ਗਿਆਨੀ ਜੀ ਕਥਾ ਕਰ ਰਹੇ ਸਨ ਕਿ ਜਦ ਰਾਗ ਭੈਰਉ ਗਾਇਆ ਜਾਂਦਾ ਹੈ, ਕੋਹਲੂ ਬਿਨਾਂ
ਬਲਦਾਂ ਤੋਂ ਹੀ ਚੱਲ ਪੇਂਦੇ ਹਨ, ਤੇਲ ਵੀ ਨਿਕਲ ਆਉਂਦਾ ਹੈ, ਜਦ ਰਾਗ ਦੀਪਕ ਗਾਇਨ ਕੀਤਾ ਜਾਂਦਾ
ਹੈ, ਦੀਵੇ ਆਪੇ ਹੀ ਜਗ ਪੈਂਦੇ ਹਨ, ਜਦ ਰਾਗ ਬਸੰਤ ਗਾਇਨ ਕੀਤਾ ਜਾਂਦਾ ਹੈ, ਸਭ ਪਾਸੇ ਪੀਲਾ ਹੀ
ਪੀਲਾ ਹੋ ਜਾਂਦਾ ਹੈ, ਕੋਈ ਗਾਇਨ ਕਰਨ ਵਾਲਾ ਹੋਣਾ ਚਾਹੀਦਾ ਹੈ --- ਗਿਆਨੀ ਜੀ ਅਗੇ ਇਹ ਵੀ ਕਹਿ
ਰਹੇ ਹਨ ਕਿ ਰਾਗ ਭੈਰਉ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ੨੪ ਵਾਂ ਨੰਬਰ ਆਓਂਦਾ ਹੈ, ਪਰ
ਰਾਗਮਾਲਾ 'ਚ ਪਹਿਲਾ ਨਬਰ ਹੈ, ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਰਾਗਾਂ 'ਚ ਸ੍ਰੀ ਰਾਗ ਦਾ ਪਹਿਲਾ
ਨੰਬਰ ਹੈ, ਸ੍ਰੀ ਰਾਗ ਬੜਾ ਠੰਡਾ ਰਾਗ ਹੈ, ਪਰ ਰਾਗਮਾਲਾ 'ਚ ਪ੍ਰਥਮ ਰਾਗ ਭੈਰਉ ਕਿਉਂ ਲਿਖਿਆ ਗਿਆ
ਹੈ, ਇਸ ਬਾਰੇ ਕਹਿੰਦੇ ਓਹ ਤਾਂ ਉਂਜ ਹੀ ਰਾਗ ਭੈਰਉ ਪਹਿਲਾਂ ਲਿਖਿਆ ਗਿਆ ਹੈ, ਆਪਣੀ ਪ੍ਰਥਮ ਰਾਗ
ਬਾਰੇ ਗੱਲ ਸਪਸ਼ਟ ਨਹੀਂ ਕਰ ਸਕੇ।