Share on Facebook

Main News Page

‘ਯੂਨਾਈਟਿਡ ਸਿੱਖਜ਼’ ਵੱਲੋਂ ਫਰਾਂਸ ਸਰਕਾਰ ਖ਼ਿਲਾਫ਼ ਯੂ.ਐਨ.ਕੌਂਸਲ ਕੋਲ ਪਹੁੰਚ

ਸ਼੍ਰੋਮਣੀ ਕਮੇਟੀ ਅਤੇ ਮਨੁੱਖੀ ਹੱਕਾਂ ਬਾਰੇ ਸਰਗਰਮ ਜਥੇਬੰਦੀ ‘ਯੂਨਾਈਟਿਡ ਸਿੱਖਜ਼’ ਨੇ ਫਰਾਂਸ ਦੇ ਸਿੱਖਾਂ ਨੂੰ ਦਸਤਾਰ ਦਾ ਹੱਕ ਦਿਵਾਉਣ ਲਈ ਮੁੜ ਸੰਯੁਕਤ ਰਾਸ਼ਟਰ ਦੀ ਮਾਨਵੀ ਹੱਕਾਂ ਬਾਰੇ ਕੌਂਸਲ ਕੋਲ ਪਹੁੰਚ ਕਰਕੇ ਮੰਗ ਕੀਤੀ ਹੈ ਕਿ ਕੌਂਸਲ ਆਪਣੇ ਕੀਤੇ ਫੈਸਲੇ ਨੂੰ ਲਾਗੂ ਕਰਾਉਣ ਲਈ ਚਾਰਾਜੋਈ ਕਰੇ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਤਾ, ਜੋ ਅਮਰੀਕਾ ਦੌਰੇ ਤੋਂ ਪਰਤੇ ਹਨ। ਉਨ੍ਹਾਂ ਦੱਸਿਆ ਕਿ ‘ਯੂਨਾਈਟਿਡ ਸਿੱਖਜ਼’ ਨੇ ਇਸੇ ਮੁੱਦੇ ‘ਤੇ ਅਮਰੀਕਾ ਵਿਖੇ ਇਕ ਵਿਸ਼ੇਸ਼ ਕਨਵੈਨਸ਼ਨ ਸੱਦੀ ਸੀ, ਜਿਸ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਕਮੇਟੀ ਨੂੰ ਵੀ ਸੱਦਾ ਭੇਜਿਆ ਗਿਆ ਸੀ।

ਇਸ ਕਨਵੈਨਸ਼ਨ ਦੌਰਾਨ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ ਫਰਾਂਸ ਵਿਚ ਸਿੱਖਾਂ ਨੂੰ ਦਸਤਾਰ ਦਾ ਹੱਕ ਦਿਵਾਉਣ ਲਈ ਮੁੜ ਸੰਯੁਕਤ ਰਾਸ਼ਟਰ ਦੀ ਮਾਨਵੀ ਹੱਕਾਂ ਬਾਰੇ ਕੌਂਸਲ ਕੋਲ ਪਹੁੰਚ ਕਰਕੇ ਚਾਰਾਜੋਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਦੀ ਇਸ ਕੌਂਸਲ ਕੋਲ ਸਿੱਖ ਜਥੇਬੰਦੀ ਵੱਲੋਂ ਫਰਾਂਸ ਵਾਸੀ ਰਣਜੀਤ ਸਿੰਘ (76) ਦੇ ਆਧਾਰ ‘ਤੇ 2008 ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਰਾਹੀਂ ਫਰਾਂਸ ਸਰਕਾਰ ‘ਤੇ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਸੀ।

ਇਸ ਪਟੀਸ਼ਨ ਰਾਹੀਂ ਦੱਸਿਆ ਗਿਆ ਸੀ ਕਿ ਰਣਜੀਤ ਸਿੰਘ ਨੂੰ 2005 ਤੋਂ ਸਿਹਤ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਕਿਉਂਕਿ ਉਹ ਆਪਣਾ ਰਿਹਾਇਸ਼ ਸਬੰਧੀ ਸ਼ਨਾਖਤੀ ਕਾਰਡ ਨਹੀਂ ਬਣਵਾ ਸਕਿਆ ਸੀ। ਇਸ ਕਾਰਡ ਉਪਰ ਉਸ ਨੂੰ ਦਸਤਾਰ ਤੋਂ ਬਿਨਾਂ ਫੋਟੋ ਲਾਉਣ ਲਈ ਆਖਿਆ ਗਿਆ ਸੀ ਪਰ ਉਸ ਨੇ ਦਸਤਾਰ ਤੋਂ ਬਿਨਾਂ ਫੋਟੋ ਖਿਚਵਾਉਣ ਤੋਂ ਮਨ੍ਹਾਂ ਕਰ ਦਿੱਤਾ। ਇਸ ਮਾਮਲੇ ਵਿਚ ਜਨਵਰੀ 2012 ਵਿਚ ਕੌਂਸਲ ਵੱਲੋਂ ਫਰਾਂਸ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਫਰਾਂਸ ਸਰਕਾਰ ਸੰਯੁਕਤ ਰਾਸ਼ਟਰ ਦੀ ਮਾਨਵੀ ਹੱਕਾਂ ਬਾਰੇ ਕੌਂਸਲ ਦੇ ਫੈਸਲੇ ਨੂੰ ਮੰਨਣ ਤੋਂ ਟਾਲ-ਮਟੋਲ ਕਰ ਰਹੀ ਹੈ। ਇਸ ਲਈ ਕੌਂਸਲ ਕੋਲ ਮੁੜ ਪਹੁੰਚ ਕਰਕੇ ਮੰਗ ਕੀਤੀ ਗਈ ਹੈ ਕਿ ਕੌਂਸਲ ਆਪਣੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਯਤਨ ਕਰੇ। ਉਨ੍ਹਾਂ ਦੱਸਿਆ ਕਿ ਸਿੱਖ ਜਥੇਬੰਦੀ ਵਲੋਂ ਇਸ ਸਬੰਧ ਵਿਚ ਇਕ ਅਰਜ਼ੀ ਮੁੜ ਕੌਂਸਲ ਦੇ ਸਬੰਧਤ ਅਧਿਕਾਰੀ ਨੂੰ ਸੌਂਪੀ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਅਪੀਲ ਕੀਤੀ ਹੈ ਕਿ ਫਰਾਂਸ ਵਿਚ ਰਹਿ ਰਹੇ ਸਿੱਖ ਭਾਈਚਾਰੇ ਨੂੰ ਦਸਤਾਰ ਦੇ ਹੱਕ ਦਿਵਾਉਣ ਲਈ ਆਪਣੇ ਪੱਧਰ ‘ਤੇ ਯਤਨ ਕਰਨ।

UN says France violated religious freedom of a Sikh by banning the wearing of the turban for ID documents and calls on the Republic to provide information by March 15th on how it will effectively enforce a remedy for the violation.

Bobigny France 12th Jan 2012 – UNITED SIKHS held a media conference to announce the UN decision that France violated religious freedom by banning religious signs on ID documents, in a first UN case brought by UNITED SIKHS lawyers against France, since the law was passed in 2004 banning religious signs in schools, including the Sikh turban.

The Sikh community globally is very encouraged by the UN’s ruling on France’s ban on the turban. The decision of the UN Human Rights Committee is significant to Sikhs who regard the Turban as an integral part of their being. A Turban wearing Sikh never removes his Turban, as is evident from the most public Sikh person, Indian Prime Minister, Dr Manmohan Singh.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top