Share on Facebook

Main News Page

ਢਾਡੀ ਬਲਵੀਰ ਸਿੰਘ ਬੀਹਲਾ ਅਕਾਲ ਚਲਾਣਾ ਕਰ ਗਏ

ਬਰਨਾਲਾ/ਅੰਮ੍ਰਿਤਸਰ ੧ ਮਈ (ਬਘੇਲ ਸਿੰਘ/ਬਾਠ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜਮ ਅਤੇ ਪ੍ਰਸਿਧ ਢਾਡੀ ਬਲਵੀਰ ਸਿੰਘ ਬੀਗਲਾ ਦੀ ਕਲਮ ਅੱਜ ਉਸ ਸਮੇ ਸਦਾ ਲਈ ਰੁਕ ਗਈ ਜਦੋਂ ਕੈਂਸਰ ਦੀ ਬਿਮਾਰੀ ਕਾਰਨ ਉਹੰਨ ਨੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ। ਪਿਛਲੇ ਲੰਮੇ ਸਮੇ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਧੜੀ ਬੀਹਲਾ ਆਰਥਕ ਤੰਗੀ ਕਾਰਨ ਇਲਾਜ ਕਰਵਾਉਣ ਤੋਂ ਅਸਮਰੱਥ ਜਿੰਦਗੀ ਦੀ ਜੰਗ ਲੜ ਰਿਹਾ ਸੀ।

ਢਾਡੀ ਬੀਹਲਾ ਦੇ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਹੋਣ ਦੀ ਖਬਰ 'ਸਪੋਕਸਮੈਨ' ਵਿੱਚ ਪ੍ਰਕਾਸ਼ਤ ਹੋਣ ਤੋਂ ਬਾਅਦ ਕਈ ਦਾਨੀ ਸੱਜਣਾਂ ਵੱਲੋਂ ਉਹਨਾਂ ਦੀ ਵਿੱਤੀ ਮਦਦ ਕੀਤੀ ਗਈ ਜਿਸ ਨਾਲ ਪਰਵਾਰ ਨੇ ਢਾਡੀ ਬੀਹਲਾ ਦਾ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ, ਜਲੰਧਰ ਦੇ ਅਮਰ ਹਸਪਤਾਲ ਅਤੇ ਹੋਰ ਕਈ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਢਾਡੀ ਬੀਹਲਾ ਨੂੰ 25 ਹਜਾਰ ਦੀ ਵਿੱਤੀ ਮਦਦ ਦਿੱਤੀ ਗਈ ਸੀ।

ਢਾਡੀ ਬੀਹਲਾ ਦੀ ਧਰਮ ਪਤਨੀ ਇੰਦਰਜੀਤ ਕੌਰ ਨੇ ਦੱਸਿਆ ਕੇ ਪੈਸੇ ਦੀ ਘਾਟ ਕਾਰਨ ਅਖੀਤ ਉਹਨਾਂ ਨੇ ਢਾਡੀ ਬੀਹਲਾ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ 20 ਅਪ੍ਰੈਲ ਨੂੰ ਦੁਬਾਰਾ ਦਾਖਲ ਕਰਵਾਇਆ ਸੀ ਜਿੱਥੋਂ ਦੇ ਡਾਕਟਰਾਂ ਨੇ ਹਾਲਤ ਜਿਆਦਾ ਵਿਗੜ ਜਾਣ ਕਾਰਨ ਪੀ. ਜੀ. ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਜਿੱਥੇ ਅੱਜ 1 ਵਜੇ ਦੇ ਕਰੀਬ ਉਹਨਾਂ ਦਾ ਦਿਹਾਂਤ ਹੋ ਗਿਆ । ਢਾਡੀ ਬੀਹਲਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬੀਹਲਾ ਵਿਖੇ ਕਰ ਦਿੱਤਾ ਫਿਆ। ਵਰਨਣਯੋਗ ਹੈ ਕੇ ਇਸ ਦੌਰਾਨ ਮੀਡੀਏ ਵਿੱਚ ਢਾਡੀ ਬੀਹਲਾ ਦੀ ਬਿਮਾਰੀ ਬਾਰੇ ਬਹੁਤ ਜਿਆਦਾ ਪ੍ਰਚਾਰ ਹੋਣ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਵੀ ਸ਼ਰਮੋ-ਸ਼ਰਮੀ ਪਰਵਾਰ ਦੀ ਅਖੀਰ ਅਜੇ ਦੀ ਦਿਨ ਪਹਿਲਾਂ ਹੀ ਇੱਕ ਲੱਖ ਰੁਪਏ ਦੀ ਆਰਥਕ ਸਹਾਇਤਾ ਕੀਤੀ ਗਈ ਸੀ ਕਿਉ ਕੇ ਕੁਝ ਦਿਨ ਪਹਿਲਾਂ 50 ਹਜਾਰ ਰੁਪਏ ਸਹਾਇਤਾ ਦੇਣ ਆਏ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਢਾਡੀ ਬੀਹਲਾ ਦੀ ਲੜਕੀ ਨੇ ਇਹ ਕਹਿ ਕੇ ਵਾਪਸ ਮੋੜ ਦਿੱਤਾ ਸੀ ਕੇ ਸਾਰੀ ਉਮਰ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਦੀ ਕੀਮਤ ਕੀ ਸਿਰਫ ਪੰਜਾਹ ਹਜਾਰ ਰੁਪਏ ਹੀ ਹੈ ? ਇੱਥੇ ਵਰਣਨਯੋਗ ਹੈ ਕੇ ਢਾਡੀ ਬਲਵੀਰ ਸਿੰਘ ਬੀਹਲਾ ਦੇ ਦੋ ਲੜਕੀਆਂ ਵਿੱਚੋਂ ਇੱਕ ਲੜਕਾ ਗੂੰਗਾ ਅਤੇ ਬਹਿਰਾ ਹੈ ਅਤੇ ਗਰੀਬੀ ਦੀ ਮਾਰ ਹੇਠ ਆਰ ਬੀਹਲਾ ਦੀ ਲੜਕੀ ਕਿਸੇ ਆਰਕੈਸਟਰਾ ਗਰੁੱਪ ਵਿੱਚ ਕੰਮ ਕਰ ਰਹੀ ਹੈ ਅਤੇ ਉਸ ਨੇ ਸਟੇਜਾਂ 'ਤੇ ਨਾਚ੍ਚ ਕੇ ਕੀਤੀ ਕਮਾਈ ਨਾਲ ਆਪਣੇ ਬਾਪ ਦਾ ਇਲਾਜ ਜਾਰੀ ਰਖਿਆ ਹੋਇਆ ਸੀ।

