Share on Facebook

Main News Page

‘ਗੁਰੂ ਕੀ ਗੋਲਕ’ ਤੇ ਸ਼ਰਧਾਲੂਆਂ ਦੀ ਸ਼ਰਧਾ ਨੂੰ ਲੁੱਟੀ ਜਾ ਰਹੇ ਨੇ ਸ਼੍ਰੋਮਣੀ ਕਮੇਟੀ ਵਾਲੇ

ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ

ਆਲਮਗੀਰ/ਲੁਧਿਆਣਾ, 4 ਮਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ (ਲੁਧਿਆਣਾ) ਵਿਖੇ ਚੱਲ ਰਹੀ ਰੰਗ-ਰੋਗਨ ਦੀ ਕਾਰ ਸੇਵਾ, ਵਿੱਚ ਹੇਰਾ ਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਂਚ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਪੁੱਜੀ ਫਲਾਇੰਗ ਸੁਕੇਐਡ ਨੇ ਪੜਤਾਲ ਕਰਕੇ ਅੱਜ ਢਾਈ ਕੁਇੰਟਲ ਰੰਗ (ਪੇਂਟ), ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਭੇਟਾ 16400 ਰੁਪਏ ਫੜੇ।

ਜਿਨਾਂ ਦੀ ਮੌਕੇ ’ਤੇ ਰਸੀਦ ਕੱਟੀ ਗਈ। ਇਸ ਗੜਬੜ ਘੁਟਾਲੇ ਵਿੱਚ ਗ੍ਰੰਥੀ ਹਰਜੀਤ ਸਿੰਘ, ਜਸਵੰਤ ਸਿੰਘ ਅਤੇ ਦਿਲਬਾਗ ਸਿੰਘ ਸੇਵਾਦਾਰ ਅਤੇ ਹੋਰ ਮੁਲਾਜ਼ਮ ਸ਼ਾਮਲ ਦੱਸੇ ਜਾਂਦੇ ਹਨ। ਪ੍ਰਾਪਤ ਜਾਣਕਾਰੀਆਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਰੰਗ ਰੋਗਨ ਦੀ ਕਾਰ ਸੇਵਾ ਚਲ ਰਹੀ ਹੈ। ਉਕਤ ਸੇਵਾਦਾਰ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਵੱਲੋਂ ਇਸ ਸੇਵਾ ਦੇ ਨਾਂ ’ਤੇ ਆਇਆ ਢਾਈ ਕੁਇੰਟਲ ਰੰਗ ਇਕੱਠਾ ਕਰ ਲਿਆ ਅਤੇ ਸੇਵਾ ਵਿੱਚ ਆਏ ਇਸ ਰੰਗ ਦੇ ਬਿੱਲ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅੰਮ੍ਰਿਤਸਰ ਨੂੰ ਭੇਜ ਦਿੱਤੇ। ਇਸ ਤੋਂ ਇਲਾਵਾ ਇਸੇ ਕਾਰ ਸੇਵਾ ਲਈ ਇੱਕ ਸ਼ਰਧਾਲੂ ਮਾਈ ਨੇ 23000ਰੁ: ਵੀ ਇਨਾਂ ਸੇਵਾਦਾਰਾਂ ਕੋਲ ਜਮਾਂ ਕਰਵਾਏ। ਜਦੋਂ ਉਸ ਮਾਈ ਨੇ ਉਸ ਮਾਈ ਨੇ ਆਪਣੇ ਦਿੱਤੇ ਪੈਸਿਆਂ ਦੀ ਰਸੀਦ ਦੀ ਮੰਗ ਕੀਤੀ ਤਾਂ ਗੁਰੂ ਘਰ ਦੇ ਬਣੇ ਸੇਵਾਦਾਰ ਟਾਲ-ਮਟੋਲ ਕਰਦੇ ਰਹੇ। ਇਸ ਤੋਂ ਇਲਾਵਾ ਇਨਾਂ ਸੇਵਾਦਾਰਾਂ ਨੇ ਅੰਮ੍ਰਿਤਸਰ ਤੋਂ ਭੇਟਾ ਰਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ 16400 ਰੁਪਏ ਸਬੰਧਤ ਅਧਿਕਾਰੀ ਕੋਲ ਜਮਾਂ ਨਹੀਂ ਕਰਵਾਏ। ਜਦੋਂ ਅੰਮ੍ਰਿਤਸਰ ਦੀ ਟੀਮ ਨੇ ਜਾਂਚ ਕੀਤੀ ਤਾਂ ਮੌਕੇ ’ਤੇ ਢਾਈ ਕੁਇੰਟਲ ਪੇਂਟ ਫੜਿਆ। ਜਿਸ ਦੀ ਰਸੀਦ ਨੰ: 5937/3/5/2012 ਕੱਟੀ ਗਈ।

