Share on Facebook

Main News Page

ਅਮਰੀਕੀ ਅਦਾਲਤ ਵਿੱਚ ਦੁਸ਼ਟ ਕਮਲ ਨਾਥ ਖ਼ਿਲਾਫ਼ ਸਿੱਖ ਕਤਲੇਆਮ ਦੇ ਕੇਸ ਦੀ ਸੁਣਵਾਈ ਸ਼ੁਰੂ

ਮੈਨਹਟਨ (ਨਿਊਯਾਰਕ): 1 ਮਈ - ਇੱਥੋਂ ਦੀ ਇਕ ਅਦਾਲਤ ਵੱਲੋਂ ਕਾਤਿਲ ਕਾਂਗਰਸੀ ਕਮਲ ਨਾਥ ਅਤੇ ਹੋਰਨਾ ਖ਼ਿਲਾਫ਼ 1984 ਦੇ ਸਿੱਖ ਕਤਲੇਆਮ ਦੇ ਕੇਸ ‘ਚ ਸੁਣਵਾਈ ਸ਼ੁਰੂ ਕੀਤੀ ਜਾ ਰਹੀ ਹੈ। ਸਿੱਖਾਂ ਦੇ ਇਕ ਪੈਰਵੀ ਗਰੁੱਪ ਨੇ ਕਾਂਗਰਸ ਪਾਰਟੀ ਵੱਲੋਂ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਤੋਂ ਬਚਾਅ ਕਰਨ ਲਈ ਪੇਸ਼ ਨਾ ਹੋਣ ‘ਤੇ ਇਕਤਰਫਾ ਤੌਰ ‘ਤੇ ਫੈਸਲੇ (ਡਿਫਾਲਟ ਜੱਜਮੈਂਟ) ਦੀ ਮੰਗ ਕੀਤੀ ਸੀ।

‘ਦਿ ਹਿੰਦੂ’ ਅਖ਼ਬਾਰ ਵਿਚ ਛਪੀ ਇਕ ਰਿਪੋਰਟ ਅਨੁਸਾਰ ਕਾਂਗਰਸ ਪਾਰਟੀ ਨੇ ਇਕਤਰਫਾ ਫੈਸਲੇ ਦੀ ਮੰਗ ਦਾ ਵਿਰੋਧ ਕੀਤਾ ਹੈ। ਅਮਰੀਕੀ ਅਦਾਲਤ ਵਿਚ ਪਾਰਟੀ ਦੀ ਪੈਰਵੀ ਕਰਨ ਵਾਲੀ ਕੌਮਾਂਤਰੀ ਲਾਅ ਫਰਮ ‘ਜੋਨਜ਼ ਡੇਅ’ ਦੇ ਵਕੀਲਾਂ ਨੇ 1984 ਦੇ ਦੰਗਿਆਂ ਸਬੰਧੀ ਸਿਆਸੀ ਪਾਰਟੀ ਖ਼ਿਲਾਫ਼ ਡਿਫਾਲਟ ਜੱਜਮੈਂਟ ਦਾ ਕੇਸ ਦਾਖਲ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਕੇਸ ਨਾਲ ਜਨਤਕ ਕੌਮਾਂਤਰੀ ਕਾਨੂੰਨ ਦੇ ਅਜਿਹੇ ਅਹਿਮ ਮੁੱਦੇ ਜੁੜੇ ਹੋਏ ਹਨ ਜੋ ਡਿਫਾਲਟ ਜੱਜਮੈਂਟ ਰਾਹੀਂ ਤੈਅ ਨਹੀਂ ਕੀਤੇ ਜਾ ਸਕਦੇ। ਭਾਰਤ ਦੇ ਸ਼ਹਿਰੀ ਵਿਕਾਸ ਮੰਤਰੀ ਕਮਲ ਨਾਥ ਅਤੇ ਕਾਂਗਰਸ ਪਾਰਟੀ ਦੇ ਕੁਝ ਹੋਰਨਾਂ ਆਗੂਆਂ ਖ਼ਿਲਾਫ਼ ਦਾਇਰ ਕੀਤੇ ਕੇਸ ਦੀ ਸੁਣਵਾਈ ਜੱਜ ਰਾਬਰਟ ਸਵੀਟ ਵੱਲੋਂ ਕੀਤੀ ਜਾਵੇਗੀ।

ਕਮਲ ਨਾਥ ਨੇ ਆਪਣੇ ਖ਼ਿਲਾਫ਼ ਲਗਾਏ ਦੋਸ਼ਾਂ ਦਾ ਖੰਡਨ ਕੀਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਤਰਫੋਂ ਲਾਅ ਫਰਮ ਵੱਲੋਂ ਦਾਖਲ ਕੀਤੇ 32 ਸਫ਼ਿਆਂ ਦੇ ਜੁਆਬਦਾਵੇ ਵਿਚ ਕਿਹਾ ਗਿਆ ਹੈ ਕਿ ਨਵੰਬਰ 1984 ਦੇ ਦੰਗਿਆਂ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਭਾਰਤ ਵਿਚ ਹੋਈਆਂ ਸਨ ਅਤੇ ਅਮਰੀਕਾ ਵਿਚ ਇਸ ਕੇਸ ਪ੍ਰਤੀ ਕੋਈ ਜਨਤਕ ਰੁਚੀ ਨਹੀਂ ਹੈ। ਇਸ ਲਈ ਇਸ ਕੇਸ ਵਿਚ ਅਮਰੀਕੀ ਨਾਗਰਿਕਾਂ ‘ਤੇ ਜਿਊਰੀ ਬਿਠਾਉਣ ਦਾ ਫਰਜ਼ ਆਇਦ ਕਰਨਾ ਉਚਿਤ ਨਹੀਂ ਹੈ। ਜਵਾਬਦਾਵੇ ਮੁਤਾਬਕ ਕਾਂਗਰਸ ਪਾਰਟੀ ਖ਼ਿਲਾਫ਼ ਸਿੱਖਸ ਫਾਰ ਜਸਟਿਸ ਨਾਂ ਦੇ ਗਰੁੱਪ ਵੱਲੋਂ ਕਿਸੇ ਵਿਦੇਸ਼ੀ ਰਾਜਸੀ ਪਾਰਟੀ ਖ਼ਿਲਾਫ਼ 27 ਸਾਲ ਪਹਿਲਾਂ ਕਿਸੇ ਵਿਦੇਸ਼ੀ ਧਰਤੀ ‘ਤੇ ਹੋਈਆਂ ਕਥਿਤ ਘਟਨਾਵਾਂ ਸਬੰਧੀ ਕੇਸ ਦਾਇਰ ਕੀਤਾ ਗਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top