Share on Facebook

Main News Page

ਸਾਕਾ ਨੀਲਾ ਤਾਰਾ ਦੀ ਯਾਦਗਾਰ ਨੂੰ ਲੈ ਕੇ ਭਾਜਪਾਈਏ ਅਤੇ ਕਾਂਗਰਸੀਏ ਦੁਖੀ

* ਭਾਜਪਾਈਆਂ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ ਸ਼ਹੀਦੀ ਯਾਦਗਾਰ ਦਾ ਵਿਰੋਧ
* ਸਾਕਾ ਨੀਲਾ ਤਾਰਾ ਦੀ ਯਾਦਗਾਰ ਨੂੰ ਲੈ ਕੇ ਭਾਜਪਾਈਏ ਅਤੇ ਕਾਂਗਰਸੀਏ ਦੁਖੀ

ਚੰਡੀਗੜ੍ਹ, 4 ਮਈ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਾਰ ਬਣਾਏ ਜਾਣ ਦਾ ਐਲਾਨ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਅਤੇ ਖਾਸਮ ਖਾਸ ਰਿਸ਼ਤੇਦਾਰ ਪਾਰਟੀ ਭਾਜਪਾ ਅਤੇ ਸਿੱਖਾਂ ਦੀ ਕਾਤਿਲ ਜਮਾਤ ਕਾਂਗਰਸ ਨੇ ਰੋਣਾ ਸ਼ੁਰੂ ਕਰ ਦਿੱਤਾ ਹੈ । ਜ਼ਿਕਰਯੋਗ ਹੈ ਕਿ ਸਾਕਾ ਨੀਲਾ ਤਾਰਾ ਦੇ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਚ ਸ਼ਹੀਦ ਹੋਏ ਲੋਕਾਂ ਦੇ ਨਾਂ ਲਿਖੇ ਜਾਣਗੇ, ਜਿਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਂ ਸਭ ਤੋਂ ਉਪਰ ਹੋਵੇਗਾ।

ਇਸ ਤੋਂ ਪਹਿਲਾਂ ਵੀ ਯਾਦਗਾਰ ਬਣਾਉਣ ਦਾ ਫ਼ੈਸਲਾ 2002 ਵਿਚ ਲਿਆ ਗਿਆ ਸੀ। ਉਦੋਂ ਤੋਂ ਹੁਣ ਤੱਕ ਇਹ ਮਾਮਲਾ ਵਿਵਾਦਾਂ ਵਿਚ ਰਿਹਾ ਹੈ। ਸਭ ਤੋਂ ਵੱਡਾ ਵਿਵਾਦ ਉਨ੍ਹਾਂ ਲੋਕਾਂ ਦੇ ਨਾਵਾਂ ਨੂੰ ਲੈ ਕੇ ਹੈ, ਜਿਨ੍ਹਾਂ ਨੂੰ ਇਸ ਯਾਦਗਾਰ ਵਿਚ ਸ਼ਹੀਦ ਦੀ ਉਪਾਧੀ ਦਿੱਤੀ ਜਾਵੇਗੀ। ਯਾਦਗਾਰ ਵਿਚ ਸਭ ਤੋਂ ਉਪਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਾਂ ਸ਼ਹੀਦਾਂ ਵਿਚ ਸਭ ਤੋਂ ਉਪਰ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਕੇਂਦਰ ਸਰਕਾਰ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਮੰਨਦੀ ਹੈ ਪਰ ਸ਼੍ਰੋਮਣੀ ਕਮੇਟੀ ਇਕ ਪ੍ਰਸਤਾਵ ਪਾਸ ਕਰਕੇ ਸੰਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਦਾ ਦਰਜਾ ਦੇ ਚੁੱਕੀ ਹੈ। ਹੁਣ ਜਦੋਂ ਇਸ ਸਬੰਧੀ ਯਾਦਗਾਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਕਾਂਗਰਸ ਅਤੇ ਭਾਜਪਾ ਦਬੀ ਜ਼ੁਬਾਨ ਵਿਚ ਇਸ ਦੀ ਮੁਖ਼ਾਲਫ਼ਤ ਕਰ ਰਹੀਆਂ ਹਨ।

 

ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦਾ ਕਹਿਣਾ ਹੈ, ਕਿ ਉਹ ਅੱਤਵਾਦ ਨੂੰ ਬੜ੍ਹਾਵਾ ਦੇਣ ਦੇ ਖਿਲਾਫ਼ ਹਨ। ਉਥੇ ਹੀ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਅਸੀਂ ਅੱਤਵਾਦ ਦੇ ਖਿਲਾਫ਼ ਹਾਂ। ਇਸ ਤੋਂ ਇਲਾਵਾ ਹਲਕਿਆਂ ਅੰਦਰ ਕੁਝ ਕਾਂਗਰਸੀ ਅਤੇ ਭਾਜਪਾ ਨੇਤਾ ਵੀ ਦਬੀ ਸੁਰ ਵਿਚ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਸਾਕਾ ਨੀਲਾ ਤਾਰਾ ਦੀ ਕਾਰਵਾਈ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ। ਸ਼੍ਰੋਮਣੀ ਕਮੇਟੀ ਇਸ ਮੈਮੋਰੀਅਲ ਵਿਚ ਉਸ ਦੌਰਾਨ ਤਬਾਹ ਹੋਈਆਂ ਕਈ ਚੀਜ਼ਾਂ ਨੂੰ ਵੀ ਪ੍ਰਦਰਸ਼ਤ ਕਰੇਗੀ। ਯਾਦ ਰਹੇ ਕਿ 1984 ਵਿਚ ਸੈਨਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਹਮਲਾ ਕੀਤਾ ਸੀ। ਸਿੱਖਾਂ ਦੀ ਕਾਤਿਲ ਇੰਦਰਾ ਮੁਤਾਬਕ ਸੰਤ ਜੀ ਹਰਮਿੰਦਰ ਸਾਹਿਬ ਵਿਚ ਬੈਠ ਕੇ ਪੰਜਾਬ ਵਿਚ ਅੱਤਵਾਦ ਫੈਲਾ ਰਹੇ ਸਨ। ਸੈਨਾ ਦੀ ਇਸ ਕਾਰਵਾਈ ਨੂੰ ਸਾਕਾ ਨੀਲਾ ਤਾਰਾ ਦਾ ਨਾਂ ਦਿੱਤਾ ਗਿਆ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top