Share on Facebook

Main News Page

ਬਲਬੀਰ ਸਿੰਘ ਸੀਚੇਵਾਲ, ਨਿਰਮਲਾ ਸਾਧ, ਗੁਰੂ ਵਾਂਙ ਖ਼ੁਦ ਦੀ ਪੂਜਾ ਕਰਵਾਉਂਦਾ ਹੈ
-
ਡਾ. ਹਰਜਿੰਦਰ ਸਿੰਘ ਦਿਲਗੀਰ

 

ਵੇਖੋ ਬਲਬੀਰ ਸਿੰਘ ਸੀਚੇਵਾਲ ਕਿਵੇਂ ਖ਼ੁਦ ਨੂੰ ਗੁਰੂ ਬਣਾ ਕੇ ਪੈਰ ਧੁਆ ਰਿਹਾ ਹੈ ਤੇ ਲੱਤਾਂ ਘੁਟਵਾ ਰਿਹਾ ਹੈ ਤੇ ਪਿੱਛੇ ਗੁਰਬਾਣੀ ਦਾ ਸ਼ਬਦ ਲੁਆ ਕੇ ਗੁਰਬਾਣੀ ਦੀ ਬੇਅਦਬੀ ਵੀ ਕਰ ਰਿਹਾ ਹੈ।(ਇਸ ਸ਼ਬਦ ਦੇ ਮਾਅਨੇ ਬੰਦੇ ਦੇ ਪੈਰ ਧੋ ਕੇ ਪੀਣਾ ਨਹੀਂ ਬਲਕਿ ਗੁਰੂ ਦੇ ਪੈਰ ਚਿਨ੍ਹਾਂ ਤੇ ਚਲਣਾ ਹੈ) ਸੀਚੇਵਾਲ ਅੱਜ ਦਾ ਨਹੀਂ ਬਲਕਿ ਸ਼ੁਰੂ ਤੋਂ ਹੀ ਖ਼ੁਦ ਨੂੰ ਗੁਰੂ ਅਖਵਾਉਂਦਾ ਹੈ। ਉਸ ਦੀ ਵੇਈਂ ਨੂੰ ਸਾਫ਼ ਕਰਨ ਦੀ ਮੁਹਿੰਮ ਇਕ ਫ਼ਰਾਡ ਸੀ, ਜਿਸ ਤੋਂ ਉਸ ਨੇ ਵਾਧੂ ਦੀ ਮਸ਼ਹੂਰੀ ਖੱਟੀ ਸੀ। ਸਿੱਖੀ ਸਿਧਾਂਤਾਂ ਮੁਤਾਬਿਕ ਉਹ ਵੀ ਗ਼ਲਤ ਸੀ।

ਗੁਰੂ ਨਾਨਕ ਸਾਹਿਬ ਉਸ ਵੇਈਂ 'ਤੇ ਨਹਾਉਂਦੇ ਰਹੇ ਸਨ ਤਾਂ ਉਹ (ਅਖੌਤੀ ਤੌਰ 'ਤੇ) ਪਵਿੱਤਰ ਕਿਵੇਂ ਹੋ ਗਈ। ਗੁਰੂ ਸਾਹਿਬ ਤਾਂ ਆਪਣੀਆਂ ਉਦਾਸੀਆਂ ਦੌਰਾਨ ਵਖ ਵਖ ਜਗਹ 'ਤੇ ਦਰਜਨਾਂ ਨਦੀਆਂ ਅਤੇ ਖੂਹਾਂ ਤੇ ਨਹਾਉਂਦੇ ਰਹੇ ਸਨ ਤੇ ਉਨ੍ਹਾਂ ਦਾ ਪਾਣੀ ਪੀਂਦੇ ਰਹੇ ਸਨ ਤੇ ਫਿਰ ਤਾਂ ਉਹ ਸਭ (ਅਖੌਤੀ ਤੌਰ 'ਤੇ) ਪਵਿੱਤਰ ਹੋ ਗਏ।

ਸੀਚੇਵਾਲ ਇਕ ਆਮ ਨਿਰਮਲਾ ਸਾਧ ਹੈ, ਤੇ ਉਸ ਦੀਆਂ ਸਾਰੀਆਂ ਹਰਕਤਾਂ ਨਿਰੰਕਾਰੀਆਂ, ਰਾਧਾਸੁਆਮੀਆਂ, ਨਾਮਧਾਰੀਆਂ, ਸਰਸੇ ਵਾਲੇ, ਨੂਰਮਹਿਲੀਏ, ਢੱਡਰੀਆਂ ਵਾਲੇ, ਪਿਹੋਵਾ ਵਾਲੇ, ਰਾੜੇਵਾਲੇ, ਕਲੇਰਾਂ ਵਾਲੇ, ਜਰਗ ਵਾਲੇ, ਮਸਤੂਆਣਾ ਵਾਲੇ ਤੇ ਹੋਰ ਸਾਰੇ ਸਾਧਾਂ ਵਾਲੀਆਂ ਹਨ; ਨਾ ਘਰ ਨਾ ਵਧ; ਤਕਰੀਬਨ ਸਾਰੇ ਸਾਧ ਠੱਗ, ਬੇਈਮਾਨ, ਵਿਭਚਾਰੀ ਹਨ (ਕੁਝ ਅਜਿਹੇ ਹਨ ਜਿਨ੍ਹਾਂ ਵਿਚ ਇਹ ਸਾਰੀਆਂ 'ਖ਼ੂਬੀਆਂ ਨਹੀਂ ਹਨ ਪਰ ਕੁਝ ਘਟ ਹਨ; ਪਰ ਹੈਨ ਉਹ ਠੱਗ ਹੀ)। ਇਸ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top