪ ਭਰ ਦੀ ਸਿੱਖ ਸੰਗਤ ਮੈਨੂੰ ਅਤੇ ਮੇਰੇ ਆਚਰਣ ਨੂੰ ਚੰਗੀ ਤਰ੍ਹਾਂ ਜਾਣਦੀ ਹੈ।

ਇਸ ਬਾਬਤ ਜਿਹੜੀ ਗਲ ਮੇਰੇ ਜ਼ਹਿਨ ਵਿੱਚ ਆਂਦੀ ਹੈ ਉਹ ਇਹ ਹੈ, ਕਿ ਮੈਂ ਤਾਂ ਪਹਿਲਾਂ ਕਦੇ ਸੁਣਿਆ ਨਹੀਂ ਕਿ ਪ੍ਰੋ. ਇਕਬਾਲ ਨਾਂ ਦਾ ਕੋਈ ਲੈਕਚਰਰ ਜਾਂ ਪ੍ਰੋਫੈਸਰ ਜਾਂ ਕੋਈ ਵਿਦਵਾਨ ਸਿੱਖ ਪੰਥ ਵਿੱਚ ਹੈ। ਜੇ ਹੈ ਤਾਂ ਇਸ ਦੇ ਵੇਰਵੇ ਮੈਂਨੂੰ ਭੇਜਣ ਦੀ ਕਿਰਪਾਲਤਾ ਕਰਨੀਂ ਜੀ ਧੰਨਵਾਦੀ ਹੋਵਾਂਗਾ। ਇਸ ਬਾਬਤ ਮੈਂ ਆਪ ਜੀ ਨੂੰ ਅੰਗ੍ਰੇਜ਼ੀ ਜ਼ੁਬਾਨ ਦੇ ਵਿੱਚ ਭੇਜੀ ਈ ਮੇਲ ਵਿੱਚ ਵੀ ਲਿਖਿਆ ਸੀ, ਪਰ ਆਪ ਵਲੋਂ ਕੋਈ ਜਵਾਬ ਨਹੀਂ ਆਇਆ। (ਪਰ ਬਾਅਦ ਵਿੱਚ ਇਸ ਬਾਬਤ ਸਿੱਖ ਮਾਰਗ ਨੇ ਉਸ ਵੇਲੇ ਜਵਾਬ ਭੇਜਦਿਆਂ ਕਿਹਾ ਸੀ ਕਿ ਉਹ ਕਿਸੇ ਪ੍ਰੋ. ਇਕਬਾਲ ਸਿੰਘ ਨੂੰ ਨਹੀਂ ਜਾਣਦੇ-ਉਸ ੳਤਰ ਦੀ ਔਰਿਜਨਲ ਕਾਪੀ ਮੇਰੇ ਪਾਸ ਹੈ)

ਖ਼ੈਰ..ਜਿਥੋਂ ਤਕ ਮੇਰਾ ਖ਼ਿਆਲ ਹੈ ਕਿ ਇਹ ਮੇਰੇ ਖ਼ਿਲਾਫ ਲੇਖ ਹਰਜਿੰਦਰ ਸਿਂਹੁ ਦਲਗੀਰ ਨਾਂ ਦੇ ਇਕ ਜੀਵਨ ਦੇ ਹਰ ਪਖੋਂ ਗਿਰੇ ਹੋਏ ਵਿਅਕਤੀ ਨੇ ਲਿਖਿਆ ਹੈ ਕਿਉਂਕਿ ਇਸ ਲੇਖ ਦੀ ਸ਼ਬਦਾਵਲੀ ਸ਼ੈਲੀ ਪਖੋਂ ਬਿਲਕੁਲ ਹੁ-ਬ-ਹੂ ਉਹੀ ਹੈ ਜੋ ਇਸ ਅਖੋਤੀ ਹਿਸਟੋਰੀਅਨ ਨੇ ਸਿੱਖ ਇਤਿਹਾਸ ਨੂੰ ਤਰੋੜਨ ਮਰੋੜਨ ਲਿਗਿਆਂ ਲਿਖੀ ਹੈ।

