Share on Facebook

Main News Page

ਅਜ਼ਾਦੀ ਫੇਰ, ਪਹਿਲਾਂ ਆਹ ਕੰਮ !

ਦੁਸ਼ਮਣ ਕੌਣ ਤੇ ਚਾਹੁੰਦਾ ਕੀ ? ਸਮਝੀਏ ਨਾ, ਦੇਈ ਉਹਨੂੰ ਅਖਬਾਰਾਂ ਵਿੱਚ ਤੜ੍ਹੀ ਜਾਈਏ !
ਬਿਆਨ ਦਾਗ ਕੇ ਤੱਤੀ ਸ਼ਬਦਾਵਲੀ ਦੇ, ਤੌੜੀ ਉੱਬਲ਼ਦੀ ਵਾਂਗ ਹੀ ਸੜੀ ਜਾਈਏ !
ਕਰੀਏ ਵੈਰੀ ਦੀ ਕਿਵੇਂ ਨਿਸ਼ਾਨਦੇਹੀ ? ਫੁੱਟ ਪਾਉਣੀਆਂ ਜ਼ਿੱਦਾਂ ਲਈ ਅੜੀ ਜਾਈਏ!
ਖਾਨਾ-ਜੰਗੀ ਨੇ ਹੋਸ਼ ਭੁਲਾਏ ਸੁੱਟੇ, ਤਖਤੇ ਵੱਲ ਨੂੰ ਤੁਰਦੇ ਵੀ ਲੜੀ ਜਾਈਏ !
ਸਿੱਖ ਪੁੱਛੇ ਕਿਉਂ ਆਪਣੇ ਵੀਰ ਤਾਈਂ, ਤੁਸੀਂ ਦੱਸੋ ਜੀ ਹੁੰਦੇ ਓ ਕਿਹੜਿਆਂ ‘ਚੋਂ ?
ਫੇਰ ਕਰਿਉ ‘ਅਜ਼ਾਦੀ’ ਦੀ ਗੱਲ, ਪਹਿਲਾਂ, ਸੇਹ ਦੇ ਤੱਕਲ਼ੇ ਪੁੱਟ ਲਉ ਵਿਹੜਿਆਂ ‘ਚੋਂ !

ਤਰਲੋਚਨ ਸਿੰਘ ਦੁਪਾਲਪੁਰ
408-915-1268


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top