Share on Facebook

Main News Page

ਗੁਰਦਾਸਪੁਰ 'ਚ ਹੋਈ ਪੁਲਿਸ ਫਾਇਰਿੰਗ 'ਚ ਦੋ ਸਿੰਘ ਸ਼ਹੀਦ

* ਸ਼ਿਵ ਸੈਨਿਕਾਂ ਵਲੋਂ ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਕੋਝੀਆਂ ਹਰਕਤਾਂ

 

ਗੁਰਦਾਸਪੁਰ - ਪੰਜਾਬ ਵਿਚ ਕੱਲ ਬੰਦ ਦੌਰਾਨ ਪੈਦਾ ਹੋਏ ਆਪਸੀ ਤਣਾਅ ਦੇ ਬਾਅਦ ਪੁਲਸ ਕੇਸ ਦਰਜ ਕਰਵਾਉਣ ਜਿਹੀ ਘਟਨਾ ਹੋਈ ਸੀ, ਜਿਸ ਤੋਂ ਨਾਰਾਜ਼ ਹੋ ਕੇ ਹਿੰਦੂ ਸੰਗਠਨਾਂ ਨੇ ਅੱਜ ਬਜ਼ਾਰ ਬੰਦ ਕਰ ਦਿੱਤਾ। ਇਸ ਗੱਲ 'ਤੇ ਵਿਵਾਦ ਵੱਧ ਗਿਆ, ਜਿਸ 'ਤੇ ਕਾਬੂ ਕਰਨ ਲਈ ਪੁਲਸ ਨੂੰ ਗੋਲੀ ਚਲਾਉਣੀ ਪਈ, ਜਿਸ ਦੇ ਕਾਰਨ ਇਕ ਇਕ ਨੌਜਵਾਨ ਤਾਂ ਮੌਕੇ ਤੇ ਹੀ ਸ਼ਹੀਦ ਹੋ ਗਿਆ`, ਜਿਸ ਦਾ ਨਾਮ ਸ੍ਰ. ਜਸਪਾਲ ਸਿੰਘ ਪੁੱਤਰ ਸ੍ਰ. ਗੁਰਚਰਨ ਸਿੰਘ ਪਿੰਡ ਚੋਰ ਸਿਧਵਾਂ, ਜਿਲ੍ਹਾ ਗੁਰਦਾਸਪੁਰ, ਜਦੋਂ ਕਿ ਦੂਜੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਦੋਨੋਂ ਨੋਜਵਾਨ ਬੇਅੰਤ ਕਾਲੇਜ ਗੁਰਦਾਸਪੁਰ ਚ ਪੜਦੇ ਸਨ। ਪ੍ਰਸ਼ਾਸਨ ਨੇ ਮਮਾਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਦਾਸਪੁਰ ਵਿਚ ਕਰਫਿਊ ਲੱਗਾ ਦਿੱਤਾ ਹੈ।

ਬੰਦ ਕਾਰਨ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ। ਇਕ ਸਮੁਦਾਏ ਦੇ 14 ਮੈਂਬਰਾਂ ਖਿਲਾਫ ਮਾਮਲਾ ਦਰਜ ਕਰਨ ਨੂੰ ਲੈ ਕੇ ਕੀਤੀ ਗਈ ਬੰਦ ਦੀ ਅਪੀਲ ਦੇ ਕਾਰਨ ਅੱਜ ਇੱਥੇ ਵੱਡੀ ਗਿਣਤੀ ਵਿਚ ਵਪਾਰੀਆਂ ਨੇ ਆਪਣੀਆਂ ਨੇ ਅੱਜ ਸਵੇਰੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ।

ਹਨੂੰਮਾਨ ਚੌਂਕ 'ਤੇ ਭੀੜ ਨੂੰ ਖਦੇੜਨ ਲਈ ਪੁਲਸ ਨੇ ਹਵਾਈ ਫਾਇਰ ਕੀਤੇ। ਕੱਲ ਪੰਜਾਬ ਬੰਦ ਦੌਰਾਨ 2 ਗੁਟਾਂ ਵਿਚਕਾਰ ਹੱਥੋ-ਪਾਈ ਹੋ ਗਈ ਜਿਸ ਦੇ ਬਾਅਦ ਮਾਮਲਾ ਦਰਜ ਕੀਤਾ ਗਿਆ।
ਉੱਥੀ ਹੀ ਫਗਵਾੜੇ ਵਿਚ ਕੱਲ ਸ਼ਾਮ ਦੋ ਗੁਟਾਂ ਵਿਚ ਵੀ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਸੀ। ਪੁਲਸ ਨੇ ਦੱਸਿਆ ਕਿ ਭਾਰੀ ਗਿਣਤੀ ਵਿਚ ਸੁਰੱਖਿਆ ਬਲ ਤੈਨਾਤ ਕੀਤੇ ਜਾਣ ਦੇ ਬਾਅਦ ਸਥਿਤੀ ਕਾਬੂ ਵਿਚ ਹੈ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੋਧੀ ਵਿਚ ਕੱਟੜਪੰਥੀ ਸਿੱਖ ਸੰਗਠਨਾਂ ਵੱਲੋਂ ਕੱਲ ਕੀਤੇ ਗਏ ਬਲ ਦੌਰਾਨ ਹਿੰਸਾ ਦੀਆਂ ਕੁਝ ਘਟਨਾਵਾਂ ਹੋਈਆਂ।

