Share on Facebook

Main News Page

ਭਗਤ ਰਵਿਦਾਸ ਜੀ ਦੇ ਨਾਮ ਥੱਲੇ ਤਿਆਰ ਕੀਤੀ ਗਈਆਂ ਨਕਲੀ ਲਾਵਾਂ

ਬ੍ਰਾਹਮਣਵਾਦ ਦੀ ਚਾਲਾਂ 'ਚ ਫਸੇ ਭਗਤ ਰਵਿਦਾਸ ਦੇ ਕੁੱਝ ਕੁ ਅਖੌਤੀ ਪੈਰੋਕਾਰਾਂ ਵਲੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਧਰਮ ਸਥਾਨਾਂ ਤੋਂ ਚੁੱਕ ਕੇ ਭਗਤ ਰਵਿਦਾਸ ਜੀ ਦੀ ਬਾਣੀ ਦਾ ਵੱਖਰਾ ਗ੍ਰੰਥ ਰਖਿਆ ਗਿਆ। ਉਥੇ ਨਾਲ ਹੀ ਭਗਤ ਰਵਿਦਾਸ ਜੀ ਦੇ ਨਾਮ ਥੱਲੇ ਨਕਲੀ ਬਾਣੀ ਦਾ ਵੀ ਪ੍ਰਚਲਨ ਸ਼ੁਰੂ ਹੋ ਗਿਆ ਹੈ। ਭਗਤ ਰਵਿਦਾਸ ਜੀ ਦੀ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਹੈ, ਉਸ ਤੋਂ ਉਲਟ ਚਲਦਿਆਂ ਹੋਇਆਂ ਹਰ ਕਰਮਕਾਂਡ ਕੀਤਾ ਜਾ ਰਿਹਾ ਹੈ, ਜਿਸ ਦਾ ਖੰਡਨ ਭਗਤ ਰਵਿਦਾਸ ਜੀ ਨੇ ਖੁੱਦ ਕੀਤਾ।

ਭਗਤ ਰਵਿਦਾਸ ਜੀ ਨੇ ਕੋਈ ਲਾਵਾਂ ਨਹੀਂ ਰਚੀਆਂ, ਪਰ ਉਨ੍ਹਾਂ ਦਾ ਨਾਮ ਵਰਤ ਕੇ ਲਾਵਾਂ ਵੀ ਲਿਖ ਲਈਆਂ ਗਈਆਂ ਹਨ, ਜੋ ਕਿ ਕਿਸੇ ਰਿਸ਼ਤੇਦਾਰ ਦੀ ਵਿਆਹ ਦੀ ਐਲਬਮ ਦੇਖਣ ਸਮੇਂ ਨਜ਼ਰੀਂ ਪਈ। ਜਦੋਂ ਰਿਸ਼ਤੇਦਾਰਾਂ ਨੂੰ ਪੁਛਿਆ ਕੀ ਕਿਸੇ ਨੇ ਇਹ ਗੱਲ ਨੋਟ ਨਹੀਂ ਕੀਤੀ, ਤਾਂ ਜਵਾਬ ਸੀ, ਧਿਆਨ ਨਹੀਂ ਗਿਆ। ਜਦੋਂ ਐਲਬਮ ਬਣਾਉਣ ਵਾਲੇ ਨੂੰ ਪੁਛਿਆ ਜੋ ਕਿ ਸ਼ਕਲੋਂ ਸਿੱਖ ਸੀ, ਉਨ੍ਹਾਂ ਦਾ ਜਵਾਬ ਸੀ, ਮੈਂ ਤਾਂ ਗੂਗਲ 'ਤੇ ਸਰਚ ਮਾਰੀ ਜਿਹੜੀ ਵੀ ਫੋਟੋ ਮਿਲੀ ਲਗਾ ਦਿੱਤੀ।

ਇਹ ਹਾਲ ਹੈ ਸਿੱਖਾਂ ਦਾ ਅਤੇ ਭਗਤ ਰਵਿਦਾਸ ਦੇ ਪੈਰੋਕਾਰਾਂ ਦਾ, ਜਿਹੜੇ ਅਸਲ ਤੇ ਨਕਲ 'ਚ ਫਰਕ ਨਹੀਂ ਸਮਝਦੇ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top