Share on Facebook

Main News Page

ਪੰਜਾਬ ਦੀ ਰਾਜਨੀਤੀ ਨੂੰ ਵੱਡਾ ਝਟਕਾ, ਮੰਤਰੀ ਤੋਤਾ ਸਿੰਘ ਨੂੰ 1 ਸਾਲ ਕੈਦ, 30 ਹਜ਼ਾਰ ਜੁਰਮਾਨਾ

ਮੋਹਾਲੀ, 5 ਮਈ (ਚ.ਨ.ਸ.) ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਖਿਲਾਫ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਮਾਮਲੇ 'ਚ ਮੋਹਾਲੀ ਦੀ ਇਕ ਅਦਾਲਤ ਨੇ ਦੋਸ਼ੀ ਕਰਾਰ ਕੀਤਾ ਅਤੇ ਅਦਾਲਤ ਨੇ 1 ਸਾਲ ਦੀ ਸਜ਼ਾ ਅਤੇ 30,000 ਹਜ਼ਾਰ ਜੁਰਮਾਨਾ ਵੀ ਲਾਇਆ ਹੈ।

ਜ਼ਿਕਰਯੋਗ ਹੈ ਕਿ ਇਹ ਮਾਮਲਾ 2002 'ਚ ਮੋਹਾਲੀ ਕੋਰਟ 'ਚ ਆਇਆ ਸੀ। ਤੁਹਾਨੂੰ ਦੱਸ ਦਿੱਤਾ ਜਾਵੇ ਕਿ ਤੋਤਾ ਸਿੰਘ ਅਕਾਲੀ ਸਰਕਾਰ 'ਚ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਹਨ।

ਬੀਬੀ ਜਾਗੀਰ ਕੌਰ ਨੂੰ 5 ਸਾਲ ਦੀ ਸਜ਼ਾ ਦੇ ਬਾਅਦ ਅਕਾਲੀ ਦਲ ਨੂੰ ਇਹ ਦੂਜਾ ਝਟਕਾ ਹੈ। ਬੀਬੀ ਜਾਗੀਰ ਕੌਰ ਨੂੰ ਆਪਣੀ ਹੀ ਧੀ ਨੂੰ ਅਗਵਾ ਅਤੇ ਗਰਭਪਾਤ ਦੇ ਦੋਸ਼ 'ਚ 5 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਫਿਲਹਾਲ ਕਪੂਰਥਲਾ ਜੇਲ੍ਹ 'ਚ ਹੈ। ਅਕਾਲੀ ਦਲ ਦੀ ਇਸ 'ਤੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਇਹ ਸਾਫ ਹੋ ਗਿਆ ਹੈ ਕਿ ਮੌਜੂਦਾ ਖੇਤੀ ਬਾੜੀ ਮੰਤਰੀ ਸਰਕਾਰੀ ਮਸ਼ੀਨਰੀ ਦੀ ਦੂਰਵਰਤੋਂ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾ ਕੀਤਾ ਜਾ ਚੁੱਕੇ ਹਨ ਅਤੇ ਫੈਸਲੇ ਤੋਂ ਬਾਅਦ ਤੋਤਾ ਸਿੰਘ ਦੇ ਵਕੀਲ ਨੇ ਜਮਾਨਤ ਲਈ ਅਰਜ਼ੀ ਦਾਇਰ ਕਰ ਦਿੱਤੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top