ਇਸ ਕਾਂਡ ਵਿੱਚ ਸ਼ਾਮਲ ਗ੍ਰੰਥੀ ਹਰਜੀਤ ਸਿੰਘ ਤੇ ਜਸਵੰਤ ਸਿੰਘ ਫਰਾਰ ਦੱਸੇ ਜਾਂਦੇ ਹਨ। ਜਦਕਿ ਕਾਬੂ ਕੀਤੇ ਸੇਵਾਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਇਹ ਸਭ ਕੁਝ ਸਾਬਕਾ ਮੈਨੇਜਰ ਅਤੇ ਗੁਰੂ ਘਰ ਦੇ ਆਪਣੇ ਆਪ ਨੂੰ ਮੋਹਤਬਰ ਅਖਵਾਉਣ ਵਾਲਿਆਂ ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਉਕਤ ਮੈਨੇਜਰ ਦੀ ਕੁਝ ਦਿਨ ਪਹਿਲਾਂ ਬਦਲੀ ਹੋਈ ਹੈ। ਜਦੋਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਬੰਧਿਤ ਅਧਿਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੇ ਇਸ ਮਾਮਲੇ ਨੂੰ ਦਬਾਉਣ ਤੇ ਲਿਪਾ ਪੋਚੀ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਇੱਥੇ ਦੱਸਣਯੋਗ ਹੈ ਕਿ ਉਕਤ ਸੇਵਾਦਾਰਾਂ ਨੇ ਇਹ ਸ਼ਰਧਾਲੂਆਂ ਵੱਲੋਂ ਦਿੱਤਾ ਰੰਗ ਦੀਵਾਨ ਹਾਲ ਦੇ ਉ¤ਪਰ ਪੰਜ ਪਿਆਰਿਆਂ ਦੀ ਸਹੂਲਤ ਲਈ ਬਣੇ ਕਮਰੇ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ। ਇਸ ਗੁਰੂ ਘਰ ਦੀ ਗੋਲਕ ਅਤੇ ਸ਼ਰਧਾਲੂਆਂ ਦੀ ਸ਼ਰਧਾ ਨਾਲ ਦਿੱਤੇ ਪੈਸੇ ਦੀ ਲੁੱਟ-ਖਸੁੱਟ ਪ੍ਰਤੀ ਇਲਾਕੇ ਦੇ ਗੁਰੂ ਘਰ ਦੇ ਸ਼ਰਧਾਲੂਆਂ ਵਿੱਚ ਭਾਰੀ ਗੁੱਸਾ ਹੈ। ਜੇਕਰ ਸ਼੍ਰੋਮਣੀ ਕਮੇਟੀ ਦੀ ਹਾਈਕਮਾਨ ਨੇ ਇਸ ਲੁੱਟ-ਖਸੁੱਟ ਦੇ ਮਾਮਲੇ ਵਿੱਚ ਇਨਸਾਫ ਨਾ ਕੀਤਾ ਤਾਂ ਸ਼ਰਧਾਲੂਆਂ ਦੇ ਗੁੱਸੇ ਦਾ ਲਾਵਾ ਕਿਸੇ ਵੱਡੇ ਪੱਧਰ ’ਤੇ ਫੁੱਟ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top