ਆਪਣੀ ਸਾਹਕਾਰ ਰਚਨਾ ''ਰੁਕ ਜੂ ਕਲਮ ਬੀਹਲੇ ਵਾਲਿਆ, ਹਦਾ ਹਥ੍ਹਤ ਚੱਲਦੇ ਨਾ ਰਹਿਣਗੇ । ਜਿੰਦਗੀ ਨਿਮਾਣੀ ਜੰਮ ਚੰਦਰੇ, ਹੱਡ ਕੜਕਾ ਕੇ ਕਢ ਲੈਣਗੇ'' ਮੁਤਾਬਿਕ ਪ੍ਰਸਿੱਧ ਢਾਡੀ ਬਲਵੀਰ ਸਿੰਘ ਬੀਹਲਾ ਦੀ ਕਲਮ ਅੱਜ ਸਚਮੁਚ ਸਦਾ ਲਈ ਰੁਕ ਗਈ ਹੈ । ਜਿਕਰਯੋਗ ਹੈ ਕੇ ਢਾਡੀ ਬਲਵੀਰ ਸਿੰਘ ਬੀਹਲਾ ਨੇ ਜਿੱਥੇ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੀ ਨੌਕਰੀ ਕਰਦਿਆਂ ਧਰਮ ਪ੍ਰਚਾਰ ਕੀਤਾ ਹੈ, ਉੱਥੇ ਢਾਡੀ ਬੀਹਲਾ ਨੇ ਸਿੱਖ ਧਰਮ ਨਾਲ ਸਬੰਧਤ 150 ਦੇ ਕਰੀਬ ਲਿਖੇ ਹਨ ਅਤੇ ਉਹਨਾਂ ਦੀਆਂ 45 ਕੈਸਟਾਂ ਮਾਰਕੀਟ ਵਿੱਚ ਆ ਚੁੱਕੀਆਂ ਹਨ । 'ਸਿੱਖਾਂ ਦੇ ਸਿਰਾਂ ਦੇ ਮੁੱਲ', 'ਝੁਲਾ 'ਤਾ ਝੰਡਾ ਕੇਸਰੀ', ਭਾਈ ਗਰਜਾ ਸਿੰਘ ਦੇ ਭਾਈ ਬੋਤਾ ਸਿੰਘ', 'ਬਿਧੀ ਚੰਦ ਦੇ ਘੋੜੇ', ਪੱਤਾ ਪੱਤਾ ਵੈਰੀ ਸਿੰਘਾਂ ਦਾ', ਰਵਿਦਾਸ ਭਗਤ', ਸਹੀਦੀ ਪੰਜਵੇਂ ਪਾਤਸ਼ਾਹ ਦੀ, 'ਪੰਜ ਪਿਆਰੇ' ਢਾਡੀ ਬਲਵੀਰ ਸਿੰਘ ਬੀਹਲਾ ਦੀਆਂ ਪ੍ਰਸਿੱਧ ਰਚਨਾਵਾਂ ਹਨ । ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਨੇ ਢਾਡੀ ਬੀਹਲਾ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top