Share on Facebook

Main News Page

ਸ਼ਹੀਦ ਭਾਈ ਜਸਪਾਲ ਸਿੰਘ ਦੇ ਸਮਾਗਮ 'ਚੋਂ ਮਿਸ਼ਨਰੀ ਗਾਇਬ

ਗੁਸਤਾਖੀ ਮੁਆਫ... ਨਾ ਚਾਹੁੰਦੇ ਹੋਏ ਵੀ ਲਿਖ ਰਿਹਾਂ ਹਾਂ... ਬੜੀ ਕੋਸ਼ਿਸ਼ ਕਰ ਰਿਹਾ ਸੀ ਕਿ ਨਾਂ ਲਿਖਾਂ... ਪਰ ਮਜਬੂਰਨ ਲਿਖਣਾ ਪੈ ਰਿਹਾ ਹੈ... ਦਾਸ ਹੁਣੇ ਹੀ ਗੁਰਦਾਸਪੁਰ ਤੋਂ ਵਾਪਿਸ ਘਰ ਪਹੁੰਚਿਆ... ਅੱਜ ਭਾਈ ਜਸਪਾਲ ਸਿੰਘ ਜੀ ਦੀ ਸ਼ਹੀਦੀ ਦੇ ਸੰਬਧ ਵਿਚ ਰਖੇ ਗਏ ਸਹਿਜ ਪਾਠ ਦੀ ਸਮਾਪਤੀ ਸੀ, ਜੋ ਕਿ ਆਪ ਸਭ ਨੂੰ ਪਤਾ ਹੈ... ਉਥੇ ਜਾ ਕੇ ਦੇਖਿਆ ਕੇ ਸੰਗਤਾਂ ਦਾ ਠਾਠਾਂ ਮਾਰਦਾ ਇਕਠ...

ਹਰ ਪਾਸੇ ਮਾਹੌਲ, ਕੇਸਰੀ ਦਸਤਾਰਾਂ ਤੇ ਕੇਸਰੀ ਦੁਪੱਟਿਆਂ 'ਚ ਰੰਗਿਆ ਪਿਆ ਸੀ... ਪਰ ਉਥੇ ਹੀ ਦੇਖਿਆ ਕਿ ਇਥੇ ਫੇਸਬੁਕ 'ਤੇ ਬੈਠ ਕੇ ਜਿਨਾਂ ਡੇਰੇਦਾਰਾਂ ਦੀ ਸੰਪ੍ਰਦਾਵਾਂ ਦੀ ਅਤੇ ਟਕਸਾਲਾਂ ਦੀ ਰੱਜ ਕੇ ਪੋਲ ਖੋਲੀ ਜਾਂਦੀ ਹੈ ਉਹ ਸਾਰੇ ਡੇਰੇਦਾਰ, ਟਕਸਾਲਾਂ ਅਤੇ ਸੰਪ੍ਰਦਾਵਾਂ ਹੀ ਸਾਰੀ ਸੰਗਤ ਨੂੰ ਸੰਬੋਧਿਤ ਕਰ ਰਹੀਆਂ ਸਨ ..

ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇੱਕ ਵੀ ਮਿਸ਼ਨਰੀ ਕਾਲੇਜ ਨਹੀਂ ਪਹੁੰਚਿਆ... ਇਹ ਗੱਲ ਅਜੇ ਮੇਰੇ ਮਨ ਵਿਚ ਹੀ ਸੀ ਕਿ ਇਕ ਵੀਰ ਜੋ ਕਿ ਮੇਰੀ ਫ੍ਰੇਂਡ ਲਿਸਟ ਚ ਐਡ ਵੀ ਹੈ, ਉਹ ਵੀ ਉਥੇ ਪਹੁੰਚਿਆ ਹੋਇਆ ਸੀ, ਤੇ ਇਹੀ ਗੱਲ ਉਸਨੇ ਪੁਛ ਵੀ ਲਈ...ਕੀ ਗੱਲ ਵੀਰ ਜੀ... ਆਏ ਨਹੀ ਤੁਹਾਡੇ ਵੱਡੇ ਪ੍ਰਚਾਰਕ... ਕਈ ਪ੍ਰਚਾਰਕਾਂ ਦਾ ਨਾਮ ਲੈ ਕੇ ......................

ਕੀ ਉਨਾਂ ਨੇ ਸਿਰਫ ਸਟੇਜਾਂ ਤੇ ਹੀ ਬਹਾਦੁਰੀ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਹਨ, ਕਿ ਆਪ ਮੌਕੇ 'ਤੇ ਵੀ ਪਹੁੰਚਣਾ ਹੁੰਦਾ ਹੈ... ਉਸਦੀ ਇਸ ਗੱਲ ਦਾ ਮੈਂ ਤਾਂ ਜੋ ਜਵਾਬ ਦੇ ਸਕਦਾ ਸੀ, ਉਹ ਤਾਂ ਮੈਂ ਮੋਕੇ ਤੇ ਦੇ ਆਇਆ... ਪਰ ਮਹਿਸੂਸ ਮੈਨੂੰ ਵੀ ਹੋ ਰਿਹਾ ਸੀ, ਕਿ ਜੇ ਇੰਨੀ ਸੰਗਤ ਨੂੰ ਇਹ ਠੱਗ ਬਾਬੇ ਆਪਣੇ ਪਿਛੇ ਲਈ ਫਿਰਦੇ ਨੇ ਇਸਦਾ ਇੱਕ ਕਾਰਣ ਇਹ ਵੀ ਤਾਂ ਹੈ...

ਆਪ ਦੇ ਕੀ ਵਿਚਾਰ ਹਨ... ਇਸ ਬਾਰੇ... ਕਿ ਸਾਡੇ ਉਚ ਦਰਜੇ ਦੇ ਕਹੇ ਜਾਂਦੇ ਪ੍ਰਚਾਰਕਾਂ, ਪ੍ਰੋਫੇਸਰਾਂ ਨੂੰ ਪਹੁੰਚਣਾ ਚਾਹੀਦਾ ਸੀ ਕਿ ਨਹੀਂ ...?

ਸਤਪਾਲ ਸਿੰਘ ਦੁਗਰੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top