ਬਠਿੰਡਾ,
30 ਅਪ੍ਰੈਲ (ਕਿਰਪਾਲ ਸਿੰਘ): ‘ਗੁਰੂ ਗ੍ਰੰਥ ਸਾਹਿਬ ਦਾ ਖ਼ਾਲਸਾ ਪੰਥ’ ਦੇ ਦਫਤਰ ਸਕੱਤਰ ਭਾਈ
ਮਨਜੀਤ ਸਿੰਘ ਮੋਹਾਲੀ ਅਤੇ ਉਸ ਦੇ ਪ੍ਰਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਿਸ ਸਮੇਂ ਉਨ੍ਹਾਂ
ਦੇ ਛੋਟੇ ਭਰਾਤਾ ਭਾਈ ਬਲਜੀਤ ਸਿੰਘ ਠੇਕੇਦਾਰ, 43 ਸਾਲ ਦੀ ਭਰ ਜੁਆਨੀ ’ਚ ਅਕਾਲ ਪੁਰਖ਼ ਵਲੋਂ
ਬਖ਼ਸ਼ੇ ਸੁਆਸਾਂ ਦੀ ਪੂੰਜੀ ਭੋਗ ਕੇ ਸਰੀਰਕ ਰੂਪ ’ਚ ਉਨ੍ਹਾਂ ਨੂੰ ਸਦਾ ਲਈ ਵਿਛੋੜਾ ਦੇ ਗਏ।
ਭਾਈ ਬਲਜੀਤ ਸਿੰਘ ਕਾਫੀ ਸਮੇਂ ਤੋਂ ਬਵਾਸੀਰ ਦੀ ਬੀਮਾਰੀ ਤੋ
ਪੀੜਤ ਸਨ। 19 ਅਪ੍ਰੈਲ ਨੂੰ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਅਤੇ 20
ਅਪ੍ਰੈਲ ਨੂੰ ਉਨ੍ਹਾਂ ਦਾ ਉਪ੍ਰੇਸ਼ਨ ਹੋਇਆ ਜਿਸ ਨੂੰ ਸਫਲ ਸਮਝਿਆ ਜਾ ਰਿਹਾ ਸੀ। ਪਰ ਉਸੇ ਰਾਤ
ਦੇ ਪਿਛਲੇ ਪਹਿਰ ਅਚਾਨਕ ਬਲੀਡਿੰਗ ਸ਼ੁਰੂ ਗਈ ਜਿਹੜੀ ਕਿ ਅਖੀਰ ਤੱਕ ਬੰਦ ਨਾ ਹੋ ਸਕੀ। ਬਲੀਡਿੰਗ
ਰੋਕਣ ਲਈ 24 ਅਪ੍ਰੈਲ ਨੂੰ ਦੁਬਾਰਾ ਉਪ੍ਰੇਸ਼ਨ ਕੀਤਾ ਗਿਆ ਪਰ ਕੋਈ ਸ਼ਫਲਤਾ ਨਾ ਮਿਲੀ ਤੇ ਹਾਲਾਤ
ਜਿਆਦਾ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਤਬਦੀਲ ਕਰ ਦਿੱਤਾ ਗਿਆ। ਇੱਥੇ
ਵੀ ਇਨ੍ਹਾਂ ਦੀ ਹਾਲਤ ਲਗਾਤਰ ਵਿਗੜਦੀ ਗਈ ਤੇ ਅੰਤ 28 ਅਪ੍ਰੈਲ ਸ਼ਾਮ 4 ਵਜੇ ਉਨ੍ਹਾਂ ਅੰਤਮ ਸਾਹ
ਲਿਆ।
ਭਾਈ ਬਲਜੀਤ ਸਿੰਘ ਸਾਂਝੇ ਪ੍ਰਵਾਰ ਵਿੱਚ ਆਪਣੇ ਪਿਛੇ ਪਤਨੀ
ਤੇ ਦੋ ਪੁੱਤਰੀਆਂ ਛੱਡ ਗਏ ਹਨ। ਭਾਈ ਬਲਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ 29
ਅਪ੍ਰੈਲ ਨੂੰ ਮੋਹਾਲੀ ਵਿਖੇ ਕੀਤਾ ਗਿਆ ਤੇ ਉਨ੍ਹਾਂ ਦੀ ਯਾਦ ਵਿੱਚ ਸ਼ਬਦ ਕੀਰਤਨ ਤੇ ਅੰਤਮ
ਅਰਦਾਸ ਗੁਰਦੁਆਰਾ ਗੁਰੂ ਸਿੰਘ ਸਭਾ, ਫੇਜ਼ 11 ਮੋਹਾਲੀ ਵਿਖੇ 6 ਮਈ ਨੂੰ ਦੁਪਹਿਰ 12.30 ਤੋਂ
2.00 ਵਜੇ ਤੱਕ ਹੋਏਗੀ। ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਭਾਈ ਮਨਜੀਤ ਸਿੰਘ ਨਾਲ ਮੋਬ: ਫ਼ੋਨ
ਨੰ: +919779940779, +919417440779 ’ਤੇ ਸੰਪਰਕ ਕੀਤਾ ਜਾ ਸਕਦਾ ਹੈ।