Share on Facebook

Main News Page

ਕੀ ਸਿੱਖ ਕੌਮ ਨੂੰ ਜਾਗਦੇ ਰਹਿਣਾ ਚਾਹੀਦਾ….?

ਕੱਲ ਕਨੇਡਾ ਦੀਆਂ ਸਮੁੱਚੀਆਂ ਸਿੱਖ ਜ਼ੱਥੇਬੰਦੀਆਂ ਨੇ ਕਨੇਡਾ ਦੀ ਰਾਜਧਾਨੀ ਓਟਵਾ ਦੀ ਪਾਰਲੀਮੈਂਟ ਅੱਗੇ ਬਹੁਤ ਵੱਡੀ ਗਿਣਤੀ ਵਿੱਚ ਧਰਨਾ ਦਿੱਤਾ। ਜਿਸ ਵਿੱਚ ਐਨ. ਡੀ. ਪੀ. ਦੇ ਸਾਂਸਦ ਮੈਂਬਰ ਜਸਬੀਰ ਸੰਧੂ ਜੋ ਸਰੀ ਨੌਰਥ ਤੋਂ ਐਮ. ਪੀ.ਹਨ ਤੇ ਜਿਨੇ ਸਿਮਸ ਜੋ ਨਿਊਟਨ ਨੌਰਥ ਡੈਲਟਾ ਹਲਕੇ ਤੋਂ ਸਾਂਸਦ ਐਮ. ਪੀ. ਹਨ ਨੇ ਅੱਜ ਹਾਊਸ ਆਫ ਕਾਮਨਜ਼ ਵਿੱਚ, ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਫਾਂਸੀ ਦਾ ਮੁੱਦਾ ਉਠਾਉਦਿਆਂ, ਸਰਕਾਰ ਤੋਂ ਮੰਗ ਕੀਤੀ ਕਿ ਉਹ ਭਾਰਤ ਸਰਕਾਰ ਤੇ ਉਸ ਦੇ ਰਾਸਟਰਪਤੀ ਨੂੰ ਸਲਾਹ ਦੇਵੇ, ਕਿ ਫਾਂਸੀ ਉੱਤੇ ਅਮਲ ਨੂੰ ਰੁਕਵਾਉਣ ਅਤੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਸਜ਼ਾ ਮੁਆਫ ਕਰਨ। ਅੱਜ ਹਾਊਸ ਆਫ ਕਾਮਨਸ ਨੂੰ ਸਬੋਧਨ ਕਰਦਿਆਂ, ਸ੍ਰ: ਸੰਧੂ ਨੇ ਕਿਹਾ ਕਿ ਕਨੇਡਾ ਮੱਨੁਖੀ ਅਧਿਕਾਰਾਂ ਦਾ ਪੱਖ ਪੂਰਨ ਵਾਲਾ ਸੱਭ ਤੋਂ ਅਹਿਮ ਮੁਲਕ ਹੈ, ਵਿਸ਼ੇਸ ਕਰਕੇ ਕਨੇਡਾ ਮੌਤ ਦੀ ਸਜ਼ਾ ਦੇ ਖਿਲਾਫ ਹੈ। ਕਨੇਡਾ ਨੇ ਹਮੇਸ਼ਾ ਮੱਨੁਖੀ ਅਧਿਕਾਰਾਂ ਦੇ ਮਾਮਲੇ ਉੱਤੇ ਭਾਰਤ ਸਰਕਾਰ ਨੂੰ ਸਮੇਂ – ਸਮੇਂ ਉੱਤੇ ਉਚਿੱਤ ਸਲਾਹਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਕਤ ਜਦੋਂ ਸਾਰਾ ਪੰਜਾਬ ਭਾਈ ਬਲਵੰਤ ਸਿੰਘ ਰਾਜ਼ੋਆਣਾ ਨੂੰ ਫਾਂਸੀ ਦੀ ਸਜ਼ਾ ਮੁਆਫ ਕਰਾਉਣ ਦੀ ਮੁਹਿੰਮ ਵਿੱਚ ਉੱਠ ਖੜ੍ਹਿਆ ਹੈ ਤੇ ਅੱਜ 28 ਮਾਰਚ ਨੂੰ ਸਾਰੇ ਪੰਜਾਬ ਵਿੱਚ ਪੁਰ ਅਮਨ ਢੰਗ ਨਾਲ ਬੰਧ ਨੂੰ ਸਿਰੇ ਚਾੜਿਆ ਹੈ, ਠੀਕ ੳਸ ਹੀ ਸਮੇਂ ਖੁੱਫੀਆ ਏਜ਼ੰਸੀਆਂ ਪੰਜਾਬ ਦੀ ਸਾਂਤਮਈ ਫਿਜ਼ਾ ਵਿੱਚ, ਵਿਸ (ਜ਼ਹਿਰ) ਘੋਲਕੇ ਅੱਗ ਲਾਉਣ ਦੀ ਕੋਸ਼ਿਸ ਵਿੱਚ ਹਨ।

