Share on Facebook

Main News Page

ਜਗੀਰ ਕੌਰ ਦਾ ਨਵਾਂ ਨਾਟਕ- ਕੁੜੀਮਾਰ ਵੀ ਧਰਮ ਦਾ ਪ੍ਰਚਾਰ ਕਰਨ ਲੱਗੇ

* ਟਿੱਪਣੀ- ਸਿੱਖ ਰਹਿਤ ਮਾਰਿਆਦਾ ਵਿਚ ਕੁੜੀਮਾਰ ਤੋਂ ਦੂਰ ਰਹਿਣ ਅਤੇ ਉਸ ਨਾਲ ਕੋਈ ਵੀ ਸਾਂਝ ਨਾਂ ਰੱਖਣ ਦੀ ਗਲ੍ਹ ਕਹੀ ਗਈ ਹੈ

ਕਪੂਰਥਲਾ (28 ਅਪ੍ਰੈਲ,ਪੀ.ਐਸ.ਐਨ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਮਾਡਰਨ ਜੇਲ੍ਹ ‘ਚ ਧਰਮ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵੱਖਰੇ ਕੇਸਾਂ ‘ਚ ਸਜ਼ਾ ਕੱਟ ਰਹੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਸੁਧਾਰਣ ਦੇ ਟੀਚੇ ਨਾਲ ਉਨ੍ਹਾਂ ਨੂੰ ਗੁਰਬਾਣੀ ਅਤੇ ਸਿੱਖ ਇਤਹਾਸ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਟੀਚੇ ਲਈ ਬੀਬੀ ਜਾਗੀਰ ਕੌਰ ਦੁਆਰਾ ਜੇਲ੍ਹ ਪ੍ਰਸ਼ਾਸਨ ਨੂੰ ਅਪੀਲ ਕਰਕੇ ਐੱਸ.ਜੀ.ਪੀ.. ਸੀ. ਅਤੇ ਗੁਰੂਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਬੇਗੋਵਾਲ ਵਲੋਂ ਸੈਂਕੜਿਆਂ ਧਾਰਮਿਕ ਪੋਥੀਆਂ, ਸਟੀਕ ਅਤੇ ਪ੍ਰਸਿੱਧ ਇਤਿਹਾਸਕਾਰਾਂ ਦੀਆਂ ਕਿਤਾਬਾਂ ਮੰਗਵਾ ਕੇ ਮਾਡਰਨ ਜੇਲ੍ਹ ਕਪੂਰਥਲਾ ‘ਚ ਮਿਨੀ ਲਾਇਬ੍ਰੇਰੀ ਸਥਾਪਤ ਕਰਵਾਈ ਜਾ ਰਹੀ ਹੈ।

ਜੇਲ ਦੇ ਜੀਵਨ ਸੰਬੰਧੀ ਪੁੱਛਣ ‘ਤੇ ਬੀਬੀ ਨੇ ਕਿਹਾ ਕਿ ਈਸ਼ਵਰ ਦਾ ਜੋ ਆਦੇਸ਼ ਹੋਵੇਗਾ, ਇਨਸਾਨ ਨੂੰ ਉਸੀ ਹਾਲਤ ‘ਚ ਰਹਿਣਾ ਹੁੰਦਾ ਹੈ। ਜੇਲ ਦੇ ਬਾਹਰ ਵੀ ਉਹ ਲੋਕਾਂ ਦੀ ਸੇਵਾ ਕਰਦੀ ਸੀ ਅਤੇ ਹੁਣ ਜੇਲ੍ਹ ‘ਚ ਵੀ ਲੋਕਾਂ ਦੀ ਸੇਵਾ ਕਰ ਰਹੀ ਹੈ। ਕੈਦੀਆਂ ਨੂੰ ਗੁਰੂ ਘਰ, ਗੁਰਬਾਣੀ ਅਤੇ ਗੁਰੂ ਸ਼ਬਦ ਨਾਲ ਜੋੜਦੇ ਹੋਏ ਉਨ੍ਹਾਂ ਲਈ ਖਾਣਾ ਬਣਾਉਣ ਅਤੇ ਦੇਖਭਾਲ ਕਰਦੇ ਹੋਏ ਜੀਵਨ ਬੜੀ ਸ਼ਾਂਤੀ ਨਾਲ ਗੁਜ਼ਰ ਰਿਹਾ ਹੈ।

ਉੱਧਰ, ਬੀਬੀ ਦੀ ਇਸ ਧਾਰਮਿਕ ਸਿੱਖਿਆ ਦਾ ਕੈਦੀਆਂ ‘ਤੇ ਚੰਗਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਔਰਤ ਕੈਦੀ ਮਨਦੀਪ ਕੌਰ, ਉਸ਼ਾ ਰਾਣੀ ਅਤੇ ਦੇਬੋ ਆਦਿ ਦਾ ਕਹਿਣਾ ਹੈ ਕਿ ਬੀਬੀ ਦੁਆਰਾ ਸਾਰੇ ਕੈਦੀਆਂ ਨੂੰ ਆਪਣੇ ਪਰਵਾਰਿਕ ਮੈਬਰਾਂ ਦੀ ਤਰ੍ਹਾਂ ਸਮਝਦੇ ਹੋਏ ਗੁਰਬਾਣੀ ਦੇ ਨਾਲ ਜੋੜ ਕੇ ਆਪਣਾ ਜੀਵਨ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬੀਬੀ ਦੇ ਵੱਲੋਂ ਜੇਲ੍ਹ ‘ਚ ਸਵੇਰੇ-ਸ਼ਾਮ ਗੁਰਬਾਣੀ ਦਾ ਪਾਠ, ਕਥਾ ਅਤੇ ਕੀਰਤਨ ਕੀਤਾ ਜਾਂਦਾ ਹੈ, ਜਿਸਦੀ ਬਦੌਲਤ ਕੈਦੀ ਵੀ ਗੁਰਬਾਣੀ ਨਾਲ ਜੁੜਣ ਲੱਗੇ ਹਨ। ਕੈਦੀ ਨਸ਼ਾ ਤਿਆਗਣ ਨੂੰ ਤਿਆਰ ਹੋਣ ਲੱਗੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top