Share on Facebook

Main News Page

ਪੰਥਕ ਗੁਰਸਿੱਖਾਂ ਦੀ ਨਿਸ਼ਾਨਦੇਹੀ ਕਰਨ ਦੇ ਹੁਕਮ ਚਾੜਨ ਵਾਲਾ ਸੁਮੇਧ ਸੈਣੀ ਵਰਤਮਾਨ ਸਮੇਂ ਦਾ ਜਕਰੀਆ ਖਾਨ: ਏ. ਐਸ. ਓ

ਕੈਲੇਫੋਰਨੀਆਂ: ਮੁਗਲ ਹਕੂਮਤ ਸਮੇਂ ਲਾਹੌਰ ਦਰਬਾਰ ਦਾ ਗਵਰਨਰ ਜਕਰੀਆ ਖਾਨ ਬੜਾ ਹੀ ਦਰਿੰਦਾ ਅਤੇ ਜਾਹਲ ਕਿਸਮ ਦਾ ਮੁਤਸਵੀ ਹੁਕਮਰਾਨ ਸੀ ਜੋ ਸਿੱਖਾਂ ਦੀ ਬਹਾਦਰੀ ਦੀ ਈਨ ਮੰਨਦਿਆਂ ਸਿੱਖਾਂ ਨੂੰ ਬਹੁਤ ਨਫਰਤ ਕਰਦਾ ਸੀ। ਸਿੱਖ ਉਸ ਦੇ ਜੁਲਮਾਂ ਤੋਂ ਤੰਗ ਆ ਕੇ ਘਰ-ਬਾਰ ਛੱਡ ਜੰਗਲਾਂ ਵਿਚ ਛੁੱਪ ਕੇ ਰਹਿੰਦੇ ਸਨ ਅਤੇ ਇਨੇ ਜਬਰ-ਜੁਲਮ ਦੇ ਬਾਵਜੂਦ ਵੀ ਉਹ ਆਪਣੇ ਪੰਥ ਲਈ ਮਰ ਮਿਟਣ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ। ਜਿਥੇ ਜਕਰੀਆ ਖਾਨ ਨੇ ਸਿੰਘਾਂ ਦੇ ਪ੍ਰਸ਼ਾਦਾ ਪਾਣੀ ਦੀ ਸੇਵਾ ਕਰਦੇ ਭਾਈ ਤਾਰੂ ਸਿੰਘ ਦੀ ਖੋਪਰੀ ਉਤਰਵਾਈ ਉਥੇ ਇਸਨੇ ਜੰਗਲਾਂ ਵਿਚ ਛੁੱਪ ਕੇ ਰਹਿੰਦੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਵਾ ਦਿਤੇ ਸਨ ਕਿ ਜੇਕਰ ਕੋਈ ਸਿੰਘਾਂ ਦੀ ਦੱਸ ਪਾਵੇ ਤਾਂ ਉਸਨੂੰ 10 ਰੁਪਏ ਇਨਾਮ ਮਿਲੇਗਾ ਜੇਕਰ ਫੜਾ ਦੇਵੇ ਤਾਂ ਉਸਨੂੰ 50 ਰੁਪਏ ਇਨਾਮ ਵਜੋਂ ਐਲਾਨੇ ਸਨ, ਉਹ ਸਮਾਂ ਸੀ ਮੁਗਲ ਹਕੂਮਤ ਦਾ। ਖਾਲਸਾ-ਪੰਥ ਨੇ ਉਸ ਦੇ ਜੁਲਮਾਂ ਦੀ ਪ੍ਰਵਾਹ ਨਾ ਕਰਦਿਆਂ ਬਾਜਾਂ ਵਾਲੇ ਸਤਿਗੁਰੂ ਜੀ ਵਲੋਂ ਸਿਰਜੇ ਸਿੰਘ-ਆਦਰਸ਼ ਨੂੰ ਆਂਚ ਨਹੀਂ ਆਉਣ ਦਿਤੀ। ਅੱਜ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਪੁਲਿਸ ਦੇ ਡੀ.ਜੀ.ਪੀ ਸੁਮੇਧ ਸੈਣੀ ਵਲੋਂ ਆਪਣੇ ਜਿਲੇ ਦੇ ਐਸ.ਐਸ ਪੀਜ਼ ਨੂੰ ਇਹ ਨਾਦਰਸ਼ਾਹੀ ਫੁਰਮਾਨ ਜਾਰੀ ਕਰਨਾ, ਕਿ ਮੈਨੂੰ ਹਰ ਜਿਲੇ ਵਿਚੋਂ ਪੰਥਕ ਗਤੀਵਿਧੀਆ ਵਿਚ ਸ਼ਾਮਲ ਹੋ ਰਹੇ ਸਿੱਖ ਨੌਜਵਾਨਾਂ ਦੀਆਂ ਲਿਸਟਾਂ ਬਣਾ ਕੇ ਦੇਵੋ ਇਹ ਜਕਰੀਆ ਖਾਨ ਵਲੋਂ ਪਾਏ ਸਿੱਖਾਂ ਦੇ ਸਿਰਾਂ ਦੇ ਪਾਏ ਮੁੱਲ ਤੋਂ ਘੱਟ ਨਹੀਂ।

