Share on Facebook

Main News Page

ਰਾਸ਼ਟਰਪਤੀ ਨੂੰ ਮਿਲਣ ਦੇ ਮੁੱਦੇ 'ਤੇ ਭਾਜਪਾ, ਅਕਾਲੀ ਦਲ ਦਾ ਸਾਥ ਨਹੀਂ ਦੇਵੇਗੀ

ਆਹ ਦੇਖੋ ਵੀਰਿਓ, ਬਾਦਲ ਦੇ ਕਾਲੀ ਦਲ ਦੀ ਅਖੌਤੀ ਪਤਨੀ ਭਾਜਪਾ/ਆਰ.ਐਸ.ਐਸ ਜਿਸ ਦੇ ਬਿਨਾਂ ਇਹ ਬਾਦਲ, ਕਹੰਦੇ ਅਸੀਂ ਰਹਿ ਨਹੀਂ ਸਕਦਾ। ਸਭ ਨੂੰ ਯਾਦ ਹੈ ਕੀ ਹੁਣ ਤੋਂ ਲਗਭਗ ੧੦ ਸਾਲ ਤੋਂ ਬਾਦਲ ਪੂਰੀ ਤਰਾਂ ਭਾਜਪਾ/ਆਰ.ਐਸ.ਐਸ ਨੂੰ ਬਿਨਾ ਸ਼ਰਤ ਸਪੋਰਟ ਦਿੰਦੇ ਰਹੇ ਨੇ। ਕੀ ਹੁਣ ਬਾਦਲ ਦਾ ਫਰਜ ਨਹੀਂ ਬਣਦਾ, ਇਹਨਾ ਸਿਆਸਤੀ ਯਾਰਾਂ ਨਾਲ ਗਲ ਕਰਨ ਦੀ, ਕੀ ਹੁਣ ਤਕ ਅਸੀਂ ਥੋਨੂ ਬਿਨਾਂ ਕਿਸੇ ਤੋਂ ਪੁਛੇ ਸ਼ਰੇਆਮ ਫੁਲ ਸੁਪੋਰਟ ਦਿਤੀ ਹੈ, ਤਾਂ ਹੁਣ ਤੁਹਾਡਾ ਵੀ ਫਰਜ ਬਣਦਾ ਹੈ, ਕੀ ਸਾਡੇ ਨਾਲ ਖੜੋ, ਪਰ ਬੇਸ਼ਰਮੀ ਦੀ ਹੱਦ ਛੋਟਾ ਬਾਦਲ ਬਿਆਨ ਦਿੰਦਾ ਅਖੇ ਜੀ ਭਾਜਪਾ ਦਾ ਆਪਣਾ ਅਲਗ ਫੈਸਲਾ ਹੈ।

