Share on Facebook

Main News Page

ਮਾਮਲਾ ਸਿੱਖ ਧਰਮ ਅਤੇ ਇਤਿਹਾਸ ਨੂੰ ਤਰੋੜ ਮਰੋੜ ਕੇ ਪੜਾਉਣ ਦਾ
ਨੈਸ਼ਨਲ ਕੋਂਸਲ ਟਰੈਨਿੰਗ ਜਰਨਲਿਸਟਸ ਸੰਸਥਾ ਨੇ ਸਿੱਖ ਕੌਮ ਤੋਂ ਮੰਗੀ ਮਾਫ਼ੀ

* ਇੰਗਲੈਂਡ ’ਚ ਸਿੱਖ ਧਰਮ ਅਤੇ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੜਾਉਣ ਬਦਲੇ ਨੈਸ਼ਨਲ ਕੋਂਸਲ ਟਰੈਨਿੰਗ ਜਰਨਲਿਸਟਸ ਸੰਸਥਾ ਨੇ ਸਿੱਖ ਕੌਮ ਤੋਂ ਮੰਗੀ ਮਾਫ਼ੀ
* ਪੱਤਰਕਾਰ ਬਣਨ ਤੋਂ ਪਹਿਲਾਂ ਹੀ ਸਖਾਂਦਰੂ ਪੱਤਰਕਾਰ ਗੁਰਪ੍ਰੀਤ ਕੌਰ ਨੇ ਕੌਂਸਲ ਨੂੰ ਪਾਇਆ ਵਖ਼ਤ

ਲੰਡਨ - (19 ਅਪ੍ਰੈਲ, ਸਰਬਜੀਤ ਸਿੰਘ ਬਨੂੜ) - ਇੰਗਲੈਂਡ ਵਿਚ ਪੱਤਰਕਾਰਾਂ ਦੇ ਇਕ ਕੋਰਸ ਵਿਚ ਸਿੱਖ ਧਰਮ ਬਾਰੇ ਗਲਤ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੜਾਉਣ ਬਦਲੇ ਐਨ.ਸੀ.ਟੀ.ਜੇ ਦੇ ਰਾਸਟਰੀ ਪਰਿਸ਼ਦ ਨੇ ਸਿੱਖ ਧਰਮ ਕੋਲੋਂ ਮਾਫ਼ੀ ਮੰਗੀ ਗਈ ਹੈ।

