Share on Facebook

Main News Page

ਅਖੌਤੀ ਜਥੇਦਾਰ ਦਾ ਗੁਰੂ ਸਾਹਿਬ ਨੂੰ ਚੈਲੰਜ, ਅਤੇ ਗੁਰੂ ਸਾਹਿਬ ਦਾ ਜਵਾਬ

ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥

ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ

ਅਖੌਤੀ ਜਥੇਦਾਰਾਂ ਦੀ ਕਾਲ ਕੋਠੜੀ, ਸਕੱਤਰੇਤ

ਧਰਮ ਦੇ ਠੇਕੇਦਾਰਾ, ਅੰਦਰੋ ਅਤਿ ਦਾ ਹੰਕਾਰ ਛੱਡ ਦੇ, ਤੂੰ ਤਾਂ ਹੰਕਾਰ ਦੇ ਨਸ਼ੇ ਵਿਚ ਗੁਰੂ ਦੇ ਮੁਕਾਬਲੇ ਆ ਖਲੋਤਾ ਹੈ, ਅਤੇ ਇਉਂ ਸਾਬਤ ਕਰਦਾ ਹੈਂ, ਹੇ ਗੁਰੂ ਹਰਗੋਬਿੰਦ ਸਾਹਿਬ ਦੇਖ ਇਕ ਅਕਾਲ ਤਖਤ ਤੂੰ ਬਣਾਇਆ ਸੀ, ਇਕ ਕਾਲ ਕੋਠੜੀ ਮੈਂ ਬਣਾਈ ਹੈ, ਜਿਸਨੂੰ ਮੈਂ ਅਕਾਲ ਤਖਤ ਸਾਬਤ ਕਰ ਰਿਹਾ ਹਾਂ, ਉਸ ਅਕਾਲ ਤਖਤ ਤੇ ਤੂੰ ਬੈਠਦਾ ਸੀ, ਇਸ {ਕਾਲ ਕੋਠੜੀ} ਅਕਾਲ ਤਖਤ ਤੇ ਮੈਂ ਬੈਠਦਾ ਹਾਂ। ਓਥੇ ਬੈਠਕੇ ਤੂੰ ਫੈਸਲੇ ਕਰਦਾ ਹੋਵੇਂਗਾ, ਏਥੇ ਬੈਠਕੇ ਮੈਂ ਫੈਸਲੇ ਕਰਦਾ ਹਾਂ, ਮੈਨੂੰ ਪਤਾ ਨਹੀਂ ਤੇਰੇ ਅਕਾਲ ਤਖਤ ਤੋਂ ਲੋਕਾਂ ਨੂੰ ਇਨਸਾਫ ਮਿਲਦਾ ਹੋਵੇਗਾ, ਵੇਖ ਮੇਰੇ ਤਖਤ ਤੇ “ਕਾਜੀ ਹੋਏ ਰਿਸ਼ਵਤੀ, ਵੱਢੀ ਲੈਕੇ ਹੱਕ ਗਵਾਈ” ਦਾ ਪੂਰਾ ਇੰਤਜ਼ਾਮ ਹੈ। ਜੇ ਇਕ ਨੂੰ ਮੈਂ ਝੂਠੇ ਪੁਲਿਸ ਮੁਕਾਬਲੇ ਵਿਚ ਨੌਜਵਾਨਾਂ ਨੂੰ ਮਾਰਨ ਦਾ ਦੋਸ਼ੀ ਕਹਿੰਦਾ ਹਾਂ, ਤਾਂ ਦੂਜੇ ਦੀ ਪੁਲਿਸ ਵਲੋਂ ਗੋਲੀ ਨਾਲ ਦਿਨ ਦਿਹਾੜੇ ਨੌਜਵਾਨ ਜਸਪਾਲ ਸਿੰਘ ਨੂੰ ਮਾਰਨ ਵਾਲੇ ਰਾਜੇ ਨੂੰ ਦੋਸ਼ੀ ਨਹੀਂ ਕਹਿੰਦਾ, ਤੇਰੇ ਫੈਸਲਿਆਂ ਪਿਛੇ ਜ਼ਾਲਮ ਹਕੂਮਤਾਂ ਲਈ ਬਗ਼ਾਵਤ ਛੁਪੀ ਹੋਈ ਸੀ, ਮੇਰੇ ਫੈਸਲਿਆਂ ਪਿਛੇ ਜ਼ਾਲਮ ਹਕੂਮਤਾਂ ਦੀ ਸ਼ਕਤੀ ਛੁਪੀ ਹੋਈ ਹੈ। ਇਸੇ ਲਈ ਵੇਖ, ਲੋਕ ਖੁਸ਼ੀ ਖੁਸ਼ੀ ਮੇਰੇ ਤਖਤ ਤੇ ਪੇਸ਼ ਹੁੰਦੇ ਹਨ, ਮੇਰੇ ਅੱਗੇ ਝੁਕਦੇ ਹਨ।

