Share on Facebook

Main News Page

ਗਿਆਨੀ ਦਿੱਤ ਸਿੰਘ ਜੀ ਦਾ 162ਵਾਂ ਜਨਮ ਦਿਹਾੜਾ 22 ਅਪ੍ਰੈਲ ਨੂੰ ਤਿਊੜ ਵਿਖੇ ਮਨਾਇਆ ਜਾਵੇਗਾ

ਅੰਮ੍ਰਿਤਸਰ : ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ (ਰਜਿ.) ਦੇ ਪ੍ਰਧਾਨ ਤੇ ਭਾਈ ਦਿੱਤ ਸਿੰਘ ਪੱਤ੍ਰਿਕਾ ਦੇ ਮੁੱਖ ਸੰਪਾਦਕ ਨਸੀਬ ਸਿੰਘ ਸੇਵਕ ਨੇ ਲਿਖਤੀ ਪ੍ਰੈਸ ਨੋਟ ਰਾਹੀਂ ਦਸਿਆ ਕਿ ਸਿੱਖ ਕੌਮ ਦੇ ਗੌਰਵਮਈ ਵਿਦਵਾਨ ਪੰਥ ਰਤਨ ਭਾਈ ਦਿੱਤ ਸਿੰਘ ਗਿਆਨੀ ਜੀ ਦੇ 162ਵੇਂ ਜਨਮ ਦਿਨ ਦੇ ਸਬੰਧ ਵਿੱਚ ਪਿੰਡ ਤਿਊੜ ਜ਼ਿਲਾ ਮੁਹਾਲੀ ਵਿਖੇ ਅਲੌਕਿਕ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ।
ਗਿਆਨੀ ਦਿੱਤ ਸਿੰਘ ਜੀ 8 ਸਾਲ ਦੀ ਉਮਰ ਵਿੱਚ ਪਿੰਡ ਤਿਊੜ ਚਲੇ ਗਏ ਸਨ ਜਿਥੇ ਉਹਨਾਂ ਨੇ 10 ਸਾਲ ਵੱਖ ਵੱਖ ਸਾਧੂ ਸੰਤਾਂ ਪਾਸੋਂ ਪੰਜਾਬੀ, ਊਰਦੂ, ਫਾਰਸੀ, ਅਰਬੀ, ਹਿੰਦੀ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ ਤੇ ਗੁਰਬਾਣੀ ਦਾ ਅਧਿਆਨ ਕੀਤਾ। ਪਿੰਡ ਤਿਊੜ ਦੀਆਂ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਤੇ ਮਾਣ ਮਹਿਸੂਸ ਕਰ ਰਹੇ ਹਨ ਕਿ ਸਿੱਖ ਕੌਮ ਦਾ ਮਾਣਮੱਤਾ ਵਿਦਵਾਨ ਉਹਨਾਂ ਦੇ ਪਿੰਡ ਵਿੱਚੋਂ ਵਿਦਿਆ ਪ੍ਰਾਪਤ ਕਰਕੇ ਇੱਡਾ ਮਹਾਨ ਵਿਦਵਾਨ ਬਣਿਆ।

ਇਹ ਸਮਾਗਮ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟ. ਸੁਸਾਇਟੀ, ਭਾਈ ਦਿੱਤ ਸਿੰਘ ਪੱਤ੍ਰਿਕਾ, ਸਿੰਘ ਸਭਾ ਗੁਰਦੁਆਰਾ ਤੇ ਰਵਿਦਾਸ ਕਲੱਬ ਤਿਊੜ ਤੇ ਸਿੰਘ ਸਭਾ ਗੁਰਦੁਆਰਾ ਯਾਦਗਾਰ ਗਿਆਨੀ ਦਿੱਤ ਸਿੰਘ ਤੇ ਭੋਰਾ ਸਾਹਿਬ ਗੁਰਦੁਆਰਾ ਕਲੌੜ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ। ਵਿਸ਼ਵ ਭਰ ਦੀਆਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ। ਇਹ ਸਮਾਗਮ ਸਵੇਰੇ 10 ਵਜੇ ਤੋਂ 1 ਵਜੇ ਤੱਕ ਚੱਲੇਗਾ।

ਗਿਆਨੀ ਦਿੱਤ ਸਿੰਘ ਜੀ ਦੀ ਪੋਤਰੀ ਜੋ ਕੀ ਅੱਜ ਕੱਲ ਕਨੇਡਾ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੀ ਹੈ ਅਤੇ ਉਹਨਾਂ ਦੇ ਪਤੀ ਪ੍ਰੋ. ਲਖਨਪਾਲ ਜੀ ਨੇ ਇਸ ਮੌਕੇ ਤੇ ਆਪਣਾ ਸੰਦੇਸ਼ ਭੇਜਿਆ ਹੈ ਅਤੇ ਉਹਨਾਂ ਨੇ ਪ੍ਰਗਟ ਕੀਤੀ ਹੈ ਕਿ ਉਹ ਸਮਾਗਮ ਦਾ ਲਾਈਵ ਟੈਲੀਕਾਸਟ ਵੇਖਣ ਦੇ ਇਛੁਕ ਹਨ ਅਤੇ ਬੀਬੀ ਊਸ਼ਾ ਰਾਣੀ ਸ਼ੇਰ ਸਪੁੱਤਰੀ ਡਾ. ਬਲਦੇਵ ਸਿੰਘ ਸ਼ੇਰ ਤੇ ਪੋਤਰੀ ਗਿਆਨੀ ਦਿੱਤ ਸਿੰਘ ਜੀ ਇਸ ਚਲਦੇ ਸਮਾਗਮ ਵਿੱਚ ਕਨੇਡਾ ਤੋਂ ਲਾਈਵ ਸੰਦੇਸ਼ ਭੇਜਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top