Share on Facebook

Main News Page

ਵਾਹ ਭਈ ਵਾਹ ਕੌਮ ਦੇ ਜੱਥੇਦਾਰੋ ! ਤੁਹਾਡੇ ਬਿਆਨ ਪੜ੍ਹ ਕੇ ਤੇ ਹਾਸਾ ਆਉਂਦਾ ਹੈ
- ਇੰਦਰਜੀਤ ਸਿੰਘ ਕਾਨਪੁਰ

ਆਨੰਦ ਮੈਰਿਜ ਐਕਟ ਵਿੱਚ "ਤਲਾਕ" ਜਾਂ "ਵੱਖ ਹੋਣ ਦੀ ਵਿਵਸਥਾ" ਦਾ ਵਿਰੋਧ ਕਰਨ ਵਾਲੇ ਜਥੇਦਾਰਾਂ ਨੂੰ, ਪਹਿਲਾਂ ਇਹ ਸਲਾਹ ਅਪਣੀ ਹੀ ਜੁੰਡਲੀ ਦੇ ਇਕਬਾਲ ਸਿੰਘ ਪਟਨੇ ਵਾਲੇ ਕੋਲੋਂ ਲੈ ਕੇ, ਅਪਣੇ ਬਿਆਨ ਦੇਣੇ ਚਾਹੀਦੇ ਸਨ, ਜਿਸਨੇ ਤਿੰਨ ਤਿੰਨ ਵਿਆਹ ਕੀਤੇ ਹੋਏ ਹਨ। ਅਕਾਲ ਤਖਤ ਤੇ ਬਹਿ ਕੇ ਉਹ ਤਿੰਨ -ਤਿੰਨ ਵਿਆਹ ਕਰਨ ਵਾਲਾ ਜੱਜ ਹੁਣ ਚੁੱਪ ਕਿਉਂ ਹੈ?

ਗੁਰਬਚਨ ਸਿੰਘ ਜੀ ਤੇ ਮੱਕੜ ਸਿੰਘ ਜੀ! ਇੱਕ ਵਾਰ ਆਪਣੀ ਜੱਜਾਂ ਦੀ ਬੈਂਚ ਦੇ ਉਸ ਜੱਜ ਦੀ ਰਾਏ ਵੀ ਲੈ ਲੈਂਦੇ, ਜਾਂ ਇਸ ਬਾਰੇ ਉਸ ਕੋਲੋਂ ਬਿਆਨ ਦੁਆਂਦੇ। ਉਸਨੂੰ ਤੇ ਜਨਾਨੀਆਂ ਛੱਡਣ ਤੇ ਨਵੀਆਂ ਰੱਖਣ ਦਾ ਸਭ ਤੋਂ ਵੱਧ ਤਜੱਰਬਾ ਹੈ। ਉਸ ਨੂੰ ਅਪਣੇ ਨਾਲ, ਕੌਮੀ ਹਾਕਿਮ (ਜੱਜ ) ਦੀ ਥਾਂ ਤੇ ਬਿਠਾ ਕੇ, ਕੌਮ ਦੇ ਅਹਿਮ ਫੈਸਲਿਆਂ ਤੇ ਦਸਤਖਤ ਕਰਵਾਂਉਦੇ ਹੋ। ਕੀ ਇੰਨੇ ਸਿਆਣੇ ਅਤੇ ਕਾਬਿਲ ਬੰਦੇ ਕੋਲੋਂ, ਇਹ ਸਲਾਹ ਤੁਸੀਂ ਨਹੀਂ ਲੈ ਸਕਦੇ, ਕੀ ਤਿੰਨ ਤਿੰਨ ਜਨਾਨੀਆਂ, ਬਿਨਾਂ ਤਲਾਕ ਦੇ ਕਿਵੇ ਰਖੀਆਂ ਜਾ ਸਕਦੀਆਂ ਨੇ? ਇਹ ਕਿਸ ਰਹਿਤ ਮਰਿਯਾਦਾ ਦਾ ਹਿੱਸਾ ਹੈ?

