Share on Facebook

Main News Page

ਸਿੱਖ ਕੌਮ ਦੇ ਨੌਜਵਾਨਾਂ ਨੂੰ ਹੁਣ ਦਸਤਾਰ ਦੀ ਮਹਾਨਤਾ ਹੁਣ ਸਮਝ ਲੈਣੀ ਚਾਹੀਦੀ ਹੈ

ਇਸ ਸਮੇਂ ਕੌਮ ਇੱਕ ਬਹੁਤ ਵੱਡੇ ਦੌਰ ਵਿਚੋਂ ਗੁਜਰ ਰਹੀ ਹੈ। ਭਾਈ ਰਾਜੋਆਣਾ ਦੇ ਮੁੱਦੇ 'ਤੇ ਜਿੱਥੇ ਕੌਮੀ ਨੌਜਵਾਨਾਂ ਦਾ ਖੂਨ ਖੌਲ ਉਠਿਆ। ਇਕ ਜੁੱਟ ਹੋ ਕੇ ਕੌਮ ਨੇ ਅਪਣੀ ਆਵਾਜ਼ ਨੂੰ ਬੁਲੰਦ ਕੀਤਾ। ਉੱਥੇ ਸਿੱਖ ਵਿਰੁਧੀ ਇੱਕ ਸੰਗਠਨ ਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਸਮੇਂ ਸਮੇਂ 'ਤੇ ਹੀ ਸਿੱਖ ਵਿਰੋਧੀ ਸ਼ਕਤੀਆਂ ਨੇ ਸਿੱਖੀ 'ਤੇ ਹਮਲੇ ਕੀਤੇ ਨੇ, ਉਹ ਹਮਲੇ ਭਾਂਵੇ ਗੁਰੂ ਅਰਜਨ ਸਾਹਿਬ ਦੇ ਸ਼ਰੀਰ 'ਤੇ ਹੋਣ, ਭਾਂਵੇ ਬਾਬਾ ਬੰਦਾ ਸਿੰਘ ਬਹਾਦਰ ਜਾਂ ਉਸ ਦੇ ਬੱਚੇ ਤੇ ਭਾਂਵੇ ਅਕਾਲ ਤਖਤ 'ਤੇ, ਜਾਂ ਕਿਧਰੇ ਕੇਸਾਂ ਤੇ ਦਸਤਾਰ ਉੱਤੇ।

ਸਾਨੂੰ ਹੁਣ ਇਹ ਸਿੱਖਿਆ ਲੈਣੀ ਚਾਹੀਦੀ ਹੈ, ਕਿ ਹਮੇਸ਼ਾ ਕੀਮਤੀ ਚੀਜ ਨੂੰ ਹੀ ਖੋਹਿਆ, ਚੁਰਾਇਆ ਜਾਂ ਢਾਹਿਆ ਜਾਂਦਾ ਹੈ। ਖਤਰਾ ਹੀਰਿਆਂ ਨੂੰ ਹੁੰਦਾ ਹੈ, ਕੱਚ ਨੂੰ ਨਹੀਂ। ਸਾਡਾ ਪੰਥ ਤੇ ਗ੍ਰੰਥ ਵੀ ਉਸੇ ਹੀਰੇ ਵਰਗਾ ਹੈ। ਬਾਰ ਬਾਰ ਸਿੱਖੀ ਚਿੰਨ੍ਹਾਂ 'ਤੇ ਹੁੰਦੇ ਹਮਲੇ ਤੋਂ ਇੱਕ ਗੱਲ ਤਾਂ ਮੇਰੇ ਸਿੱਖ ਨੌਜਵਾਨਾਂ ਨੂੰ ਸਮਝ ਲੈਣੀ ਚਾਹੀਦੀ ਹੈ, ਕਿ ਸਾਡਾ ਪੰਥ, ਸਾਡਾ ਗ੍ਰੰਥ, ਅਤੇ ਸਾਡੀ ਦਸਤਾਰ ਕਿੰਨੀ ਮਹਾਨ ਹੈ।

ਦਸਤਾਰ ਦੀ ਮਹਾਨਤਾ ਸਾਇਦ ਸਾਡੇ ਦੁਸ਼ਮਣ ਨੂੰ ਸਮਝ ਲੱਗ ਗਈ। ਇਸੇ ਲਈ ਉਹ ਚੌਰਸਤੇ ਵਿਚ ਉਸਨੂੰ ਅੱਗ ਲਾ ਰਿਹਾ ਹੈ। ਅਸੀਂ ਦਸਤਾਰ ਦੀ ਮਹਾਨਤਾ ਦਾ ਸਬਕ ਦੁਸ਼ਮਣ ਤੋਂ ਹੀ ਸਿੱਖ ਲਈਏ। ਆਉ ਦਸਤਾਰ ਸਜਾ ਕੇ, ਵਿਰੋਧੀ ਨੂੰ ਦਸ ਦੇਈਏ ਕੇ ਕੀ ਹੋਇਆ, ਜੇ ਵਕਤ ਦੀ ਹਨੇਰੀ ਵਿੱਚ ਅਸੀਂ ਭਟਕ ਗਏ ਸੀ, ਪਰ ਅੱਜ ਅਸੀਂ ਜਾਗ ਪਏ ਹਾਂ।

ਆਉ ਮੇਰੇ ਵੀਰੋ, ਦਸਤਾਰ ਸਜਾਈਏ ਤੇ ਆਪਣੇ ਘਰ ਦੀ ਸ਼ਾਨ ਨੂੰ ਹੋਰ ਬੁਲੰਦ ਕਰੀਏ। ਆਪਣੇ ਛੋਟੇ ਵੀਰ ਦਾ ਇਹ ਤਰਲਾ ਜ਼ਰੂਰ ਪਰਵਾਨ ਕਰਨਾ।

ਦਸਮੇਸ਼ ਪਿਤਾ ਨੇ ਬਖਸ਼ੀ ਦਸਤਾਰ, ਜਿਹੜੀ ਤੇਰੇ ਸਿਰਾਂ ਦਾ ਤਾਜ ਹੈ, ਖਾਲਸਾ ਜੀ।

(ਗੁਰਮਤਿ ਪ੍ਰਚਾਰਕ)

ਗੁਰਸ਼ਰਨ ਸਿੰਘ
90235-74095


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top