ਦੱਸਣਯੋਗ ਹੈ ਕਿ ਯੂ.ਕੇ ਦੀ ਇਕ ਸਿੱਖ ਬੀਬੀ ਗੁਰਪ੍ਰੀਤ ਕੌਰ 41 ਸਾਲਾਂ, ਜੋ ਕਿ ਪੱਤਰਕਾਰ ਬਣਨ ਲਈ ਨੈਸਨਲ ਕੋਸ਼ਲ਼ ਫ਼ਾਰ ਟਰੇਨਿੰਗ ਆਫ਼ ਦਾ ਜਰਨਲਿਸਟਸ ਦੇ ਯੋਗ ਹੋਣ ਲਈ ਕੋਰਸ ਕਰ ਰਹੀ ਹੈ। ਇਸ ਕੋਰਸ ਦੇ ਇਕ ਅਧਿਆਪਨ ਸਮੇਂ ਇੱਕ ਕਿਤਾਬ ਜੋ ਕਿ ‘ਐਸੇਨਸ਼ਲ ਰੀਪੋਟਿਗ’ ਪਬੀਲਿਸ਼ਸਰ ਸੇਜ ਅਤੇ ਐਨ.ਸੀ.ਟੀ.ਜੇ ਦੇ ਤਜਰਬੇਕਾਰ ਪਰੀਖਿਅਕ ‘ਜੋਨ ਸਮਿੱਥ’ ਵਲੋਂ ਲਿਖੀ ਕਿਤਾਬ ਵਿਚ ਸਿੱਖ ਧਰਮ ਸੰਬੰਧੀ ਗਲਤ ਜਾਣਕਾਰੀ ਅਤੇ ਇਸ ਨੂੰ ਤਰੋੜ ਮਰੋੜ ਕੇ ਹਿੰਦੂ ਧਰਮ ਦਾ ਹਿੱਸਾ ਦੱਸਦਿਆਂ ਉਸ ਨੂੰ ਵਿਕਸਿਤ ਰੂਪ ਵਿਚ ਦਰਸਾਇਆ ਗਿਆ ਸੀ, ਜਿਸ ਤੇ ਸਖਾਂਦਰੂ ਪੱਤਰਕਾਰ ਬੀਬੀ ਗੁਰਪ੍ਰੀਤ ਕੋਰ ਨੇ ਸਖਤ ਇਤਿਰਾਜ਼ ਕੀਤਾ ਗਿਆ ਅਤੇ ਹਿੰਦੂ ਅਤੇ ਸਿੱਖ ਧਰਮ ਦੋਵੇਂ ਵੱਖ ਵੱਖ ਹੋਣ ਦੀ ਗੱਲ ਕਰ ਕੇ, ਆਪਣੇ ਵਕੀਲ ਅਤੇ ਹੋਰ ਸਾਧਨਾਂ ਰਾਹੀਂ ਸਿੱਖਾਂ ਦੇ ਗੌਰਵ ਮਈ ਇਤਿਹਾਸ ਸੰਬੰਧੀ ਇਤਿਹਾਸਕ ਜਾਣਕਾਰੀ ਨੂੰ ਇੱਕਤਤਰ ਕਰਕੇ ਐਨ.ਸੀ.ਟੀ.ਜੇ ਦੇ ਵਿਭਾਗ ਨੂੰ ਦਿੱਤਾ ਗਿਆ, ਜਿਸ ਤੇ ਵਿਭਾਗ ਵਲੋਂ ਤਸੱਲੀ ਕਰਨ ਤੋਂ ਬਾਅਦ ਐਨ.ਸੀ.ਟੀ.ਜੇ ਦੇ ਮਾਰਕੀਟਿੰਗ ਅਤੇ ਕਮਿਊਨੀਕੇਸ਼ਨਜ ਦੀ ਮੈਨੇਜਰ ਮਿਸ ਏਮਾ ਹਾਰਟ ਨੇ ਇਕ ਬਿਆਨ ਰਾਹੀਂ ਸਿੱਖ ਕੌਮ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ ਸਾਡਾ ਸਿੱਖ ਧਰਮ ਦੇ ਲੋਕਾਂ ਦੀਆਂ ਭਾਵਾਨਵਾਂ ਨੂੰ ਠੇਸ ਪਹਿਚਾਉਣ ਦਾ ਕੋਈ ਇਰਾਦਾ ਨਹੀਂ ਸੀ, ਅਸੀਂ ਸਮੂਚੀ ਸਿੱਖ ਕੌਮ ਤੋਂ ਇਸ ਗਲਤੀ ਲਈ ਮਾਫ਼ੀ ਮੰਗਦੇ ਹਾਂ ਅਤੇ ਭਰੋਸਾ ਦਿੱਤਾ ਗਿਆ, ਕਿ ਐਨ.ਸੀ.ਟੀ.ਜੇ ਦੇ ਕੋਰਸ ਵਿਚ ਇਸ ਕਿਤਾਬ ਵਿਚੋਂ ਅਗੇ ਤੋਂ ਅਜਿਹਾ ਨਹੀਂ ਪੜਾਇਆ ਜਾਵੇਗਾ ਅਤੇ ਨਵਾਂ ਆਡੀਸ਼ਨ ਆਉਣ ਤੇ ਇਸ ਗਲਤੀ ਨੂੰ ਸੁਧਾਰ ਲਿਆ ਜਾਵੇਗਾ।

ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਬੀਬੀ ਗੁਰਪ੍ਰੀਤ ਕੌਰ ਨੇ ਇਸ ਫੈਸਲੇ ਤੇ ਖੁਸੀਂ ਦਾ ਇਜ਼ਹਾਰ ਕਰਦਿਆਂ ਬੜੇ ਮਾਣ ਨਾਲ ਕਿਹਾ ਕਿ ਸਿੱਖ ਧਰਮ ਇੱਕ ਵੱਖਰਾ ਧਰਮ ਹੈ ਅਤੇ ਇਸ ਦਾ ਆਪਣਾ ਗੌਰਵਮਈ ਇਤਿਹਾਸ ਦੇ ਨਾਲ ਸਿੱਖ ਵੱਖਰੀ ਕੌਮ ਹੈ, ਜਿਸ ਤੇ ਮੈਨੂੰ ਬੜਾ ਮਾਣ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top