Share on Facebook

Main News Page

ਸਰਕਾਰ ਤੇ ਕੱਟੜਵਾਦੀ ਹਿੰਦੂਆਂ ਦੇ ਵਤੀਰੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਸਿੱਖ ਇਨ੍ਹਾਂ ਨਾਲ ਨਹੀ ਰਹਿ ਸਕਦੇ: ਸਿਮਰਨਜੀਤ ਸਿੰਘ ਮਾਨ

* ਸੁਨੀਲ ਜਾਖੜ ਉਸ ਖੇਤਰ ਦਾ ਰਹਿਣ ਵਾਲਾ ਹੈ ਜਿਥੋਂ ਦੀ ਰੱਖ ਵਿੱਚ ਸੱਪ ਮਾਰਨਾ ਵੀ ਗੁਨਾਹ ਹੈ, ਪਰ ਉਹ ਸਿੱਖ ਨੂੰ ਫਾਂਸੀ ਦੇਣ ਦੇ ਹੱਕ ਵਿੱਚ ਉਸ ਕਨੂੰਨ ਦੀ ਗੱਲ ਕਰਦਾ ਹੈ ਜਿਹੜਾ ਕਦੀ ਵੀ ਘੱਟ ਗਿਣਤੀਆਂ ਨੂੰ ਇਨਸਾਫ ਨਹੀਂ ਦਿੰਦਾ
* ਸਿੱਖਾਂ ਨੂੰ ਫਾਂਸੀ ਦੇਣ ਲਈ ਜਲਾਦ ਬਣਨ ਦੀ ਪੇਸ਼ਕਸ਼ ਕਰ ਕੇ ਦੋ ਫਿਰਕਿਆਂ ਵਿੱਚ ਨਫ਼ਰਤ ਫੈਲਾਉਣ ਵਾਲੇ ਕੱਟੜ ਹਿੰਦੂ ਖੁਲੇ ਫਿਰਦੇ ਹਨ ਜਦ ਕਿ ਲੋਕਤੰਤਰ ਵਿੱਚ ਮਿਲੇ ਹੱਕ ਅਨੁਸਾਰ ਸ਼ਾਂਤਮਈ ਢੰਗ ਨਾਲ ਪੰਜਾਬ ਬੰਦ ਕਰ ਰਹੇ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਗਿਆ ਹੈ

