ਦਾਸ
ਅੱਜ ਸਵੇਰੇ 7 ਮਈ ਦਨ ਸੋਮਵਾਰ ਨੂੰ ਫੇਸ ਬੁੱਕ ਤੇ ਸ੍ਰ. ਪ੍ਰੇਮ ਸਿੰਘ ਦੇ ਵਿਚਾਰ ਪੜ੍ਹ ਰਿਹਾ
ਸੀ ਅਤੇ ਰੁਮਾਲਿਆਂ ਦਾ ਢੇਰ ਸੜਦਾ ਵੇਖ ਰਿਹਾ ਸੀ। ਜਿਸ ਕਰਕੇ ਇਹ ਚਾਰ ਲਾਈਨਾਂ ਮੁਰਮਤਿ ਬਾਰੇ
ਲਿਖ ਰਿਹਾ ਹੈ। ਫਾਲਤੂ ਕਰਮਕਾਂਡਾਂ 'ਚ ਪੈ ਕੇ ਕੌਮ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ। ਸੇਵਾ
ਲੋੜ ਅਨੁਸਾਰ ਹੀ ਹੋਣੀ ਚਾਹੀਦੀ ਹੈ। ਅੱਜ ਕੱਲ ਰੁਮਾਲੇ ਵੀ ਵਾਪਾਰ ਬਣ ਗਏ ਹਨ। ਗੁਰੂ ਘਰ ਵਿੱਚ
ਜਿਸ ਚੀਜ ਦੀ ਲੋੜ ਹੈ ਉਹ ਹੀ ਭੇਟਾ ਕਰਨੀ ਚਾਹੀਦੀ ਹੈ ਨਾਂ ਕਿ ਅੰਨ੍ਹੀ ਸ਼ਰਧਾ ਰੱਖ ਕੇ ਲਕੀਰ
ਦੇ ਫਕੀਰ ਬਣ ਕੇ ਝੁੱਗਾ ਚੌੜ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਗੁਰਦੁਆਰਾ ਕਮੇਟੀਆਂ ਸਭ ਕੁਝ ਸਮਝਦੇ ਹੋਏ ਵੀ ਅਜਿਹੇ ਕਰਮਕਾਂਡਾਂ ਤੋਂ
ਸੰਗਤ ਨੂੰ ਟੀਚ ਨਹੀਂ ਕਰ ਰਹੀਆਂ। ਉਨ੍ਹਾਂ ਨੂੰ ਤਾਂ ਸਿਰਫ ਚੌਧਰ ਤੇ ਪੈਸਾ ਚਾਹੀਦਾ ਹੈ। ਗਰੀਬ
ਦਾ ਮੂੰਹ ਗੁਰੂ ਦੀ ਗੋਲਕ ਗਰੀਬਾਂ ਕੋਲ ਜਾਣ ਦੀ ਬਜਾਏ ਸਾੜ ਸਾੜ ਕੇ ਬਰਬਾਦ ਕੀਤੀ ਜਾ ਰਹੀ ਹੈ।
ਸ਼ਹਿਰਾਂ ਦੇ ਕਰੀਬ ਹਰੇਕ ਗੁਰਦੂਆਰੇ ਫਾਲਤੂ ਰੁਮਾਲਿਆਂ ਦੀਆਂ ਪੰਡਾਂ (ਗਠੜੀਆਂ) ਨਾਲ ਭਰੇ ਪਏ
ਹਨ।
ਸੰਗਤ ਨੂੰ ਬੇਨਤੀ ਹੈ ਕਿ ਆਪਣੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਫਾਲਤੂ
ਕਰਮਕਾਂਡਾਂ ਵਿੱਚ ਲੌਣ ਦੀ ਬਜਾਇ ਲੋੜਵੰਦ ਬੱਚਿਆਂ ਦੀ ਪੜ੍ਹਾਈ ਅਤੇ ਗੁਰਮਤਿ ਵਿਦਿਆਂ ਤੇ ਲਾਓ,
ਜਿਵੇਂ ਗਰੀਬ ਬੱਚਿਆਂ ਦੀ ਸਕੂਲਾਂ ਚ ਮਦਦ ਅਤੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ ਜਿੱਥੇ ਨੌਜਵਾਨ
ਬੱਚੇ ਬੱਚੀਆਂ ਧਰਮ ਵਿਦਿਆ ਸਿੱਖ ਕੇ ਪ੍ਰਚਾਰਕ ਬਣ ਰਹੇ ਹਨ ਓਥੇ ਭੇਂਟ ਕਰੋ। ਗੁਰੂ ਦਾ ਹੁਕਮ
ਵੀ ਅਕਲ ਤੋਂ ਕੰਮ ਲੈ ਕੇ ਕਰਨ ਦਾ ਹੈ -ਅਕਲੀਂ
ਸਾਹਿਬ ਸੇਵੀਐ ਅਕਲੀਂ ਪਾਈਐ ਮਾਨੁ॥ਅਕਲੀਂ ਪੜਿਕੈ ਬੁਝੀਐ ਅਕਲੀਂ ਕੀਚੈ ਦਾਨੁ॥ (ਗੁਰੂ
ਗ੍ਰੰਥ ਸਾਹਿਬ) ਸੋ ਬਿਨਾ ਅਕਲ (ਸੋਚੇ ਸਮਝੇ) ਰੁਮਾਲੇ ਤਾਂ ਕੀ ਕੋਈ ਵੀ ਕੰਮ ਜਾਂ ਦਾਨ ਕਰਨਾ
ਸੇਵਾ ਨਹੀਂ ਹੈ।