Share on Facebook

Main News Page

ਅਕਾਲ ਪੁਰਖ ਭਾਈ ਬਲਜੀਤ ਸਿੰਘ ਮੋਹਾਲੀ ਦੇ ਪਰਿਵਾਰ ਵਿੱਚ ਇਸ ਅਸਹਿ ਸਦਮੇ ਨੂੰ ਸਹਿਣ ਦੀ ਸ਼ਕਤੀ ਬਖਸ਼ੇ

ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ ॥ ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ॥ ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥  ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ ॥ ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ ॥  ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ ॥4॥5॥

ਆਹ ਚਲਾ ਗਿਆ, ਗੁਰਮਤੀ ਕਾਫਲੇ ਵਾਲਿਓ, ਗੁਰਮਤਿ ਦਾ ਇਕ ਸੱਚਾ ਪਾਂਧੀ, ਸ੍ਰ: ਬਲਜੀਤ ਸਿੰਘ ਚਲਾ ਗਿਆ, ਇਕ ਚੰਗਾ ਪੁਤ, ਇਕ ਚੰਗਾ ਪਤੀ, ਇਕ ਚੰਗਾ ਪਿਤਾ, ਇਕ ਚੰਗਾ ਬਹਾਂ ਬੇਲੀ ਭਰਾ, ਜਿਸ ਤੇ ਗੁਰੂ ਭੀ ਰੱਬ ਜਿਨਾ ਭਰੋਸਾ ਕਰਦਾ ਆਖਦਾ ਹੈ “ਐਸੋ ਸਹਾਈ ਹਰ ਕੋ ਨਾਮ॥ ਜੈਸੇ ਰਣ ਮਹਿ ਸਖਾ ਭਰਾਤ॥” ਐਸੇ ਜੀਵਨ ਸੰਘਰਸ਼ ਦੀ ਸ਼ਕਤੀ ਸ: ਮਨਜੀਤ ਸਿੰਘ ਜੀ ਦਾ ਭਰਾ ਚਲਾ ਗਿਆ, ਸਭ ਤੋਂ ਵੱਡੀ ਗੱਲ ਗੁਰਮੁਖਾਂ ਦੀ ਦੁਨੀਆਂ ਵਿਚੋਂ ਹਸੂੰ ਹਸੂੰ ਕਰਦਾ ਇਕ ਗੁਰਮੁੱਖ ਵੀਰ ਚਲਾ ਗਿਆ।

ਭਲਿਓ ਚੌਗਿਰਦੇ ਆਪਣਿਆਂ ਦੀਆਂ ਅੱਖਾਂ ਵਿਚੋਂ ਵਗਦੇ ਜ਼ਾਰ ਜ਼ਾਰ ਅਥਰੂ ਨਿਰੇ ਵਿਛੋੜੇ ਦੇ ਨਹੀਂ, ਬਲਕਿ ਵੀਰ ਦੇ ਗੁਣਾ ਦੀਆਂ ਯਾਦਾਂ ਦੀ ਤਸਵੀਰ ਹਨ, ਗੁਰੂ ਕਰੇ ਇਹ ਯਾਦਾਂ ਪ੍ਰਵਾਰ ਬੱਚਿਆਂ ਅਤੇ ਮਿਤਰਾਂ ਦੇ ਜੀਵਨ ਦਾ ਹਿਸਾ ਬਣ ਨਿਬੜਨ, ਅਕਾਲ ਪੁਰਖ ਜਿਥੇ ਪਵਿੱਤਰ ਆਤਮਾ ਨੂੰ ਅਭੇਦਤਾ ਬਖਸ਼ੇ, ਪਰਿਵਾਰ ਵਿੱਚ ਇਸ ਅਸਹਿ ਸਦਮੇ ਨੂੰ ਸਹਿਣ ਦੀ ਸ਼ਕਤੀ ਬਖਸ਼ੇ। ਦਿਲ ਦੀਆਂ ਗਹਿਰਾਈਆਂ ਵਿਚੋਂ ਇਸ ਦੁੱਖ ਵਿੱਚ ਸ਼ਾਮਲ।

ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top