Share on Facebook

Main News Page

ਇਕ ਪਾਸੇ ਮਹਾਨ ਯੋਧਾ ਸ: ਬਲਵੰਤ ਸਿੰਘ ਜੀਉਂਦੀ ਜ਼ਮੀਰ ਨਾਲ ਸ਼ਹੀਦੀ ਪਲ ਦੀ ਉਡੀਕ ਕਰ ਰਿਹਾ ਹੈ, ਦੂਜੇ ਪਾਸੇ ਮੁਰਦਾ ਜ਼ਮੀਰ ਸਿੱਖ ਆਪਣੀ ਰਾਖੀ ਲਈ ਹੱਥ ਜੋੜ ਕੇ ਖਲੋਤਾ, ਪੱਥਰਾਂ ਅੱਗੇ ਅਪੀਲਾਂ ਕਰ ਰਿਹਾ ਹੈ, ਵਾਸਤੇ ਪਾ ਰਿਹਾ ਹੈ

ਪ੍ਰੈਸ ਨੋਟ

ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥੧॥

ਬੇਸ਼ਕ ਇਨ੍ਹਾਂ ਕਾਲਕਾ ਪੰਥੀਆਂ ਵਲੋਂ ਮੇਰੇ ਖਿਲਾਫ ਫਤਵਾ {ਕੂੜਨਾਮਾ} ਜਾਰੀ ਹੋ ਚੁਕਾ ਹੈ, ਅਤੇ ਜੇ ਹੁਣ ਕਿਸੇ ਹੋਰ ਵਲੋਂ ਕੋਈ ਹੋਰ ਭੀ ਜਾਰੀ ਹੋ ਜਾਵੇ ਤਾਂ ਮੈਨੂੰ ਕੋਈ ਬਹੁਤਾ ਫਰਕ ਨਹੀਂ ਪੈਦਾ, ਪਰ ਮੈਂ ਅਪਣੀ ਜਾਗਦੀ ਜ਼ਮੀਰ ਅਤੇ ਗੁਰਬਾਣੀ ਦੇ ਹੁਕਮ ਦਾ ਬਝਿਆ ਹੋਇਆ ਸੋ ਬੋਲਹਿ ਜੋ ਪੇਖਹਿ ਆਖੀ॥ ਅਨੁਸਾਰ ਅਜ ਦਾ ਅਖੀਂ ਡਿਠਾ ਸੱਚ ਲਿਖਣ ਲਈ ਮਜਬੂਰ ਹਾਂ।

ਆਹ ਕੈਸਾ ਅਜੀਬ ਦ੍ਰਿਸ਼ ਹੈ ਜਦੋਂ ਕੇ ਜੀਉਂਦੀ ਜਾਗਦੀ ਜ਼ਮੀਰ ਵਾਲੇ ਸ: ਬਲਵੰਤ ਸਿੰਘ ਰਾਜੋਆਣਾ ਦੇ ਸਰੀਰ ਬਚਾਉਣ ਦਾ ਮਸਲਾ ਹੈ, ਤਾਂਕਿ ਇਸ ਜੀਉਂਦੀ ਜ਼ਮੀਰ ਵਾਲਾ ਗੁਰਸਿੱਖ, ਆਉਣ ਵਾਲੇ ਸਮੇਂ ਵਿੱਚ ਕੌਮ ਨੂੰ ਅਗਵਾਈ ਦੇਕੇ ਅਪਣੀ ਮੰਜ਼ਲ ਵਲ ਲੈ ਵਧੇ।

