Share on Facebook

Main News Page

ਅਸੀਂ ਗੁਰਦੁਆਰਾ ਸਾਹਿਬ ਜਾ ਕੇ ਕਿਹੜੀ ਕਿਹੜੀ ਮਨਮਤਿ ਕਰਦੇ ਹਾਂ?: ਜਸਪਾਲ ਸਿੰਘ

 

ਸਕਰੀਨ ਵੱਡੀ ਕਰ ਕੇ ਦੇਖੋ, ਇਕ ਭਈਆ ਪਾਣੀ ਦੀ ਕਰੂਲੀ ਕਰ ਕੇ ਸੁਟ ਰਿਹਾ ਹੈ....... ਮੂਰਖ ਲੋਕ ਉਸ ਨੂੰ ਅੰਮ੍ਰਿਤ ਸਮਝ ਕੇ ਚੂਲੇ ਲਈ ਰਹੇ ਹਨ ...ਕੀ ਇਹ ਸਿੱਖੀ ਹੈ?

ਜੇ ਪੈਰ ਧੌਣ ਵਾਲਾ ਪਾਣੀ ਹੀ ਅੰਮ੍ਰਿਤ ਹੈ ਤਾਂ, ਫਿਰ ਗੁਰਬਾਣੀ ਅੰਮ੍ਰਿਤ ਜਾਂ ਫਿਰ ਗੁਰੂ ਜੀ ਵਲੋਂ ਬਖਸ਼ੇ ਖੰਡੇ ਦੀ ਪਹੁਲ ਦੀ ਕੀ ਮਹੱਤਤਾ ਰਹਿ ਜਾਂਦੀ ਹੈ?

