Share on Facebook

Main News Page

ਵੀਰ ਬਲਜੀਤ ਸਿੰਘ ਮੋਹਾਲੀ ਦਾ ਅਚਨਚੇਤੀ ਵਿਛੋੜਾ ਇਕ ਖਲਾਅ ਛੱਡ ਗਿਆ: ਤੱਤ ਗੁਰਮਤਿ ਪਰਿਵਾਰ

ਵੀਰ ਬਲਜੀਤ ਸਿੰਘ ਜੀ ਮੋਹਾਲੀ ਗੁਰਮਤਿ ਇਨਕਲਾਬ ਦੇ ਨਿਸ਼ਕਾਮ ਸਿਪਾਹੀਆਂ ਵਿਚੋਂ ਸਨ। ਉਨ੍ਹਾਂ ਦੀ ਸ਼ਖਸੀਅਤ ਵਿਚ ਸ਼ਾਂਤੀ ਅਤੇ ਸਹਿਜਤਾ ਦੇ ਸੁਮੇਲ ਦੇ ਨਾਲ ਪੰਥ ਦਰਦ ਦਾ ਜੋਸ਼ ਵੀ ਸੀ। ਪਰਿਵਾਰ ਨੂੰ ਉਨ੍ਹਾਂ ਨੂੰ ਨਜ਼ਦੀਕ ਤੋਂ ਵੇਖਣ ਦਾ ਮੌਕਾ ਮਿਲਿਆ ਸੀ। ਉਹ ਪੇਸ਼ੇ ਵਜੋਂ ਇਕ ਠੇਕੇਦਾਰ ਸਨ, ਪਰ ਪੰਥਦਰਦ ਦੀ ਭਾਵਨਾ ਹੇਠ ਸੰਗਤਾਂ ਨੂੰ ਜਾਗਰੂਕ ਕਰਨ ਲਈ ਆਪਣੇ ਭਰਾਤਾ ਮਨਜੀਤ ਸਿੰਘ ਜੀ ਮੋਹਾਲੀ ਨਾਲ ਮਿਲ ਕੇ ਕੀਰਤਨ ਦੀ ਸੇਵਾ ਵੀ ਨਿਭਾਉਂਦੇ ਸਨ।

ਬੇਸ਼ਕ ਇਹ ਕੁਦਰਤ ਦਾ ਨਿਯਮ ਹੈ ਕਿ ਜੋ ਇਸ ਧਰਤੀ ਤੇ ਆਇਆ ਹੈ, ਉਸ ਨੇ ਇਕ ਦਿਨ ਤੁਰ ਜਾਣਾ ਹੈ। ਪਰ ਕਿਸੇ ਲਹਿਰ ਦੇ ਐਸੇ ਸਿਪਾਹੀ ਦਾ ਇਵੇਂ ਅਚਨਚੇਤੀ ਤੁਰ ਜਾਣਾ ਇਕ ਖਲਾਅ ਦਾ ਤੀਬਰ ਅਹਿਸਾਸ ਪਿੱਛੇ ਛੱਡ ਜਾਂਦਾ ਹੈ। ਵੀਰ ਜੀ ਦੇ ਸੁਭਾਅ ਵਿਚਲੀਆਂ ਖੂਬੀਆਂ ਅਤੇ ਉਨ੍ਹਾਂ ਦੇ ਨਿਸ਼ਕਾਮ ਪੰਥਦਰਦ ਨੂੰ ਚੇਤੇ ਕਰਦੇ ਹੋਏ ਅਸੀਂ ਪ੍ਰਮਾਤਮਾ ਸਾਹਮਣੇ ਇਹ ਅਰਦਾਸ ਕਰਦੇ ਹਾਂ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਇਸ ਅਸਹਿ ਸਦਮੇ ਨੂੰ ਸਹਿਣ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top