ਬਠਿੰਡਾ, 29 ਮਾਰਚ (ਕਿਰਪਾਲ ਸਿੰਘ): ਸਰਕਾਰ ਤੇ ਕੱਟੜਵਾਦੀ ਹਿੰਦੂਆਂ ਦੇ ਵਤੀਰੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਸਿੱਖ ਇਨ੍ਹਾਂ ਨਾਲ ਨਹੀ ਰਹਿ ਸਕਦੇ ਇਸ ਲਈ ਖ਼ਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਗੁਜਾਰਾ ਨਹੀਂ ਹੈ। ਇਹ ਸ਼ਬਦ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਨ੍ਹਾਂ ਨੂੰ ਮਿਲਣ ਗਏ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ। ਇਹ ਵਰਨਣਯੋਗ ਹੈ ਕਿ ਸਿੱਖ ਸੰਘਰਸ਼ ਮੋਰਚਾ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਲਈ ਉਲੀਕੇ ਪ੍ਰੋਗਰਾਮ ਤਹਿਤ 28 ਮਾਰਚ ਨੂੰ ਪੰਜਾਬ ਬੰਦ ਅਤੇ 29 ਨੂੰ ਪੰਜਾਬ ਵਿਚਲੇ ਸਿੱਖਾਂ ਦੇ ਤਿੰਨਾਂ ਤਖ਼ਤਾਂ ਤੋਂ ਪਟਿਆਲਾ ਤੱਕ ਇਨਸਾਫ ਮਾਰਚ ਕਰਨੇ ਸਨ। ਸਿੱਖਾਂ ਉਪਜੇ ਭਾਰੀ ਰੋਹ ਅਤੇ 28 ਮਾਰਚ ਦੇ ਪੰਜਾਬ ਬੰਦ ਦੀ ਸ਼ਾਨਦਾਰ ਸਫਲਤਾ ਨੂੰ ਭਾਂਪਦੇ ਹੋਏ ਬੇਸ਼ੱਕ ਰਾਸ਼ਟਰਪਤੀ ਨੇ ਭਾਈ ਰਾਜੋਆਣਾ ਨੂੰ 31 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ ਤੇ ਆਰਜੀ ਰੋਕ ਲਗਾ ਦਿੱਤੀ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਘਰਸ਼ ਮੋਰਚੇ ਵਲੋਂ ਅਗਲੇ ਪ੍ਰੋਗਰਾਮ ਮੁਲਤਵੀ ਕਰ ਹੀ ਦਿੱਤੇ ਜਾਣੇ ਸਨ ਪਰ ਇਸ ਦੇ ਬਾਵਯੂਦ ਇਨ੍ਹਾਂ ਮਾਰਚਾਂ ਨੂੰ ਅਸਫਲ਼ ਬਣਾਉਣ ਖ਼ਾਤਰ ਬਾਦਲ ਸਰਕਾਰ ਦੀਆਂ ਹਦਾਇਤਾਂ ਤੇ ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ, ਬਾਬਾ ਬਲਜੀਤ ਸਿੰਘ ਦਾਦੂਵਾਲੇ, ਭਾਈ ਹਰਪਾਲ ਸਿੰਘ ਚੀਮਾ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਭਾਈ ਜਸਵੀਰ ਸਿੰਘ ਖੰਡੂਰ, ਪਰਮਜੀਤ ਸਿੰਘ ਸਹੌਲੀ, ਭਾਈ ਗੁਰਸੇਵਕ ਸਿੰਘ ਜਵਾਹਰਕੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਸਵਿੰਦਰ ਸਿੰਘ ਬਲੀਏਵਾਲ, ਗੁਰਦੀਪ ਸਿੰਘ ਗੋਸ਼ਾ ਸਮੇਤ ਹੋਰ ਅਨੇਕਾਂ ਆਗੂ ਤੇ ਸਰਗਰਮ ਵਰਕਰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿੱਚ ਭੇਜ ਦਿੱਤੇ ਗਏ ਹਨ।

