Share on Facebook

Main News Page

ਗੁਰਬਾਣੀ ਤੋਂ ਦੂਰ ਕਰਦੀ ਹੈ ‘ਬੁੱਤਬਾਣੀ’

ਅੰਮ੍ਰਿਤਸਰ, 8 ਅਪ੍ਰੈਲ (ਗੁਰਿੰਦਰ ਸਿੰਘ ਬਾਠ): ਸਿੱਖੀ ਵਿਚ ਬੁੱਤ ਪ੍ਰਸਤੀ ਨੂੰ ਕੋਈ ਥਾਂ ਨਹੀਂ। ਗੁਰਦਵਾਰਿਆਂ ਵਿਚ ਬੁੱਤ ਸਥਾਪਿਤ ਕਰਨੇ ਬਾਬੇ ਨਾਨਕ ਦੀ ਵਿਚਾਰਧਾਰਾ ਅਤੇ ਸ੍ਰੀ ਗੁਰੁ ਗ੍ਰੰਥ ਸਹਿਬ ਦੀ ਬਾਣੀ ’ਤੇ ਸਿੱਧਾ ਹਮਲਾ ਹੈ। ਪੰਜਾਬ ਅਤੇ ਪੰਜਾਬੋਂ ਬਾਹਰ ਦੇ ਗੁਰਦਵਾਰਿਆਂ ਵਿਚ ਅਜਿਹੀਆਂ ਕੁਰਹਿਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਸਿੱਖ ਇਤਿਹਾਸ ਦੇ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਵਲੋਂ ਜਬਰ ਜ਼ੁਲਮ ਵਿਰੁਧ ਮੁਗਲਾਂ ਨਾਲ ਲੜੀ ਗਈ ਜੰਗ ਨਾਲ ਸਬੰਧਤ ਤਰਨਤਾਰਨ ਸਹਿਬ ਦੇ ਕੋਲ ਸਥਿਤ ਬਾਬਾ ਨਾਨਕ ਦੀ ਵਿਚਾਰਧਾਰਾ ਅਤੇ ਉਸ ਉ¤ਤੇ ਪਹਿਰਾ ਦੇਣ ਵਾਲੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਦਰਸਾਉਂਦਾ ਲੱਥੇ ਸਿਰ ਵਾਲਾ ਬੁੱਤ ਸਿੱਖ ਸਿਧਾਂਤਾਂ ’ਤੇ ਖਰਾ ਨਹੀਂ ਉਤਰਤਦਾ। ਇਹ ਬੁੱਤ ਬਾਬਾ ਦੀਪ ਸਿੰਘ ਦੀ ਸਿੱਖ ਕੌਮ ਪ੍ਰਤੀ ਕੀਤੀ ਗਈ ਸ਼ਹਾਦਤ ਨੂੰ ਗ਼ਲਤ ਰੰਗਤ ਦੇ ਕੇ ਪੇਸ਼ ਕਰਦਾ ਹੈ।

ਅਜਿਹੀ ਹੀ ਦੂਜੀ ਮਿਸਾਲ ਅੰਮ੍ਰਿਤਸਰ ਤੋਂ 23 ਕੁ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਸ਼ਹਿਰ ਅਜਨਾਲਾ ਵਿਖੇ ਬਣਾਏ ਗੁਰਦਵਾਰੇ ਵਿਚ ਦੇਖਣ ਨੂੰ ਮਿਲੀ। ਇੱਥੇ ਵੀ ਦਰਬਾਰ ਸਹਿਬ ਦੇ ਬਿਲਕੁਲ ਸਾਹਮਣੇ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕਰਦੇ ਦੋ ਵੱਡ ਅਕਾਰੀ ਬੁੱਤ ਸਥਾਪਤ ਕਰ ਦਿਤੇ ਗਏ ਜਿਸ ਨੂੰ ਗੁਰਦਵਾਰੇ ਵਿਚ ਸਵੇਰੇ ਸ਼ਾਮ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਵਿਚੋਂ ਹੀ ਕੁੱਝ ਗਿਆਨਹੀਣ ਲੋਕਾਂ ਵਲੋਂ ਮੱਥਾ ਟੇਕਣਾ ਅਤੇ ਸਿਰ ਝੁਕਾਉਣਾ ਵੀ ਗੁਰਮਤਿ ਦਾ ਹਿੱਸਾ ਨਹੀਂ ਹੈ। ਅਸਲ ਵਿਚ ਇਤਿਹਾਸਕਾਰਾਂ ਵਲੋਂ ਬਣਾਏ ਬੁੱਤ ਜਾਂ ਤਸਵੀਰਾਂ ਇਸ ਸਿੱਖ ਯੋਧੇ ਦੀ ਮਹਾਨਤਾ, ਬਹਾਦਰੀ ਤੇ ਲੜਨ ਢੰਗ ਦੀ ਸੁਚੱਜੀ ਅਗਵਾਈ ਨੂੰ ਬਿਆਨ ਕਰਦੀਆਂ ਹਨ। ਇਨ੍ਹਾਂ ਤੋਂ ਸੇਧ ਲੈਣ ਦੀ ਲੋੜ ਹੈ। ਇਸ ਤੋਂ ਇਲਾਵਾ ਹੋਰ ਵੀ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਜਾਂ ਮੂਰਤੀਆਂ ਹਨ ਜਿਨ੍ਹਾਂ ਦੇ ਅਰਥ ਕੁੱਝ ਹੋਰ ਕੱਢ ਲਏ ਗਏ। ਇਸ ਪੂਰੇ ਕਾਰਜ ਦੀ ਵਿਆਖਿਆ ਸ਼ੋਮਣੀ ਕਮੇਟੀ ਰਾਹੀਂ ਸੰਗਤਾਂ ਵਿਚ ਧੜੱਲੇ ਨਾਲ ਕਰਨੀ ਚਾਹੀਦੀ ਹੈ ਪਰ ਉਨ੍ਹਾਂ ਦਾ ਧਿਆਨ ਇਸ ‘ਸੁਚੇਤ ਸੋਚ’ ਵਲ ਨਹੀਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top