Share on Facebook

Main News Page

ਝੂਠ ਦੇ ਪੈਰ ਨਹੀਂ ਹੁੰਦੇ

ਕਾਰਟਰੈਟ (ਨਿਊ ਜਰਸੀ) - ਜਦੋਂ ਤੋਂ ਸਿੱਖ ਕੌਮ ਦੀ ਧਾਰਮਿਕ ਲੀਡਰਸ਼ਿਪ ਨੇ ਸਿਆਸੀ ਦਬਾ ਹੇਠ ਆ ਕੇ ਗਲਤ ਫੈਸਲੇ ਕਰਨੇ ਸ਼ੁਰੂ ਕੀਤੇ ਹਨ, ਉਦੋਂ ਤੋਂ ਹੀ ਸ਼੍ਰੋਮਣੀ ਪ੍ਰਧਾਨ ਹੋਵੇ, ਭਾਵੇਂ ਜਥੇਦਾਰ ਅਕਾਲ ਤਖਤ, ਵਿਦੇਸ਼ਾਂ ਦੀਆਂ ਸੰਗਤਾਂ ਦਾ ਸਾਹਮਣਾ ਕਰਨ ਤੋਂ ਕੰਨੀ ਕਤਰਾਉਂਦੇ ਹਨ। ਪਿਛਲੇ ਹਫਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਯੁਨਾਇਡ ਸਿੱਖ ਦੇ ਸੱਦੇ ਤੇ ਨਿਊਯਾਰਕ ਆਏ ਸਨ। ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ ਅਤੇ ਪਰਮਜੀਤ ਸਿੰਘ ਵੀ ਸਨ। ਜਿਨ੍ਹਾਂ ਨੇ ਗਲੋਬਲ ਸਿੱਖ ਕਾਨਫਰੰਸ 'ਚ ਹਿਸਾ ਲੈਣ ਤੋਂ ਇਲਾਵਾ ਬਾਬਾ ਮੱਖਣ ਸ਼ਾਹ ਲੁਬਾਨਾ ਗੁਰਦੁਆਰੇ ਅਤੇ ਕੁੱਝ ਹੋਰ ਸਿੱਖਾਂ ਦੇ ਘਰ ਵੀ ਗਏ ਸਨ। ਉਨ੍ਹਾਂ ਬਾਰੇ ਨਿਊਯਾਰਕ ਤੋਂ ਛਪਦੇ ਅਖਬਾਰ ਰਾਈਟਰ ਵੀਕਲੀ, ਜਿਹੜਾ ਪਹਿਲਾਂ ਵੀ ਜਥੇਦਾਰਾਂ ਦੇ ਹੱਕ ਅਤੇ ਪ੍ਰੋ.ਦਰਸ਼ਨ ਸਿੰਘ ਦੇ ਵਿਰੋਧ 'ਚ ਝੂਠੀਆਂ ਖਬਰਾਂ ਦਿੰਦਾ ਹੈ, ਇਸ ਵਾਰ ਗੁਰਦੁਆਰਾ ਦਸ਼ਮੇਸ਼ ਦਰਬਾਰ ਬਾਰੇ ਵੀ ਇਸ ਤਰ੍ਹਾਂ ਦੀ ਗਪੌੜ ਲਿਖੀ ਹੈ। ਇਥੇ ਰੋਜ਼ਾਨਾ ਸ਼ਾਮ ਨੂੰ ਪ੍ਰੋਗਰਾਮ ਹੁੰਦਾ ਹੈ। ਰਹਿਰਾਸ ਉਪਰੰਤ ਦੀਵਾਨ ਸਜਦੇ ਹਨ। ਖਬਰ ਇਹ ਛਪੀ ਹੈ, ਕਿ "ਅਕਾਲ ਤਖਤ ਦੇ ਵਿਰੋਧੀਆਂ ਨੂੰ ਮੂੰਹ ਨਾ ਲਾਵੇ ਸੰਗਤ' - ਮੱਕੜ"

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਥੇ ਸੰਗਤ ਨੂੰ ਸੰਬੋਧਨ ਨਹੀਂ ਕੀਤਾ, ਪਰ ਖਾਲੀ ਦਰੀਆਂ ਨੂੰ ਭਾਵੇਂ ਕਰ ਗਏ ਹੋਣ, ਜਦ ਉਹ ਵੀਰਵਾਰ ਦੁਪਿਹਰ ਨੂੰ ਇਥੇ ਆਏ ਸਨ। ਖਬਰ ਵਿਚ ੧੩ ਨਾਮ ਲਿਖ ਕੇ ਅੱਗੇ ਲਿਖ ਦਿੱਤਾ ਗਿਆ, ਕਿ ਭਾਰੀ ਗਿਣਤੀ ਵਿੱਚ ਸੰਗਤ ਨੂੰ ਸੰਬੋਧਨ ਕੀਤਾ। ਸਚਾਈ ਇਹ ਹੈ ਕਿ ਸ਼ੁੱਕਰਵਾਰ ਅਤੇ ਐਤਵਾਰ ਦੇ ਦੀਵਾਨ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਹਾਜ਼ਰੀ ਭਰਨ ਵਾਲੀ ਸੰਗਤ ਨੂੰ ਤਾਂ ਸ਼ਾਇਦ ਪਤਾ ਵੀ ਨਾ ਹੋਵੇ, ਪਰ ੧੩ ਵਿਅਕਤੀਆਂ ਦੀ ਸੰਗਤ ਨੂੰ ਪ੍ਰਧਾਨ ਸਾਹਿਬ ਸੰਬੋਧਨ ਕਰਦਿਆਂ, ਇਹ ਸਭ ਕੁਝ ਕਹਿ ਗਏ। ਸ਼ਾਇਦ ਪ੍ਰਧਾਨ ਸਾਹਿਬ ਸੰਗਤ ਦਾ ਸਾਹਮਣਾ ਹੀ ਨਹੀਂ ਸੀ ਕਰਨਾ ਚਾਹੁੰਦੇ। ਉਸ ਤਾਂ ਸੰਗਤਾਂ ਦਾ ਸਾਹਮਣਾ ਕਰਨ ਦੀ ਬਜਾਏ ਆਪਣੇ ਨੇੜ ਤੇੜ ਵਾਲਿਆਂ ਦੇ ਘਰਾਂ 'ਚ ਜਾ ਕੇ ਲਿਫਾਫੇ ਇੱਕੱਠੇ ਕਰਨ 'ਚ ਹੀ ਮਸਰੂਫ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top