ਉਪਰੋਕਤ ਬਿਆਨ ਏ. ਐਸ. ਓ. ਦੀ ਕੇਂਦਰੀ ਕਮੇਟੀ ਵਲੋਂ ਸਾਂਝੇ ਤੌਰ ਤੇ ਜਾਰੀ ਕੀਤਾ। ਜਥੇਬੰਦੀ ਦੇ ਮੁੱਖ ਬੁਲਾਰੇ ਭਾਈ ਦਵਿੰਦਰ ਸਿੰਘ ਨੇ ਬਿਆਨ ਜਾਰੀ ਰੱਖਦਿਆਂ ਕਿਹਾ ਕਿ ਪੰਥ ਦਾ ਦਰਦ ਰੱਖਣ ਵਾਲੇ ਗੁਰਸਿੱਖਾਂ ਨੂੰ ਜੇਕਰ ਪੰਜਾਬ ਅੰਦਰ ਹੀ ਇਸ ਢੰਗ ਨਾਲ ਖੌਫਜਦਾ ਕਰਕੇ ਉਨਾਂ ਦੀਆਂ ਨਿਸ਼ਾਨਦੇਹੀਆਂ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੀ ਕੱਲ ਨੂੰ ਕਿਸੇ ਬਹਾਨੇ ਉਨਾਂ ਤੇ ਝੂਠੇ ਕੇਸ ਪਾ ਕੇ ਜੇਲਾਂ ਵਿਚ ਡੱਕਿਆ ਜਾਵੇਗਾ ਤਾਂ ਨੌਜਵਾਨਾਂ ਦੀ ਸੋਚ ਦੇ ਰੁਝਾਨ ਕਿਸੇ ਪਾਸੇ ਵੱਲ ਵੀ ਬਦਲ ਸਕਦੇ ਹਨ ਜਿਸ ਦੀ ਜੁੰਮੇਵਾਰ ਇਹ ਅਖੌਤੀ ਪੰਥਕ ਸਰਕਾਰ ਹੋਵੇਗੀ। ਉਨਾਂ ਕਿਹਾ ਕਿ ਇਸ ਜਾਲਮ ਸੁਮੇਧ ਸੈਣੀ ਨੇ ਜਿਥੇ ਸਿੱਖ ਸੰਘਰਸ਼ ਦੇ ਧਰਮੀ ਯੋਧਿਆ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਹੈ ਉਥੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਉਸਨੇ ਪਰਿਵਾਰ ਤੇ ਇਸਦਾ ਵਹਿਸ਼ੀ ਕਾਰਨਾਮਾ ਕੌਂਮ ਕਦੀ ਨਹੀਂ ਭੁਲੇਗੀ।

ਪਿਛਲੇ ਦਿਨੀਂ ਗੁਰਦਾਸਪੁਰ ਗੋਲੀ ਕਾਂਡ ਵਿਚ ਸ਼ਹੀਦ ਹੋਏ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਲਈ ਵੀ ਇਹ ਸਿਧੇ ਤੌਰ ਤੇ ਜੁੰਮੇਵਾਰ ਹੈ। ਭਾਈ ਦਵਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ ਅੰਦਰ ਤਇਨਾਤ ਪੁਰਾਣੇ ਅਤੇ ਨਵੇਂ ਸਿੱਖ ਅਫਸਰਾਂ ਅਤੇ ਸਿਪਾਹੀ ਰੈਂਕ ਦੇ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਰਫ ਆਪਣੀ ਰੋਜੀ ਰੋਟੀ ਖਾਤਰ ਆਪਣੇ ਹੀ ਪੰਥ ਨਾਲ ਧੋਖਾ ਨਾ ਕਰੋ ਅਤੇ ਸਿੱਖਾਂ ਦੀਆਂ ਨਿਸ਼ਾਨੇਹੀਆਂ ਕਰਨ ਤੋਂ ਗੁਰੇਜ ਕਰੋ, ਕਿਉਂਕਿ ਉਹ ਤੁਹਾਡੇ ਹੀ ਭਰਾ ਹਨ ਅਤੇ ਤੁਸੀ ਵੀ ਉਸ ਗੁਰੁ ਗੋਬਿੰਦ ਸਿੰਘ ਜੀ ਦੇ ਸਪੁੱਤਰ ਹੋ, ਸੁਮੇਧ ਸੈਣੀ ਵਰਗੇ ਜਮੀਰਫਰੋਸ ਵਿਕਾਊ ਕਿਸਮ ਦੇ ਬੰਦੇ ਤਾਂ ਤੁਹਾਨੂੰ ਸਿੱਖਾਂ ਤੇ ਜੁਲਮ ਕਰਨ ਲਈ ਵਰਤਦੇ ਹਨ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top