ਤੇਰੇ ਅਕਾਲ ਤਖਤ ਤੇ ਪੇਸ਼ ਹੋਣ ਵਾਲਿਆਂ ਨੂੰ ਮੈਂ ਅਕਾਲ ਤਖਤ ਤੇ ਪੇਸ਼ ਹੋਇਆ ਨਹੀਂ ਮੰਨਦਾ ਅਤੇ ਅਪਣੀ ਕਾਲ ਕੋਠੜੀ ਅਕਾਲ ਤਖਤ ਤੇ ਪੇਸ਼ ਹੋਣ ਲਈ ਮਜਬੂਰ ਕਰਦਾ ਹਾਂ। ਇਸੇ ਲਈ ਤੇਰੇ ਅਕਾਲ ਤਖਤ ਤੇ ਪੇਸ਼ ਹੋਣ ਵਾਲਿਆਂ ਨੂੰ ਮੈਂ ਅਪਣੇ ਪੰਥ ਵਿਚੋਂ ਛੇਕ ਦੇਂਦਾ ਹਾਂ, ਅਤੇ ਅਪਣੀ ਕਾਲ ਕੋਠੜੀ ਵਿਚ ਪੇਸ਼ ਹੋਣ ਵਾਲਿਆਂ ਨੂੰ ਮੈਂ ਅਪਣੇ ਪੰਥ ਵਿਚ ਸ਼ਾਮਲ ਕਰ ਲੈਂਦਾ ਹਾਂ।

ਗੁਰੂ ਹਰ ਗੋਬਿੰਦ ਸਾਹਿਬ ਇਕ ਗੱਲ ਹੋਰ ਦਸਾਂ, ਤੇਰੇ ਪੰਥ ਦਾ ਤੇ ਮੈਨੂੰ ਪਤਾ ਨਹੀਂ, ਪਰ ਜਿਸ ਨੂੰ ਮੈਂ ਛੇਕ ਦੇਵਾਂ, ਮੇਰੇ ਪੰਥ ਵਾਲੇ ਲੋਕ ਉਸ ਮਗਰ ਡਾਂਗਾਂ ਚੁਕੀ ਫਿਰਦੇ ਹਨ, ਇਸ ਲਈ ਮੈਂ ਆਪਣੀ ਇੱਕ ਖੁਸ਼ ਖਵਾਬੀ ਭੀ ਤੈਨੂੰ ਦਸਣਾ ਚਾਹੁੰਦਾ ਹਾਂ ਕੇ ਪੰਥ ਮੇਰਾ ਹੀ ਚੱਲੇਗਾ।

ਧਰਮ ਦੇ ਠੇਕੇਦਾਰ ਦੇ ਹੰਕਾਰ ਨੂੰ ਵੇਖ ਕੇ ਗੁਰੂ ਨੇ ਆਖਰ ਜਵਾਬ ਦਿਤਾ।

ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥
ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥

ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top