ਇਸ ਸਮੇਂ 'ਤੇ ਦੋਹਾਂ ਪਿਓ ਪੁਤਰਾਂ ਦੇ ਬਿਆਨਾ ਤੋਂ ਅਤੇ ਪੈਂਤ੍ਰੇਬਾਜੀ ਤੋਂ ਇਹ ਸਾਫ਼ ਪਤਾ ਲਗਦਾ ਹੈ, ਕੀ ਅੱਜ ਤੋਂ ਕੁਝ ਦਿਨ ਪਹਿਲਾਂ ਜਿਹੜੀ ਖਬਰ ਆਈ ਸੀ ਕੀ ਭਾਜਪਾ/ਆਰ.ਐਸ.ਐਸ ਨੇ ਸਿੱਖਾਂ ਦੇ ਕਈ ਲੀਡਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਓਹ ਸਿਰਫ ਬਾਦਲ ਨੂੰ ਹੀ ਖਰੀਦਣ ਵਿਚ ਕਾਮਯਾਬ ਹੋਏ। ਇਨ੍ਹਾਂ ਦੋਹਾਂ ਦੇ ਅੱਜ ਦੇ ਸਮੇਂ ਤੇ ਲਏ ਜਾ ਰਹੇ ਫੈਸਲੇ ਅਤੇ ਜਥੇਦਾਰਾਂ ਉੱਤੇ ਪ੍ਰਭਾਵ ਪਾ ਕੇ, ਉਨ੍ਹਾਂ ਦੇ ਅਸੂਲਾਂ ਦਾ ਜਨਾਜਾ ਕਢਣ ਦਾ ਜੋ ਫੈਸਲਾ ਹੈ, ਇਸ ਤੋਂ ਕਿਸੇ ਵੀ ਸਿੱਖ ਨੂੰ ਕੋਈ ਸ਼ਕ ਨਹੀਂ ਰਹਿਣਾ ਚਾਹਿਦਾ, ਕੀ ਇਹ ਅਜੋਕਾ ਬਾਦਲ ਕਾਲੀ ਦਲ ਪੂਰੀ ਤਰਾਂ ਹਿੰਦੁਸਤਾਨ ਦੇ ਜਾਲਮ ਹਾਕਮ ਦੇ ਹੱਥਾਂ ਦੀ ਕਠਪੁਤਲੀ ਬਣ ਚੁਕਿਆ ਹੈ, ਪਰ ਦੁਖ ਦੀ ਗਲ ਇਹ ਹੈ ਕੀ ਇਕ ਵੀ ਕੋਈ ਮਰਦ ਜਾਗਦੀ ਜਮੀਰ ਵਾਲਾ ਇਸ ਕਾਲੀ ਦਲ ਵਿਚ ਨਹੀਂ ਰਿਹਾ, ਜਿਹੜਾ ਇਹ ਬਾਂਹ ਚੁੱਕ ਕੇ ਬਗਾਵਤ ਕਰ ਸਕੇ, ਅਤੇ ਇਨ੍ਹਾਂ ਪਿਓ ਪੁੱਤ ਨੂੰ ਕਹ ਸਕੇ, ਕੀ ਤੁਸੀਂ ਸਿੱਖ ਕੌਮ ਦੇ ਹੱਕਾਂ ਲਈ ਬਣੀ ਪਾਰਟੀ ਦੇ ਇਤਿਹਾਸ ਨੂੰ ਕਲੰਕਿਤ ਕਰ ਰਹੇ ਹੋ। ਕਾਂਗਰਸ ਸਿੱਖਾਂ ਦੀ ਨੰਬਰ ੧ ਦੁਸ਼ਮਨ ਹੈ, ਪਰ ਜੋ ਕੁੱਝ ਇਹ ਸਿੱਖਾਂ ਦੇ ਅਖੌਤੀ ਰਹਬਰ ਮੱਕੜ, ਬਾਦਲ, ਜਥੇਦਾਰ ਇਸ ਸਮੇਂ 'ਤੇ ਰੋਲ ਅਦਾ ਕਰ ਰਹੇ ਨੇ, ਇਸ ਨੂੰ ਆਉਣ ਵਾਲੇ ਸਿੱਖਾਂ ਦੇ ਇਤਿਹਾਸ ਦੇ ਕਾਲੇ ਪੰਨਿਆਂ 'ਤੇ ਲਿਖਿਆ ਜਾਵੇਗਾ।

ਪਰ ਕੋਟਾਨ ਕੋਟ ਪ੍ਰਣਾਮ ਹੈ, ਇਸ ਯੋਧੇ ਨੂੰ ਜਿਸ ਨੇ ਪੂਰੀ ਸੁੱਤੀ ਪਈ ਸਿੱਖ ਕੌਮ ਇਕ ਵੰਗਾਰ ਦੇ ਕੇ ਪੂਰੀ ਤਰਾਂ ਜਗਾ ਦਿੱਤਾ। ਸਿਤਮ ਦੀ ਗਲ ਦੇਖੋ, ਹੋਵੇ ਅਖੌਤੀ ਪੰਥਕ ਸਰਕਾਰ ਅਤੇ ਬਾਦਲ ਸਿੱਖਾਂ ਦੀ ਨੰਬਰ ੧ ਦੁਸ਼ਮਨ ਪਾਰਟੀ ਕਾਂਗਰਸ ਦੇ ਦਿੱਲੀ ਵਿੱਚ ਬੈਠੇ ਹਾਕਮਾ ਤੋਂ ਸਿੱਖਾਂ ਨੂੰ ਕੁਚਲਨ ਲਈ CRPF ਦੀ ਮੰਗ ਕਰ ਰਿਹਾ ਹੈ। ਅਜੇ ਵੀ ਕਿਸੇ ਨੂੰ ਕੋਈ ਸ਼ਕ ਹੈ, ਜੇਕਰ ਹੈ, ਫਿਰ ਤਾਂ ਰਬ ਹੀ ਰਾਖਾ ਵੀਰਿਓ!!!

ਜਤਿੰਦਰਪਾਲ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top