Share on Facebook

Main News Page

28 ਮਾਰਚ ਦਾ ਪੰਜਾਬ ਬੰਦ ਪੂਰਨ ਤੌਰ 'ਤੇ ਸਫ਼ਲ

Case of Bhai Balwant Singh Rajoana case is with Supreme Court of India, decision on 30 March.

* 28 ਮਾਰਚ ਦੇ ਮੁੰਕਮਲ ਬੰਦ ਲਈ ਧੰਨਵਾਦ
*
ਸਾਰੀਆਂ ਸਿੱਖ ਸੰਗਤਾਂ 29 ਮਾਰਚ ਵੀਰਵਾਰ ਨੂੰ ਪਟਿਆਲੇ ਵੱਲ ਕੂਚ ਕਰਨ: ਸਿੱਖ ਸੰਘਰਸ਼ ਮੋਰਚਾ

ਬਠਿੰਡਾ, 28 ਮਾਰਚ (ਕਿਰਪਾਲ ਸਿੰਘ) ਭਾਈ ਬਲਵੰਤ ਸਿੰਘ ਰਾਜੋਆਣਾ ਦੀ ਬਿਨਾਂ ਸ਼ਰਤ ਰਿਹਾਈ ਲਈ ਅਰੰਭੇ ਸਘੰਰਸ਼ ਨੂੰ ਤੇਜ ਕਰਨ ਲਈ ਸਮੂਹ ਸਿੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਦਿੱਤੇ ਸੱਦੇ ਤੇ 28 ਮਾਰਚ ਦੇ ਮੁੰਕਮਲ ਬੰਦ ਨੂੰ ਪੁਰਅਮਨ ਸਫਲ ਕਰਨ ਵਿੱਚ ਸਹਿਯੋਗ ਦੇਣ ਵਾਲੇ ਪੰਜਾਬ ਦੇ ਮਾਨਵੀ ਹੱਕਾਂ ਦੇ ਰਾਖੇ ਤੇ ਇਨਸਾਫ ਪਸੰਦ ਲੋਕਾਂ ਦਾ ਸਿੱਖ ਸਘੰਰਸ਼ ਮੋਰਚਾ ਦੀ ਅੱਠ ਮੈਂਬਰੀ ਕਮੇਟੀ ਦੇ ਮੈਂਬਰ ਭਾਈ ਜਗਤਾਰ ਸਿੰਘ ਜਾਚਕ, ਭਾਈ ਧਿਆਨ ਸਿੰਘ ਮੰਡ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਭਾਈ ਪਰਮਜੀਤ ਸਿੰਘ ਸਹੋਲੀ, ਭਾਈ ਅਮਰੀਕ ਈਸੜੂ, ਭਾਈ ਜਸਬੀਰ ਸਿੰਘ ਖੰਡੂਰ, ਭਾਈ ਬਲਵਿੰਦਰ ਸਿੰਘ ਭੁੱਲਰ ਅਤੇ ਭਾਈ ਸੂਰਤ ਸਿੰਘ ਖ਼ਾਲਸਾ ਨੇ 28 ਮੁੰਕਮਲ ਬੰਦ ਹੋਣ ਤੇ ਧੰਨਵਾਦ ਕੀਤਾ।

ਸਿੱਖ ਸੰਘਰਸ਼ ਮੋਰਚਾ ਵੱਲੋਂ ਗਿਆਨੀ ਜਗਤਾਰ ਸਿੰਘ ਜਾਚਕ ਵਲੋਂ ਈਮੇਲ ਰਾਹੀਂ ਭੇਜੇ ਗਏ ਪ੍ਰੈੱਸ ਨੋਟ ਵਿੱਚ ਮਾਨਵੀ ਹੱਕਾਂ ਦੇ ਸਮੂਹ ਰਾਖੇ ਤੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ 29 ਮਾਰਚ ਵੀਰਵਾਰ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ; ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ, ਸ੍ਰੀ ਅਨੰਦਪੁਰ; ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ (ਸ੍ਰੀ ਦਮਦਮਾ ਸਾਹਿਬ) ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਵਿੱਚ ਨਿਕਲ ਰਹੇ ਭਾਈ ਰਾਜੋਆਣਾ ਚੜ੍ਹਦੀ ਕਲਾ ਮਾਰਚ ਵਿੱਚ ਕੇਸਰੀ ਝੰਡੇ ਲੈ ਕੇ ਸ਼ਾਮਲ ਹੋਣ ਅਤੇ ਪਟਿਆਲੇ ਵੱਲ ਨੂੰ ਕੂਚ ਕਰਨ ਤਾਂ ਜੋ ਜ਼ਿੰਦਾ ਸ਼ਹੀਦ ਭਾਈ ਰਾਜੋਆਣਾ ਨੂੰ ਬਿਨਾਂ ਸ਼ਰਤ ਰਿਹਾ ਕਰਵਾ ਕੇ ਪ੍ਰੋ: ਭੁੱਲਰ ਸਮੇਤ ਬਾਕੀ ਦੇ ਬੰਦੀ ਸਿੱਖ ਨੌਜਵਾਨਾਂ ਨੂੰ ਵੀ ਜੇਲ੍ਹਾਂ ਦੀ ਕਾਲ ਕੋਠੜੀਆਂ ਚੋਂ ਬਾਹਰ ਕੱਢਿਆ ਜਾ ਸਕੇ।

