Share on Facebook

Main News Page

ਗੁਰਦਾਸਪੁਰ ਗੋਲੀਕਾਂਡ ਦੇ ਜ਼ੁਮੇਵਾਰ ਪੁਲੀਸ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਇਸ ਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਏ ਤੇ ਗ੍ਰਿਫਤਾਰ ਸਿੱਖ ਆਗੂ ਰਿਹਾ ਕੀਤੇ ਜਾਣ: ਸਿੱਖ ਸੰਘਰਸ਼ ਮੋਰਚਾ

ਲੁਧਿਆਣਾ, 29 ਮਾਰਚ ( ) ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਲਤਵੀ ਹੋਣ ਕਾਰਨ ਸਿੱਖ ਸੰਘਰਸ਼ ਮੋਰਚਾ ਕਮੇਟੀ ਨੇ ਪੰਥ ਦੇ ਤਿੰਨਾਂ ਤਖ਼ਤਾਂ ਤੋਂ ਸ਼ੁਰੂ ਹੋਣ ਵਾਲੇ ਮਾਰਚਾਂ ਅਤੇ ਕੇਂਦਰੀ ਜੇਲ੍ਹ ਪਟਿਆਲਾ ਅੱਗੇ ਦਿੱਤੇ ਜਾਣ ਵਾਲੇ ਰੋਸ ਧਰਨੇ ਦੇ ਪ੍ਰੋਗਰਾਮ ਨੂੰ 28 ਮਾਰਚ ਸ਼ਾਮ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਸੀ । ਪਰ, ਹੈਰਾਨੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਵੀ ਇੱਕ ਪਾਸੇ ਪੰਜਾਬ ਸਰਕਾਰ ਧੜਾ-ਧੜ ਸਿੱਖ ਆਗੂਆਂ ਦੀਆਂ ਗ੍ਰਿਫਤਾਰੀਆਂ ਕਰ ਰਹੀ ਹੈ ਅਤੇ ਸਿੱਖ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਜੋ ਇੱਕ ਤਰ੍ਹਾਂ ਨਾਲ ਲੋਕਤੰਤਰ ਦਾ ਕਤਲ ਕਰਨ ਤੇ ਪੰਜਾਬ ਦੇ ਮਹੌਲ ਨੂੰ ਵਿਗਾੜਣ ਵਾਲੀ ਹਕੂਮਤੀ ਧੱਕੇਸ਼ਾਹੀ ਹੈ । ਦੂਜੇ ਪਾਸੇ, ਸ਼ਿਵ ਸ਼ੈਨਾ ਤੇ ਹਿੰਦੂ ਸ਼ੁਰਖਸ਼ਾ ਸੰਮਤੀ ਦੇ ਹੁਲੜਬਾਜਾਂ ਨੂੰ ਖੁਲ੍ਹੀ ਛੁੱਟੀ ਦਿੱਤੀ ਹੋਈ ਹੈ, ਜਿਹੜੇ ਫਿਰਕੂ ਕਾਰਵਾਈਆਂ ਨਾਲ ਪੰਜਾਬ ਦੇ ਸ਼ਾਂਤ ਮਹੌਲ ਨੂੰ ਅੱਗ ਲਗਾਉਣ ਦਾ ਯਤਨ ਕਰ ਰਹੇ ਹਨ।