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਹੋਰ ਸੁਰੱਖਿਆ ਫੋਰਸਾਂ ਲਾਉਣ ਤੇ ਪੰਜਾਬ ਦੀ ਸੱਥਿੱਤੀ ਵਿਗੜਨ ਦੇ ਕਾਰਨ ਚਿੰਤਾ ਵਿੱਚ ਹਾਂ। ਉਹਨਾਂ ਕਿਹਾ ਕਿ ਸਨ 2004 ਤੋਂ ਬਾਅਦ ਕਿਸੇ ਨੂੰ ਵੀ ਫਾਂਸੀ ਨਹੀਂ ਦਿੱਤੀ ਗਈ, ਤਾਂ ਫਿਰ ਅੱਜ ਅੱਠ ਸਾਲ ਬਾਅਦ ਇਸ ਰੁਝਾਣ ਨੂੰ ਦੁਹਰਾਉਣ ਦੀ ਕੀ ਮਜ਼ਬੂਰੀ ਬਣ ਗਈ ਹੈ। ਇਸ ਰੁਝਾਣ ਨੂੰ ਬੰਦ ਕਰਨ ਕਰਾਉਣ ਲਈ ਕਨੇਡਾ ਨੂੰ ਭਾਰਤ ਸਰਕਾਰ ਤੇ ਆਪਣਾ ਅਸਰ ਰਸੂਖ ਵਰਤਣਾ ਚਾਹੀਦਾ ਹੈ। ਉਹਨਾ ਕਨੇਡਾ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ, ਕਿ ਉਹ ਸੰਯੁਕਤ ਰਾਸ਼ਟਰ ਸੰਘ ਵੱਲੋਂ ਮੌਤ ਦੀ ਸਜ਼ਾ ਖੱਤਮ ਕਰਨ ਅਤੇ ਮਨੱਖੀ ਨਸਲਘਾਤ ਨੂੰ ਰੋਕਣ ਦੇ ਨਿਰਦੇਸ਼ਾਂ ੳੇੱਤੇ ਪਹਿਰਾ ਦੇਣ। ਵਰਨਣਯੋਗ ਹੈ, ਕਿ ਇਸੇ ਹਫਤੇ ਦੇ ਸ਼ੁਰੂ ਵਿੱਚ ਹੀ ਐਮ. ਪੀ. ਸਿਮਸ ਨੇ ਵਿਦੇਸ਼ ਮੰਤਰੀ ਨੂੰ ਪੱਤਰ ਲਿੱਖਕੇ ਮੰਗ ਕੀਤੀ ਸੀ ਕਿ ਐਮਨਿਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਕਨੇਡੀਅਨ ਸਿੱਖ ਕੁਲੀਸ਼ਨ ਦੇ ਮੈਂਬਰਾਂ ਅਤੇ ਹੋਰ ਲੱਖਾਂ ਲੋਕਾਂ ਦੀ ਅਵਾਜ਼ ਦੇ ਮੱਦੇ ਨਜ਼ਰ ਭਾਰਤ ਵਿੱਚ ਫਾਂਸੀ ਦੀ ਸਜ਼ਾ ਨੂੰ ਰੁਕਵਾਉਣ ਲਈ ਬੇਨਤੀ ਕਰਦਾ ਹਾਂ ਅਤੇ ਕਨੇਡਾ ਸਰਕਾਰ ਤੋਂ ਮੰਗ ਕਰਦਾ ਹਾਂ, ਕਿ ਉਹ ਭਾਰਤ ਵਿੱਚ ਮੌਤ ਦੀ ਸਜ਼ਾ ਖਤਮ ਕਰਾਉਣ ਲਈ ਉਚਿੱਤ ਦਿਸ਼ਾ ਨਿਰਦੇਸ਼ ਦੇਣ।

ਹੁਣ ਜਿਸ ਤਰਾਂ 29 ਮਾਰਚ ਦੇ ਤਿੰਨ ਤਖਤਾਂ ਦੇ ਮਾਰਚ ਨੂੰ ਰੋਕ ਕੇ ਪੰਥ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ ਕੀਤੀ ਹੈ, ਤੇ ਵਿਰੋਧੀਆਂ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ ਹੈ, ਇਸ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਸਰਕਾਰ ਦੇ ਮਨ ਵਿੱਚ ਕੁੱਝ ਕਾਲਾ ਛੁਪਿਆ ਹੋਇਆ ਹੈ, ਜਿਸ ਨੂੰ ਇਹ ਕਰਨ ਲਈ ਬਜ਼ਿੱਦ ਹੈ। ਬੰਦ ਦੀ ਸਫਲਤਾ ਤੋਂ ਬੁਖਲਾਕੇ ਜਿਸ ਤਰਾਂ ਗੁਰਦਾਸਪੁਰ ਅਤੇ ਪਟਿਆਲਾ ਵਿੱਚ ਪੰਥ ਵਿਰੋਧੀ ਸੰਸਥਾਵਾਂ ਨੇ ਪੰਜਾਬ ਦੇ ਅਮਨ ਨੂੰ ਅੱਗ ਲਾਈ ਹੈ, ਅਤੇ ਪੰਜਾਬ ਦੇ ਨੌਜਵਾਨਾਂ ਦਾ ਖੂਨ ਵਹਾਇਆ ਹੈ, ਇਹ ਸਪੱਸ਼ਟ ਸੰਕੇਤ ਹਨ, ਕਿ ਇਹ ਲੋਕ ਪੰਜਾਬ ਨੂੰ ਕਦੇ ਵੀ ਸ਼ਾਂਤ ਨਹੀਂ ਵੇਖਣਾ ਚਾਹੁੰਦੇ।

ਡਾ. ਪਰਮਜੀਤ ਸਿੰਘ 001 416 704 7373


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top