Share on Facebook

Main News Page

ਅਖੌਤੀ ਡੇਰਾਵਾਦ ਤੇ ਅਧਾਰਿਤ ਫਿਲਮ 'ਕਹਾਂ ਭੂਲਿਓ ਰੇ' ਦੀ ਡੀ.ਵੀ.ਡੀ ਜਾਰੀ

ਸਮਾਜ ਵਿਚ ਆਏ ਦਿਨ ਵੱਧ ਰਹੇ ਨਸ਼ਿਆਂ ਦੇ ਰੁਝਾਨ, ਪਤਿਤਪੁਣਾ, ਭਰੂਣ ਹੱਤਿਆ ਤੋਂ ਇਲਾਵਾ ਡੇਰੇਵਾਦ ਦਾ ਰੁਝਾਨ ਇਕ ਖਤਰਨਾਕ ਰੂਪ ਧਾਰਨ ਕਰ ਚੁੱਕਾ ਹੈ। ਜੇਕਰ ਇਸਨੂੰ ਠੱਲ੍ਹ ਪਾਉਣ ਦੇ ਕੋਈ ਸਾਰਥਕ ਕਦਮ ਨਾ ਚੁੱਕੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਤੇ ਹਰ ਦੂਜੇ ਘਰ ਚ' ਡੇਰਾ ਨਜ਼ਰ ਆਏਗਾ, ਇਹਨਾਂ ਵੀਚਾਰਾਂ ਦੀ ਸਾਂਝ ਗੁਰਸਿੱਖ ਫੈਮਲ਼ੀ ਕਲੱਬ (ਰਜਿ.) ਲੁਧਿਆਣਾ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਅਖੌਤੀ ਡੇਰਾਵਾਦ ਤੇ ਅਧਾਰਿਤ ਫਿਲਮ 'ਕਹਾਂ ਭੂਲਿਓ ਰੇ' ਨੂੰ ਸੰਗਤ ਲਈ ਜਾਰੀ ਕਰਨ ਮੌਕੇ ਕਹੇ।

ਡੇਰਾਵਾਦ ਤੇ ਵਿਅੰਗਈ ਢੰਗ ਨਾਲ ਕਰਾਰੀ ਚੋਟ ਕਰਦੀ ਇਸ ਫਿਲਮ ਵਿਚ ਸਾਧਾਂ-ਸੰਤਾਂ ਵਲੋਂ ਭੋਲੀ ਭਾਲੀ ਸੰਗਤ ਦਾ ਧਾਰਮਿਕ ਤੇ ਆਰਥਿਕ ਸ਼ੋਸ਼ਣ ਕਰਕੇ ਆਪਣੀਆਂ ਤਜ਼ੋਰੀਆਂ ਭਰਕੇ ਐਸ਼ੋ-ਅਰਾਮ ਤੇ ਅਯਾਸ਼ੀ ਦੇ ਜੀਵਨ ਨੂੰ ਨਾਟਕੀ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਫਿਲਮ ਵਿਚ 50 ਤੋਂ ਵਧੇਰੇ ਨਿਸ਼ਕਾਮ ਕਲਾਕਾਰਾਂ ਨੇ ਆਪਣੇ ਸਮੇਂ ਤੇ ਕਮਾਈ ਚੋਂ ਦਸਵੰਧ ਕੱਢ ਕੇ ਫਿਲਮ ਦੇ ਨਿਰਮਾਣ ਚ' ਆਪਣਾ ਹਿੱਸਾ ਪਾਇਆ। ਇਸ ਫਿਲਮ ਦੀ ਮਿਊਜ਼ਿਕ ਮੰਨੂ ਗੰਭੀਰ, ਗਾਇਕ ਰੇਨੂੰ ਜਗੋਤਰਾ, ਕਹਾਣੀ, ਡਾਇਲਗਜ਼ ਤੇ ਡਾਇਰੈਕਸ਼ਨ ਅਮਨਪ੍ਰੀਤ ਸਿੰਘ ਨੇ ਦਿੱਤੀ।

ਇਸ ਮੌਕੇ ਹਾਜ਼ਰ ਫਿਲਮ ਦੇ ਮੁੱਖ ਕਲਾਕਾਰ ਸੁਖਜਿੰਦਰ ਸਿੰਘ 'ਚਾਕਰ', ਗੁਰਸੇਵਕ ਸਿੰਘ 'ਮਦਰੱਸਾ', ਪ੍ਰਭਜੋਤ ਸਿੰਘ 'ਜੋਸ਼', ਹਰਪ੍ਰੀਤ ਕੌਰ ਤੋਂ ਇਲਾਵਾ ਸਤਿੰਦਰ ਕੌਰ, ਦਵਿੰਦਰਬੀਰ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਐਡਵੋਕੇਟ, ਅਜੀਤ ਸਿੰਘ, ਹਰਨੂਰ ਸਿੰਘ ਤੇ ਅਨੇਕਾਂ ਹੋਰ ਕਲਾਕਾਰ ਹਾਜ਼ਰ ਸਨ ਜਿਨ੍ਹਾਂ ਨੂੰ ਫਿਲਮ 'ਕਹਾਂ ਭੂਲਿਓ ਰੇ' ਦੀਆਂ ਡੀ.ਵੀ.ਡੀ. ਕਾਪੀਆਂ ਭੇਟ ਕੀਤੀਆਂ ਗਈਆਂ ਤੇ ਇਸ ਨੂੰ ਸੰਗਤ ਤੱਕ ਪਹੁੰਚਾਉਣ ਲਈ ਜਿੰਮੇਵਾਰੀਆਂ ਦਿੱਤੀਆਂ ਗਈਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top