ਪਟਿਆਲਾ ਤੋਂ ਫੋਨ ਰਾਹੀਂ ਜਾਣਕਾਰੀ ਮਿਲੀ ਹੈ ...ਕਿ ਕੱਲ ਹੋਏ ਸ਼ਿਵ ਸੇਨਾ ਅਤੇ ਸਿਖ ਸੰਗਤਾਂ ਦੇ ਟਕਰਾਵ ਦੌਰਾਨ ਪਹਿਲਾਂ, ਸ਼ਿਵ ਸੈਨਿਕਾਂ ਵਲੋਂ ੨੫ ਤੋਂ ੩੦ ਸਿੱਖ ਨੋਜਵਾਨਾਂ ਨੂੰ ਬਜਾਰ ਬੰਦ ਕਰਵਾਉਂਦਿਆਂ ਹੋਏ ਛੱਤਾਂ ਤੋਂ ਇੱਟਾਂ, ਪੱਥਰ ਮਾਰ ਕੇ ਜਖਮੀ ਕਰ ਦਿਤਾ ਗਿਆ ..ਜਿਸ ਦੇ ਰੋਸ ਵਜੋਂ ਸਿਖ ਸੰਗਤਾਂ ਨੇ ਇਕਠੇ ਹੋ ਕੇ ਉਥੇ ਪਹੁੰਚਨਾ ਸ਼ੁਰੂ ਕਰ ਦਿਤਾ, ਜਿਸ ਦੌਰਾਨ ਫਿਰ ਆਪਸ ਵਿਚ ਕਾਫੀ ਪਥਰਾਵ ਹੋਇਆ ਤੇ ਤੇਜਧਾਰ ਹਥਿਆਰਾਂ ਨਾਲ ਸ਼ਿਵ ਸੈਨਿਕਾਂ ਨੇ ਸਿਖ ਸੰਗਤਾਂ ਤੇ ਹਮਲਾ ਕੀਤਾ ....ਜਿਸ ਦੌਰਾਨ ਕਾਫੀ ਸਿੰਘ ਵੀ ਫੱਟੜ ਹੋ ਗਏ ..ਉਥੇ ਹੀ ਕਿਸੇ ਸ਼ਿਵ ਸੇਨਿਕ ਨੇ ਇਕ ਸਿੰਘ ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਸਿੰਘ ਨੇ ਆਪਣਾ ਬਚਾਵ ਕਰਦੇ ਹੋਏ ਉਸਦੇ ਚਾਕੂ ਨਾਲ ਉਸਤੇ ਹੀ ਹਮਲਾ ਕਰ ਦਿਤਾ ...ਹੁਣੇ ਹੁਣੇ ਜਾਣਕਾਰੀ ਮਿਲੀ ਹੈ ਕੇ ਉਹ ਸ਼ਿਵ ਸੈਨਿਕ ਮਰ ਗਿਆ ਹੈ .. ..ਇਸ ਵੇਲੇ ਉਨਾਂ ਵਲੋਂ ਲਾਸ਼ ਸੜਕ ਤੇ ਰਖ ਕੇ ਧਰਨਾ ਲਗਾਇਆ ਹੋਇਆ ਹੈ ..ਪੁਲਿਸ ਨੇ ਮਾਹੌਲ ਨੂੰ ਦੇਖਦੇ ਹੋਏ ਇਲਾਕੇ 'ਚ ਕਰਫਿਊ ਲਗਾ ਦਿਤਾ ਹੈ....

ਸਾਰੇ ਸਿੱਖਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਹੈ ਜੀ, ਇਹ ਸ਼ਿਵ ਸੈਨਿਕਾਂ ਨੂੰ ਭਾਜਪਾ / ਆਰ.ਐਸ.ਐਸ ਦੀ ਸ਼ਹਿ ਪ੍ਰਾਪਤ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top