ਸ: ਮਾਨ ਨੇ ਕਿਹਾ ਸਰਕਾਰ ਅਤੇ ਕੁਝ ਕੱਟੜਵਾਦੀ ਹਿੰਦੂ, ਸਿੱਖਾਂ ਦੀ ਏਕਤਾ ਅੱਗੇ ਝੁਕੀ ਕੇਂਦਰ ਸਰਕਾਰ ਵਲੋਂ ਭਾਈ ਰਾਜੋਆਣਾ ਦੀ ਸਜਾਤੇ ਰੋਕ ਲਾਏ ਜਾਣ ਨੂੰ ਸਹਿਣ ਨਹੀਂ ਕਰ ਸਕੀਆਂ ਤੇ ਇਸੇ ਕਾਰਣ ਬੰਦ ਦੇ ਸਫਲਤਾ ਪੂਰਬਕ ਸਮਾਪਤੀ ਹੋਣ ਤੋਂ ਉਪ੍ਰੰਤ ਵੀ ਜਿੱਥੇ ਸਿੱਖ ਆਗੂਆਂ ਨੂੰ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ ਉਥੇ ਕੱਟੜ ਜਨੂੰਨੀ ਹਿੰਦੂ, ਗੁਰਦਾਸਪੁਰ, ਪਟਿਆਲਾ, ਜਲੰਧਰ ਫਗਵਾੜਾ ਆਦਿ ਸ਼ਹਿਰਾਂ ਵਿੱਚ ਗੜਵੜ ਪੈਦਾ ਕਰਕੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੇ ਹਨ। ਉਨ੍ਹਾਂ ਕਿਹਾ ਭਾਈ ਰਾਜੋਆਣਾ ਦੇ ਕੇਸ ਨੇ ਹਿੰਦੂ ਸਿੱਖਾਂ ਵਿੱਚ ਵੰਡ ਡੂੰਘੀ ਕਰ ਦਿੱਤੀ ਹੈ। ਸਿੱਖ ਭਾਵੇਂ ਕਿਸੇ ਵੀ ਪਾਰਟੀ ਵਿੱਚ ਬੈਠੇ ਹਨ ਉਹ ਸਜਾ ਰੱਦ ਕਰਨ ਅਤੇ ਹਿੰਦੂ ਭਾਵੇ ਕਿਸੇ ਵੀ ਪਾਰਟੀਚ ਹਨ ਉਹ ਉਸ ਨੂੰ ਫਾਂਸੀ ਦੇਣ ਲਈ ਕਾਹਲੇ ਹਨ। ਉਨ੍ਹਾਂ ਮਿਸਾਲ ਦਿੱਤੀ ਕਿ ਕਾਂਗਰਸ ਵਿੱਚ ਬੈਠੇ ਕੈਪਟਨ ਅਮਰਿੰਦਰ ਸਿੰਘ ਤੇ ਬੇਅੰਤ ਸਿੰਘ ਦਾ ਪ੍ਰਵਾਰ ਤਾਂ ਸਜਾ ਰੱਦ ਕਰਨ ਵਿੱਚ ਹਨ ਪਰ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਉਸ ਨੂੰ ਫਾਂਸੀ ਦੇਣ ਦੇ ਹੱਕ ਵਿੱਚ ਬਿੳਾਨ ਦੇ ਚੁੱਕਾ ਹੈ। ਸ: ਮਾਨ ਨੇ ਕਿਹਾ ਸੁਨੀਲ ਜਾਖੜ ਉਸ ਖੇਤਰ ਦਾ ਰਹਿਣ ਵਾਲਾ ਹੈ ਜਿਥੋਂ ਦੀ ਰੱਖ ਵਿੱਚ ਸੱਪ ਮਾਰਨਾ ਵੀ ਗੁਣਾਹ ਹੈ ਪਰ ਉਹ ਸਿੱਖ ਨੂੰ ਫਾਂਸੀ ਦੇਣ ਦੇ ਹੱਕ ਵਿੱਚ ਉਸ ਕਨੂੰਨ ਦੀ ਗੱਲ ਕਰਦਾ ਹੈ ਜਿਹੜਾ ਕਦੀ ਵੀ ਘੱਟ ਗਿਣਤੀਆਂ ਨੂੰ ਇਨਸਾਫ ਨਹੀਂ ਦਿੰਦਾ।

ਸ: ਮਾਨ ਨੇ ਕਿਹਾ ਸਰਕਾਰ ਭਾਵੇਂ ਕੋਈ ਵੀ ਹੋਵੇ ਕੋਈ ਵੀ ਸਿੱਖਾਂ ਨਾਲ ਇਨਸਾਫ਼ ਨਹੀਂ ਕਰਦੀ। ਅਸੀਂ ਕੇਂਦਰ ਸਰਕਾਰ ਨੂੰ ਤਾਂ ਦੋਸ਼ ਦਿੰਦੇ ਹਾਂ ਪਰ ਪੰਜਾਬ ਵਿੱਚ ਸਿੱਖਾਂ ਦੀਆਂ ਵੋਟਾਂ ਨਾਲ ਬਣੀ ਅਕਾਲੀ ਭਾਜਪਾ ਸਰਕਾਰ ਵੀ ਦੂਹਰੇ ਮਾਪਦੰਡ ਅਪਣਾ ਰਹੀ ਹੀ। ਸਿੱਖਾਂ ਨੂੰ ਫਾਂਸੀ ਦੇਣ ਲਈ ਜਲਾਦ ਬਣਨ ਦੀ ਪੇਸ਼ਕਸ਼ ਕਰ ਕੇ ਦੋ ਫਿਰਕਿਆਂ ਵਿੱਚ ਨਫ਼ਰਤ ਫੈਲਾਉਣ ਵਾਲੇ ਕੱਟੜ ਹਿੰਦੂ ਖੁਲੇ੍ਹ ਫਿਰਦੇ ਹਨ ਜਦ ਕਿ ਲੋਕਤੰਤਰ ਵਿੱਚ ਮਿਲੇ ਹੱਕ ਅਨੁਸਾਰ ਸ਼ਾਂਤਮਈ ਢੰਗ ਨਾਲ ਪੰਜਾਬ ਬੰਦ ਕਰ ਰਹੇ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਨੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top