ਅਖ਼ਬਾਰੀ ਖ਼ਬਰਾਂ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਅਪੀਲ ਕੀਤੀ ਹੈ ਕਿ ਪੰਥਕ ਜਥੇਬੰਦੀਆਂ ਵੱਲੋਂ ਤਿੰਨ ਤਖ਼ਤਾਂ ਤੋਂ ਜਿਹੜੇ ਮਾਰਚ ਕੱਢਣ ਦੇ ਪ੍ਰੋਗਰਾਮ ਉਲੀਕੇ ਗਏ ਹਨ, ਉਹ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਲਈ ਦਬਾਅ ਜਰੂਰ ਬਣਾਈ ਰੱਖਣ, ਪਰ ਸਾਰੇ ਪ੍ਰੋਗਰਾਮ ਸ਼ਾਤਮਈ ਢੰਗ ਨਾਲ ਨੇਪਰੇ ਚਾੜ੍ਹਣ।

8 ਮੈਂਬਰੀ ਕਮੇਟੀ ਵੱਲੋਂ ਸਮੂਹ ਸਿੱਖ ਸੰਗਤਾਂ, ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ, ਮਿਸ਼ਨਰੀ ਕਾਲਜਾਂ ਤੇ ਸੰਤ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪੋ ਆਪਣੀਆਂ ਬੱਸਾਂ, ਕਾਰਾਂ, ਟ੍ਰੈਕਟ ਟਰਾਲੀਆਂ ਤੇ ਹੋਰ ਸਾਧਨ ਲੈ ਕੇ ਮਾਰਚਾਂ ਵਿੱਚ ਸ਼ਾਮਲ ਹੋਣ ਤੇ ਜ਼ਿੰਦਾ ਸ਼ਹੀਦ ਭਾਈ ਰਾਜੋਆਣਾ ਦੀ ਇੱਛਾ ਅਨੁਸਾਰ ਸ਼ਾਂਤਮਈ ਢੰਗ ਨਾਲ ਸ਼ਬਦ ਕੀਰਤਨ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਟਿਆਲੇ ਪਹੁੰਚਣ। 29 ਸ਼ਾਮ ਤੋਂ 31 ਮਾਰਚ ਤੱਕ ਕੇਂਦਰੀ ਜੇਲ੍ਹ ਪਟਿਆਲੇ ਦੇ ਮੂਹਰੇ ਸ਼ਾਂਤਮਈ ਰੋਸ ਧਰਨੇ ਤੇ ਬੈਠਿਆ ਜਾਵੇ। ਸਿੱਖ ਸੰਘਰਸ਼ ਮੋਰਚਾ ਨੇ ਪੂਰਨ ਉਮੀਦ ਕੀਤੀ ਹੈ ਕਿ ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਣਗੀਆਂ, ਜਥਾ ਸ਼ਕਤ ਲੰਗਰ ਪਾਣੀ ਦੀ ਸੇਵਾ ਕਰਨਗੀਆਂ ਅਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਦਿੱਲੀ ਦੇ ਅਨਿਆਈ ਤਖ਼ਤ ਨੂੰ ਹਿਲਾ ਦੇਣਗੀਆਂ।

 
  ਲੁਧਿਆਣਾ ਬੰਦ
   
Kashmir Sikhs ਪਟਿਆਲਾ ਵਿਚ ਸਿੱਖਾਂ ਦੀ ਫਿਰਕੂ ਹਿੰਦੂਆਂ ਨਾਲ ਝੜਪ...ਪੁਲਿਸ ਵੱਲੋਂ ਸਿੱਖਾਂ ਤੇ ਲਾਠੀਚਾਰਜ...ਪਟਿਆਲਾ ਦੇ ਐਸ.ਐਸ.ਪੀ ਗੁਰਪ੍ਰੀਤ ਸਿੰਘ ਗਿੱਲ ਵੀ ਜ਼ਖਮੀ...ਕਈ ਹੋਰਨਾਂ ਦੇ ਵੀ ਸੱਟਾਂ ਲੱਗੀਆਂ
  ਕਿਲਾ ਹਾਂਸ
ਕੋਟਕਪੂਰਾ ਕੋਟਕਪੂਰਾ
ਲੁਧਿਆਣਾ ਲੁਧਿਆਣਾ
ਸਿੱਖ ਯੂਥ ਆਫ਼ ਪੰਜਾਬ ਕੋਟ ਈਸੇ ਖਾਂ
ਨਵੀਂ ਦਿੱਲੀ ਬਰਮਿੰਘਮ ਯੂ.ਕੇ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top