Share on Facebook

Main News Page

ਸਾਬਕਾ ਬਾਦਲ ਪੁਜਾਰੀ ਵੇਦਾਂਤੀ ਦੋ ਸਾਥੀਆਂ ਸਣੇ ਪੁਲਿਸ ਹਿਰਾਸਤ 'ਚ

ਮਲੋਟ/ਲੰਬੀ, (ਜੁਨੇਜਾ, ਜਟਾਣਾ)- ਮਲੋਟ ਨੇੜਲੇ ਥਾਣਾ ਕਬਰਵਾਲਾ ਦੀ ਪੁਲਸ ਨੇ ਪਿੰਡ ਸਰਾਵਾਂ ਬੋਦਲਾਂ ਵਿਖੇ ਵਕਫ਼ ਬੋਰਡ ਦੀ ਜ਼ਮੀਨ ਵਿਚ ਲੱਗੇ 105 ਫੁੱਟ ਉੱਚੇ ਨਿਸ਼ਾਨ ਸਾਹਿਬ ਨੂੰ ਕੱਟ ਕੇ ਲਿਜਾਣ ਦੇ ਦੋਸ਼ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਉਸਦੇ ਦੋ ਸਾਥੀਆਂ ਸਮੇਤ ਹਿਰਾਸਤ 'ਚ ਲੈ ਲਿਆ।

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਅੰਦਰ ਵਕਫ਼ ਬੋਰਡ ਦੀ ਜਗ੍ਹਾ 'ਤੇ ਕਰੀਬ 40 ਸਾਲ ਪੁਰਾਣਾ ਇਕ ਸੌ ਪੰਜ ਫੁੱਟ ਦਾ ਇਕ ਸ੍ਰੀ ਨਿਸ਼ਾਨ ਸਾਹਿਬ ਲੱਗਾ ਹੋਇਆ ਹੋਇਆ ਸੀ। ਬਾਅਦ ਦੁਪਹਿਰ ਸਾਬਕਾ ਜਥੇਦਾਰ ਵੇਦਾਂਤੀ ਲਾਲ ਬੱਤੀ ਲੱਗੀ ਫੋਰਡ ਫੀਸਟਾ ਗੱਡੀ 'ਚ ਆਏ ਅਤੇ ਦੋ ਸਾਥੀਆਂ ਦੀ ਮਦਦ ਨਾਲ ਗੈਸ ਕਟਰ ਨਾਲ ਸ੍ਰੀ ਨਿਸ਼ਾਨ ਸਾਹਿਬ ਨੂੰ ਕੱਟ ਦਿੱਤਾ। ਪਿੰਡ ਵਾਸੀਆਂ ਵਲੋਂ ਪੁਲਸ ਨੂੰ ਸੂਚਿਤ ਕਰਨ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਜਥੇਦਾਰ ਵੇਦਾਂਤੀ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਕੱਟੇ ਹੋਏ ਸ੍ਰੀ ਨਿਸ਼ਾਨ ਸਾਹਿਬ ਦੇ ਹਿੱਸਿਆਂ ਨਾਲ ਹਿਰਾਸਤ ਵਿਚ ਲੈ ਲਿਆ। ਇਸ ਨਿਸ਼ਾਨ ਸਾਹਿਬ ਦੀ ਸੇਵਾ ਸੰਭਾਲ ਗਿਆਨੀ ਲੱਖਾ ਸਿੰਘ ਵਲੋਂ ਕੀਤੀ ਜਾ ਰਹੀ ਸੀ।

ਇਸ ਸਬੰਧੀ ਜਦੋਂ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਦਾ ਕਹਿਣਾ ਸੀ ਕਿ ਉਸਨੂੰ ਪਤਾ ਲੱਗਾ ਸੀ ਕਿ ਇਸ ਸਥਾਨ 'ਤੇ ਇਕੱਲਾ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਜਦੋਂਕਿ ਉਸਦੇ ਆਸ-ਪਾਸ ਕੋਈ ਕਮਰਾ ਨਹੀਂ ਹੈ ਅਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੈ ਅਤੇ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੇ ਨਿਸ਼ਾਨ ਸਾਹਿਬ ਹਟਾਏ ਜਾਣ ਦੇ ਫੈਸਲੇ ਤਹਿਤ ਉਨ੍ਹਾਂ ਇਹ ਕਾਰਵਾਈ ਕਰਵਾਈ ਹੈ। ਦੇਰ ਸ਼ਾਮ ਤਕ ਮੌਕੇ 'ਤੇ ਮਲੋਟ ਦੇ ਤਹਿਸੀਲਦਾਰ ਪਰਮਜੀਤ ਸਿੰਘ, ਐੱਸ. ਡੀ. ਐੱਮ. ਅਤੇ ਪੁਲਸ ਅਧਿਕਾਰੀ ਪੁੱਜ ਗਏ। ਪੁਲਸ ਅਨੁਸਾਰ ਦੋਵਾਂ ਧਿਰਾਂ ਵਿਚ ਇਸ ਸ਼ਰਤ 'ਤੇ ਰਾਜ਼ੀਨਾਮਾ ਹੋ ਗਿਆ ਕਿ ਉਕਤ ਜਗ੍ਹਾ 'ਤੇ ਡੇਢ ਏਕੜ ਜ਼ਮੀਨ ਪੰਚਾਇਤ ਵਲੋਂ ਗੁਰਦੁਆਰਾ ਸਾਹਿਬ ਬਣਾਉਣ ਲਈ ਦਿੱਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top