  1. ਜਿਥੇ ਪੈਰ ਧੋਈ ਦੇ ਹਨ ਉਸ ਵਿੱਚ ਚੁਲੀ ਭਰਦੇ ਹਾਂ। ਇਹ ਸੋਚ ਕੇ ਕਿ ਉਹ ਅੰਮ੍ਰਿਤ ਹੈ।
  2. ਸਰੋਵਰ ਵਿੱਚ ਭਾਂਵੇ ਕਾਈ ਤੈਰ ਰਹੀ ਹੋਵੇ, ਉਸ ਨੂੰ ਬੋਤਲ ਵਿੱਚ ਭਰ ਕੇ ਅੰਮ੍ਰਿਤ ਸਮਝ ਕੇ ਘਰ ਲੈ ਜਾਂਦੇ ਹਾਂ।
  3. ਰੁਮਾਲੇ ਅਤੇ ਕੰਬਲ ਵਾਲੇ ਰੁਮਾਲੇ ਮੌਸਮ ਵੇਖ ਕੇ ਗੁਰੂ ਸਾਹਿਬ ਨੂੰ ਦੇਂਦੇ ਹਾਂ।
  4. ਗੁਰਦੁਆਰਿਆਂ ਵਿੱਚ ਬਰਫੀ ਲੱਡੂ ਅਦਿਕ ਦਾ ਪ੍ਰਸਾਦ ਕੜਾਹ ਪ੍ਰਸਾਦ ਦੇ ਨਾਲ ਰਲਾ ਕੇ ਵੰਡਦੇ ਹਾਂ।
  5. ਗੁਰਦੁਆਰਾ ਸਾਹਿਬ ਦੀ ਦਲਹੀਜ ਤੇ ਮੱਥੇ ਰਗੜਦੇ ਹਾਂ।
  6. ਜੋ ਵੀ ਪੈਸੇ ਭੇਟਾ ਕਰਦੇ ਹਾਂ ਉਹ ਦੂਰੋਂ ਸੁੱਟ ਦੇਂਦੇ ਹਾਂ।
  7. ਉਥੇ ਲਗੀ ਕਿਸੇ ਫੋਟੋ ਆਦਿਕ ਨੂੰ ਮੱਥਾ ਟੇਕਦੇ ਹਾਂ।
  8. ਕੀਰਤਨ ਹੋ ਰਿਹਾ ਹੋਵੇ ਤਾਂ ਗੁਟਕਾ ਜਾਂ ਪੋਥੀ ਲੈ ਕੇ ਪਾਠ ਕਰਨ ਲਗ ਪੈਂਦੇ ਹਾਂ।
  9. ਕਿਸੇ ਰਾਗੀ ਜੱਥੇ ਨੂੰ ਅਪਣੇ ਮਨਪਸੰਦ ਸ਼ਬਦ ਪੜ੍ਹਨ ਲਈ ਫਰਮਾਈਸ਼ ਕਰਦੇ ਹਾਂ।
  10. ਸ਼ਨਿਵਾਰ ਜਾਂ ਕਿਸੇ ਹੋਰ ਦਿਨ ਛੋਲਿਆਂ ਦਾ ਪ੍ਰਸਾਦ ਕਰਾਂਦੇ ਹਾਂ।
  11. ਗੁਰਦੁਆਰਾ ਸਾਹਿਬ ਝਾੜੂ ਅਤੇ ਨਮਕ ਕਿਸੇ ਖਾਸ ਮਕਸਦ ਨਾਲ ਭੇਂਟ ਕਰਦੇ ਹਾਂ।
  12. ਗੁਰੂ ਸ਼ਬਦਾਂ ਨਾਲੋਂ ਅਪਣੀ ਪੋਸ਼ਾਕ ਬਾਰੇ ਜਿਆਦਾ ਧਿਆਨ ਦੇਂਦੇ ਹਾਂ।
  13. ਕਿਸੇ ਖਾਸ ਮਕਸਦ ਦੀ ਇੱਛਾ ਦੀ ਪੂਰਤੀ ਲਈ ਸੁਖਨਾਂ ਸੁਖਦੇ ਹਾਂ।
  14. ਚਾਲੀਹਾ, ਚੁਪਹਿਰਾ ਅਤੇ ਕੁਝ ਗਿਣਤੀ ਦੇ ਦਿਣ ਸੁਖਦੇ ਹਾਂ ਕਿ ਸਾਡੀ ਫਲਾਂਨੀ ਇੱਛਾ ਪੂਰੀ ਹੋ ਜਾਵੇ।
  15. ਕਿਸੇ ਗੁਰਦਵਾਰੇ ਵਿੱਚ ਰੱਖੀ ਜੋਤ ਨੂੰ ਹੱਥ ਲਾਉਦੇ ਤੇ ਮੱਥਾ ਟੇਕਦੇ ਹਾਂ।
  16. ਗੁਰਦੁਆਰੇ ਦੇ ਅੰਦਰ ਕਿਸੇ ਮਿਲਣ ਵਾਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਕਹਿਣ ਦੀ ਬਜਾਇ ਉਸ ਦੇ ਪੈਰ ਛੂੰਦੇ ਹਾਂ।
  17. ਅਪਣਾਂ ਸਿਰ ਢੱਕ ਕੇ ਨਹੀਂ ਜਾਂਦੇ।
  18. ਅਪਣਾਂ ਮਨ ਨੀਵਾਂ ਕਰ ਕੇ ਨਿਮਾਣੇ ਸਿੱਖ ਵਜੋਂ ਨਹੀਂ ਜਾਂਦੇ।
  19. ਗੁਰੂ ਗ੍ਰੰਥ ਸਾਹਿਬ ਨੂੰ ਇਕ ਮੂਰਤੀ ਦੀ ਤਰ੍ਹਾਂ ਮੱਥਾ ਟਕਦੇ ਹਾਂ , ਉਸ ਅੰਦਰ ਲਿੱਖੇ ਗੁਰੂ ਸ਼ਬਦਾਂ ਦਾ ਧਿਆਨ ਰੱਖ ਕੇ ਮੱਥਾ ਨਹੀਂ ਟੇਕਦੇ।
  20. ਜਣੇ ਖਣੇ ਨੂੰ ਸਿਰੋਪਾ ਦੇਂਦੇ ਹਾਂ।
  21. ਭਾਂਵੇ ਖਾਣ ਵਾਲਾ ਕੋਈ ਸੇਵਾਦਾਰ ਨਾਂ ਹੋਵੇ ਪ੍ਰਸਾਦ ਇਕ ਕੌਲੀ ਵਿੱਚ ਰੱਖ ਕੇ ਗੁਰੂ ਸਾਹਿਬ ਦੀ ਹਜੂਰੀ ਵਿੱਚ ਰੱਖ ਦੇਂਦੇ ਹਾ।
  22. ਕੀਰਤਨ, ਕਥਾ ਵੇਲੇ ਅਸੀਂ ਇਕ ਦੂਜੇ ਨਾਲ ਆਪਸੀ ਗਲਾ ਕਰਨ ਲਗ ਜਾਂਦੇ ਹਾਂ।
  23. ਕੜਾਹ ਪ੍ਰਸਾਦ ਲੈਣ ਤੋਂ ਬਾਅਦ ਹੱਥਾ ਨੂੰ ਲਗਿਆ ਘਿਓ ਅਸੀ ਅਪਣੇ ਚੇਹਰੇ ਤੇ ਮਲ ਲੈਂਦੇ ਹਾਂ।
  24. ਕਿਸੇ ਪ੍ਰਚਾਰਕ ੳਤੇ ਸ਼ਖਸ਼ਿਅਤ ਦੇ ਗੁਰੂ ਸਾਹਿਬ ਵਿੱਚ ਪੈਰ ਛੂੰਦੇ ਹਾਂ।
  25. ਪ੍ਰਬੰਧਕਾਂ ਤੋ ਕੀਤੀ ਜਾ ਰਹੀ ਮਨਮਤ ਨੂੰ ਚੁਪ ਰਹਿ ਕੇ ਵੇਖਦੇ ਹਾਂ ਕੁਝ ਨਹੀਂ ਕਹਿੰਦੇ।
  26. ਅਤੇ ਅਨੇਕਾਂ ਹੋਰ...

ਜਸਪਾਲ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top