ਜੇ ਪੰਥ ਦਾ ਅਖੌਤੀ ਜੱਜ, ਤਿੰਨ ਤਿੰਨ ਜਨਾਨੀਆਂ ਬਿਨਾਂ ਕਿਸੇ ਤਲਾਕ ਦੇ ਰੱਖ ਸਕਦਾ ਹੈ, ਤੇ ਫਿਰ ਇਸ ਮੈਰਿਜ ਐਕਟ ਵਿੱਚ "ਤਲਾਕ" ਦੀ ਵਾਕ ਹੀ ਕੋਈ ਜਰੂਰਤ ਹੀ ਨਹੀਂ ਹੈ। ਲੇਕਿਨ ਜੇ ਤੁਹਾਡੇ ਕੌਮੀ ਜੱਜਾਂ ਦੀ ਜਿਉਰੀ ਦਾ ਇਹ ਇਕਬਾਲ ਸਿੰਘ, "ਤਲਾਕ" ਲੈ ਕੇ ਤਿੰਨ ਤਿੰਨ ਜਨਾਨੀਆਂ ਦਾ ਪਤੀ ਬਣਿਆ ਹੋਇਆ ਹੈ, ਤੇ ਤੁਸੀਂ "ਤਲਾਕ" ਦੀ ਵਿਵਸਥਾ ਨਾ ਹੋਣ ਦੀ ਪੈਰਵੀ ਕਿਵੇਂ ਕਰ ਸਕਦੇ ਹੋ? ਪੰਥ ਦਾ "ਮਾਨਯੋਗ ਅਤੇ ਸਤਿਕਾਰਤ ਆਗੂ" ਆਪਣੇ ਜੀਵਨ ਵਿੱਚ ਜੋ ਕਰਦਾ ਹੈ, ਕੌਮ ਵੀ ਉਸ ਦਾ ਹੀ ਪਾਲਨਾ ਕਰਦੀ ਹੈ, ਕਿਉਂਕਿ ਉਹ ਤੇ ਕੌਮ ਦਾ "ਰੋਲ ਮਾਡਲ" ਹੁੰਦਾ ਹੈ। ਹੈਡ ਗ੍ਰੰਥੀ ਗੁਰਬਚਨ ਸਿੰਘ ਜੀ ਅਤੇ ਮੱਕੜ ਸਿੰਘ ਜੀ! ਤਲਾਕ ਜਾਂ ਵਖਰੇਵੇਂ ਦੀ ਵਿਵਸਥਾ ਹੋਵੇ ਕੇ ਨਾ ਹੋਵੇ, ਇਹ ਬਿਆਨ ਦੇਣ ਤੋਂ ਪਹਿਲਾਂ, ਆਪਣੇ ਚਹੇਤੇ ਮੋਰਾਂਵਾਲੀ ਕੋਲੋਂ ਹੀ ਪੁਛ ਲੈਂਦੇ ਜਿਸਨੇ ਦੋ- ਤਿੰਨ ਵਿਆਹ ਕੀਤੇ ਹਨ। ਉਸ ਨੇ ਕੀ ਤਰੀਕਾ ਅਪਣਾਇਆ ਸੀ? ਆਪ ਗੁੜ ਖਾਣ ਵਾਲਾ, ਦੂਜਿਆਂ ਨੂੰ ਗੁੜ ਨਾ ਖਾਣ ਦੀ ਨਸੀਹਤ ਕਿਵੇਂ ਦੇ ਸਕਦਾ ਹੈ? ਕੌਮ ਦੇ ਆਪ ਹੁਦਰੇ ਹਾਕਿਮੋਂ! ਪਹਿਲਾਂ ਅਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਤੇ ਆਪਣਾ ਜੀਵਨ ਚਰਿੱਤਰ ਉੱਚਾ ਕਰੋ, ਫੇਰ ਕਾਨੂੰਨ ਅਤੇ ਰਹਿਤ ਮਰਿਯਾਦਾ ਦੀਆਂ ਗੱਲਾਂ ਕਰੋ!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top