ਇਹ ਝੂਠ ਦਾ ਪੁਲੰਦਾ ਤੁਹਾਡੀ ਅਖ਼ਬਾਰ ਵਿੱਚ ਛਪਿਆ ਹੈ ਇਸ ਬਾਬਤ ਮੈਂ ਏਹੋ ਹੀ ਕਿਹ ਸਕਦਾਂ ਹਾਂ ਕਿ ਜਾਂ ਤਾਂ ਆਪ ਇਸ ਨੂੰ ਜਾਂ ਇਸ ਦੇ ਕਿਰਦਾਰ ਨੂੰ ਜਾਣਦੇ ਨਹੀਂ ਜਾਂ ਫੇਰ ਇਸ ਨੇ ਆਪ ਨੂੰ ਵੀ ਆਪਣੇ ਭਰਮ ਜਾਲ ਵਿੱਚ ਫਸਾ ਰਖਿਆ ਹੈ। ਯੋਰੋਪ ਭਰ ਵਿੱਚ ਇਸ ਸਖ਼ਸ਼ ਦੀ ਕਿਨੀਂ ਕੁ ਇਜ਼ਤ ਹੈ ਅਤੇ ਇਸ ਦੀਆਂ ਕਰਤੂਤਾਂ ਦਾ ਇਕ ਚਿਠਾ ਇਕ ਸੀ.ਡੀ ਦੀ ਸ਼ਕਲ ਵਿੱਚ ਮੇਰੇ ਪਾਸ ਹੈ ਅਗਰ ਆਪ ਦਾ ਐਡਰਸ ਮੇਰੇ ਪਾਸ ਹੁੰਦਾ ਤਾਂ ਮੈਂ ਆਪ ਜੀ ਨੂੰ ਜ਼ਰੂਰ ਭੇਜ ਦੇਂਦਾ। ਫਿਲਹਾਲ ਇਸ ਦਲਗੀਰ ਬਾਬਤ ਆਪ ਜੀ ਨੂੰ ਇਨ੍ਹਾ ਕੁ ਜ਼ਰੂਰ ਦਸ ਦਿਆਂ ਕਿ ਇਸ ਬਾਬਤ ਕਿਸੇ ਨੂੰ ਨਹੀਂ ਪਤਾ ਕਿ ਇਸ ਦੀ ਕੀ ਬੈਕ ਗਾਉਂਡ ਹੈ ਅਤੇ ਇਹ ਕਿਥੇ ਰਹਿੰਦਾ ਹੈ ਕਿਉਂਕਿ ਖੁਫੀਆ ਏਜੰਸੀਆਂ ਦੇ ਵਿੱਚ ਕੰਮ ਕਰਣ ਵਾਲੇ ਕਿਸੇ ਵੀ ਵਿਅਤਕੀਆਂ ਬਾਬਤ ਤੁਹਾਨੂੰ ਕਦੇ ਪਤਾ ਲਗ ਹੀ ਨਹੀਂ ਸਕਦਾ?

ਆਖ਼ਰ ਵਿੱਚ ਆਪ ਪੁਛੋ ਗੇ ਕਿ ਇਹ ਭਦਰਪੁਰਸ਼ ਮੇਰੇ ਹੀ ਇਨ੍ਹਾਂ ਕਿਉਂ ਮਗਰ ਪਿਆ ਹੈ ਕਿਉਂ ਕਿ ਮੈਂ ਪੰਜਾਬ ਰੇਡੀਓ’ਤੇ ਇਸ ਦੀ ਅਸਲ ਸਚਾਈ ਦੀ ਪਾਜ ਖੋਲਦਿਆਂ ਸਾਰੀ ਯੋਰੋਪ ਨੂੰ ਇਸ ਦੇ ਆਚਰਣ ਅਤੇ ਇਸ ਦੀਆਂ ਕਰਤੂਤਾਂ ਦੀ ਪਾਜ ਖੋਲ ਕੇ ਸਚਾਈ ਸਾਹਮਣੇ ਲਿਆਂਦੀ ਹੈ, ਜਿਸ ਕਾਰਣ ਅੱਜ ਪੂਰੇ ਯੋਰੋਪ ਭਰ ਵਿੱਚ ਇਸ ਨੂੰ ਕੋਈ ਮੂੰਹ ਨਹੀਂ ਲਾਂਦਾ।

ਆਖ਼ਰੀ ਗਲ! ਜੋ ਤੁਹਾਡੀ ਅਖ਼ਬਾਰ ਸਿੱਖ ਮਾਰਗ ਵਿੱਚ ਇਸ ਨੇ ਇਕਬਾਲ ਸਿੰਘ ਦੇ ਨਾਂ ਹੇਠ ਮੇਰੇ ਖਿਲਾਫ ਲਿਖੀ ਹੈ, ਉਸ ਵਿਚੋਂ ਇਕ ਵੀ ਗਲ ਜਾਂ ਰਤ੍ਹਾ ਕੁ ਜਿਨੀ ਵੀ ਸਚਾਈ ਹੋਵੇ, ਤਾਂ ਮੈਂ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ, ਕਿ ਸਤਿਗੁਰੂ ਵਾਹਿਗੁਰੂ ਅਕਾਲਪੁਰਖ ਜੀ, ਜਿਨ੍ਹਾਂ ਤੋਂ ਇਲਾਵਾ ਮੈਂ ਕਦੇ ਕਿਸੇ ਨੂੰ ਸਿਜਦਾ ਨਹੀਂ ਕੀਤਾ, ਉਹ ਮੈਨੂੰ ਸਣੇ ਮੇਰੇ ਬਚਿੱਆਂ ਇਸ ਸੰਸਾਰ ਤੋਂ ਚੁਕ ਲੈਂਣ ਅਤੇ ਜੇ ਦਲਗੀਰ ਵਲੋਂ ਇਕਬਾਲ ਸਿੰਘ ਦੇ ਨਾਂ ਹੇਠ ਲਿਖੀ ਇਕ ਵੀ ਗਲ ਸੱਚ ਹੋਵੇ ਤਾਂ ਮੈਂਨੂੰ ਕੋਹੜ ਪਵੇ ਅਤੇ ਮੈਂ ਕੋਹੜ ਦੇ ਨਾਲ ਤੜਫ ਤੜਫ ਕੇ ਮਰਾਂ ਅਤੇ ਮੈਂਨੂੰ ਕਦੇ ਮੁਕਤੀ ਵੀ ਨਾ ਮਿਲੇ।ਬਾਕੀ ਮੈਂ ਕਦੇ ਇਸ ਦਾ ਬੁਰਾ ਨਹੀਂ ਮੰਗਾ ਗਾ ਕਿਉਂਕਿ ਮੇਰਾ ਗੁਰੁ ਮੈਂਨੂੰ ਇਸ ਦੀ ਇਜ਼ਾਜਤ ਨਹੀਂ ਦੇਂਦਾ:

ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥3॥

ਇਕ ਗਲ ਮੈਂ ਆਪ ਜੀ ਦੇ ਬਾਰੇ ਵੀ ਜ਼ਰੂਰ ਕਰਣਾ ਚਾਹਾਂਗਾ ਕਿਉਂਕਿ ਮੈਂ ਤੁਹਾਡਾ ਨਾਂ ਜਾਂ ਫੋਨ ਨੰਬਰ ਨਹੀਂ ਜਾਣਦਾ, ਜੋ ਕਿ ਤੁਹਾਡੇ ਅਦਾਰੇ ਉਤੇ ਕਿਤੇ ਵੀ ਨਹੀਂ ਲਿਖਿਆ ਹੈ, ਪਰ ਇਨ੍ਹਾਂ ਕੁ ਹੀ ਤੁਹਾਡੇ ਬਾਰੇ ਪਤਾ ਲਗ ਸਕਿਆ ਹੈ ਕਿ ਤੁਸੀਂ ਇਕ ਕਿਰਤੀ ਅਤੇ ਸੱਚੇ ਸਿੱਖ ਹੋ ਅਤੇ ਪੰਥ ਦਾ ਦਰਦ ਰਖਦੇ ਹੋ, ਜਿਸ ਮਦੇ ਨਜ਼ਰ ਮੈਂ ਇਹ ਗਲ ਆਪ ਨੂੰ ਲਿਖ ਰਿਹਾ ਹਾਂ ਕਿ ਅਗਰ ਆਪ ਦਲਗੀਰ ਨਾਂ ਦੇ ਇਸ ਸਖ਼ਸ਼ ਬਾਬਤ ਜਾਣਦੇ ਹੋ, ਤਾਂ ਆਪ ਇਸ ਨੂੰ ਇਤਨਾਂ ਹੀ ਕਹਿ ਦਿਓ ਕਿ ਇਹ ਪ੍ਰੋ. ਇਕਬਾਲ ਸਿੰਘ ਨਾਂ ਦੇ ਉਸ ਵਿਅਕਤੀ ਨੂੰ ਸਾਹਮਣੇ ਲਿਆਵੇ ਜਿਹੜਾ ਕਹੇ ਕਿ ਉਹ ਮੈਂਨੂੰ ਜਾਣਦਾ ਹੈ, ਅਤੇ ਇਹ ਆਰਟੀਕਲ ਉਸ ਨੇ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਦੇ ਅਧਾਰ’ਤੇ ਲਿਖਿਆ ਹੈ। ਮੈਂ ਉਸ ਪਾਸੋਂ ਕੋਈ ਪ੍ਰਮਾਣ ਨਹੀਂ ਮੰਗਾ ਗਾ ਅਤੇ ਚੁਪ ਚਾਪ ਆਪਣੇ’ਤੇ ਲਗਾਏ ਝੂਠੇ ਇਲਜ਼ਾਮ ਨੂੰ ਵੀ ਕਬੂਲ ਕਰ ਲਵਾਂ ਗਾ। ਗੁਰੂ ਖ਼ੈਰ ਕਰੇ ਰਬ ਅਗੇ ਸਭਨਾਂ ਨੇ ਜਾਨ ਦੇਣੀ ਹੈ।

ਭੁਲਾਂ ਚੁਕਾਂ ਦੀ ਖਿਮਾਂ

ਦਾਸ
ਗੁਰਦੀਪ ਸਿੰਘ ਜਗਬੀਰ (ਡਾ.)
ਮੇਰਾ ਪਤਾ:
269 Ballmoral Drive
Hayes Middlesex
UB4 8DQ
0044 750 688 5093


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top