ਜੇਕਰ ਪੰਜਾਬ ਸਰਕਾਰ ਨੇ ਇਨ੍ਹਾਂ ਵਿੱਚੋਂ ਆਪਣੇ ਆਪ ਨੂੰ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਲਈ ਜਲਾਦ ਵਜੋਂ ਪੇਸ਼ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਹੀ ਜੇਲ੍ਹ ਵਿੱਚ ਸੁਟਿਆ ਹੁੰਦਾ ਤਾਂ ਇਨ੍ਹਾਂ ਦੀ ਹਿੰਮਤ ਨਹੀਂ ਸੀ ਪੈਣੀ ਕਿ ਉਹ ਸਿੱਖਾਂ ਦੀਆਂ ਪੱਗਾਂ ਲਾਹੁਣ ਵਰਗੀਆਂ ਭੜਕਾਊ ਕਾਰਵਾਈਆਂ ਕਰਦੇ, ਜਿਸ ਦੇ ਸਿੱਟੇ ਵਜੋਂ ਗੁਰਦਾਸਪੁਰ ਵਿੱਚ ਦੋ ਸਿੱਖ ਨੌਜਵਾਨ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ, ਜਿਨ੍ਹਾਂ ਵਿੱਚੋਂ ਇੱਕ ਮਾਰਿਆ ਗਿਆ ਹੈ ਤੇ ਦੂਜਾ ਮਰਨਾਊ ਪਿਆ ਹੈ । ਇਉਂ ਜਾਪਦਾ ਹੈ ਕਿ ਮੰਨੂਵਾਦੀ ਸੋਚ ਨੂੰ ਇੱਕੋ ਹੀ ਸੂਲ ਹੈ ਕਿ ਭਾਈ ਰਾਜੋਆਣਾ ਦੀ ਫਾਂਸੀ ਕਿਉਂ ਟਲ ਗਈ ਹੈ? ਪੰਜਾਬ ਦਾ ਮਹੌਲ ਸ਼ਾਂਤ ਕਿਉਂ ਹੋ ਗਿਆ ਹੈ?

ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਿੱਖਾਂ ਉੱਤੇ ਜਬਰ ਜ਼ੁਲਮ ਕਰਨ ਦੀ ਬਜਾਏ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਤੇ ਜ਼ੋਰ ਪਾਏ, ਗੁਰਦਾਸਪੁਰ ਦੇ ਗੋਲੀਕਾਂਡ ਲਈ ਜ਼ੁਮੇਵਾਰ ਪਲੀਸ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਕੇ ਇਸ ਕਾਂਡ ਦੀ ਜੁਡੀਸ਼ੀਅਲ ਇਨਕੁਆਰੀ ਕਰਵਾਈ ਜਾਏ ਕਿ ਬਿਨਾਂ ਕਿਸੇ ਕਾਰਨ ਪੁਲੀਸ ਨੇ ਸਿੱਖਾਂ ਤੇ ਗੋਲੀ ਕਿਉਂ ਚਲਾਈ ? ਗ੍ਰਿਫਤਾਰ ਕੀਤੇ ਸਿੱਖ ਆਗੂ ਸ੍ਰ: ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਭਾਈ ਪਰਮਜੀਤ ਸਿੰਘ ਸਹੋਲੀ, ਭਾਈ ਗਰਪਾਲ ਸਿੰਘ ਚੀਮਾ, ਭਾਈ ਮੋਹਕਮ ਸਿੰਘ, ਭਾਈ ਕੁਲਬੀਰ ਸਿੰਘ ਬੜਾ ਪਿੰਡ, ਭਾਈ ਜਸਕਰਨ ਸਿੰਘ ਸਮੇਤ ਸੈਂਕੜੇ ਨੌਜਵਾਨਾਂ ਨੂੰ ਛੇਤੀ ਰਿਹਾਅ ਕਰੇ; ਤਾਂ ਜੋ ਪੰਜਾਬ ਦਾ ਮਹੌਲ ਸ਼ਾਂਤ ਰਹਿ ਸਕੇ ।

ਜਾਰੀ ਕਰਤਾ: ਸਿੱਖ ਸੰਘਰਸ਼ ਮੋਰਚਾ ਕਮੇਟੀ ਮੈਂਬਰ
ਭਾਈ ਜਗਤਾਰ ਸਿੰਘ ਜਾਚਕ, ਫੋਨ : 0161-2451829; ਭਾਈ ਧਿਆਨ ਸਿੰਘ ਮੰਡ, ਭਾਈ ਜਸਬੀਰ ਸਿੰਘ ਖੰਡੂਰ, ਭਾਈ ਬਲਵਿੰਦਰ ਸਿੰਘ ਭੁੱਲਰ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੂਰਤ ਸਿੰਘ ਖ਼ਾਲਸਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top