ਇਕ ਪਾਸੇ ਜਦੋਂ ਪੱਥਰ ਦੇ ਭਗਵਾਨ ਜੱਥੇਦਾਰ ਬ੍ਰਾਹਮਣਵਾਦ ਦੀ ਪਾਲਨਾ ਕਰਦੇ ਕਰਮ ਕਾਂਡੀ ਰਸਮ ਅਨੁਸਾਰ ਦਰਬਾਰ ਸਾਹਿਬ ਦੇ ਜਲ ਦੀਆਂ ਕੈਨੀਆਂ ਦੇਕੇ, ਮਹਾਨ ਯੋਧੇ ਸ: ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਤਿਆਰੀ ਕਰ ਰਹੇ ਸਨ, ਦੂਜੇ ਪਾਸੇ ਗਿਆਨ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਮੱਥਾ ਟੇਕਣ ਵਾਲੇ ਗਿਆਨ ਹੀਨ ਅੰਧ ਵਿਸ਼ਵਾਸ਼ੀ, ਗਿਆਨ ਦੀ ਸੱਤਾ ਤੇ ਸਜੇ ਮੁਕਤ ਪੰਥ ਦੇ ਮੱਥੇ ਤੇ ਕਲੰਕ ਰੂਪ ਕੁੱਛ ਕੁ ਲੋਕ ਐਸੇ ਭੀ ਹਨ, ਜੋ ਕਈ ਸਾਲ ਜੱਥੇਦਾਰੀਆਂ ਦੀਆਂ ਗੱਦਾਰੀਆਂ ਦੇ ਤਜਰੁਬੇ ਹੰਡਾਉਣ ਦੇ ਬਾਵਜੂਦ, ਕੇਵਲ ਅਪਣੇ ਨੰਬਰ ਬਨਾਉਣ ਲਈ ਸ: ਬਲਵੰਤ ਸਿੰਘ ਦਾ ਨਾਮ ਲੈਕੇ ਪੱਥਰ ਦਿਲ ਜੱਥੇਦਾਰਾਂ ਨੂੰ ਅਸੀਸਾਂ ਅਤੇ ਅਗਵਾਈ ਦੇਣ ਲਈ ਅਪੀਲਾਂ ਕਰ ਰਹੇ ਹਨ, ਤਾਂਕਿ ਜੱਥੇਦਾਰ ਜਾਂ ਸਰਕਾਰ ਦੇ ਕਿਸੇ ਖਾਤੇ ਵਿਚ ਸਾਡੀ ਵਫਾਦਾਰੀ ਦਾ ਖਾਤਾ ਭੀ ਖੁਲ ਜਾਵੇ। ਕਦੀ ਬ੍ਰਾਹਮਣਵਾਦ ਨੇ ਮਨੁੱਖਤਾ ਨੂੰ ਭਗਵਾਨ ਦੇ ਨਾਮ ਹੇਠ ਪੱਥਰ ਦੀ ਪੂਜਾ ਵਿਚ ਲਾ ਦਿਤਾ ਸੀ, ਅੱਜ ਅੰਧ ਵਿਸ਼ਵਾਸ਼ੀ ਬ੍ਰਾਹਮਣਵਾਦ ਨੇ, ਸਿੱਖ ਨੂੰ ਅਕਾਲ ਤਖਤ ਦੇ ਨਾਮ ਹੇਠ ਪੱਥਰ {ਜੱਥੇਦਾਰਾਂ} ਦੀ ਪੂਜਾ ਵਿਚ ਲਾ ਦਿਤਾ ਹੈ।

ਜਦੋਂ ਮੈਂ ਉਨ੍ਹਾਂ ਪਰੰਪਰਾ ਵਾਦੀ ਕੁਛ ਲੋਕਾਂ ਦੀਆਂ ਲਿਖੀਆਂ ਹੋਈਆਂ ਅਪੀਲਾਂ ਦੇ ਇਹ ਲ਼ਫਜ਼ ਪੜ੍ਹਦਾ ਹਾਂ, ਕਿ ਪਰਮ ਸਤਿਕਾਰ ਯੋਗ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਜੀਓ, ਫਖਰੇ ਕੌਮ ਪੰਥ ਰਤਨ ਜੀਓ, ਅੱਜ ਪੰਥ ਦੀ ਅਗਵਾਈ ਕਰੋ, ਤਾਂ ਮੇਰੇ ਸਾਹਮਣੇ ਗੁਰਬਾਣੀ ਦੇ ਇਹ ਫੈਸਲਾ ਕੁਨ ਬੋਲ ਆ ਜਾਂਦੇ ਹਨ।

ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥ {ਗੁਰਬਾਣੀ}

ਕਹਿਂਦੇ ਨੇ ਜਦੋਂ ਹਿੰਦੁਸਤਾਨ ਵਿਚ ਔਰੰਗਜ਼ੇਬ ਦੀ ਸਰਕਾਰ ਵਲੋਂ ਹਿੰਦੂ ਧਰਮ ਤੇ ਜ਼ੁਲਮ ਹੋਇਆ, ਤਾਂ ਪੱਥਰ ਦੇ ਭਗਵਾਨ ਦਾ ਪੁਜਾਰੀ ਕਸ਼ਮੀਰੀ ਬ੍ਰਾਹਮਣ ਅਮਰਨਾਥ ਦੇ ਮੰਦਰ ਭਗਵਾਨ ਸ਼ਿਵ ਦੀ ਮੂਰਤੀ ਪੂਜਨ ਲੱਗ ਪਿਆ। ਬੇਸ਼ਕ ਨਿਰਾਸ਼ ਹੋ ਕੇ ਪਰਤੇ, ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆਇਆਂ ਆਸਰਾ ਮਿਲਿਆ, ਪਰ ਆਖਰ ਗੁਰੂ ਘਰ ਵਲੋਂ ਅਕ੍ਰਿਤਘਨ ਹੋਕੇ, ਬ੍ਰਾਹਮਣਵਾਦ ਪੱਥਰਾਂ ਦੇ ਭਗਵਾਨ ਦਾ ਪੁਜਾਰੀ ਹੀ ਬਣਿਆ ਰਿਹਾ।

ਪਰ ਵਾਹ ਵਾਹ ਬ੍ਰਾਹਮਣਵਾਦ ਜਿਸਨੇ ਅਕਾਲ ਪੁਰਖ ਦੇ ਗਿਆਨ ਰੂਪ ਸ਼ਬਦ ਤੋਂ ਜਨਮ ਲੈਣ ਵਾਲੇ ਸਿੱਖ ਨੂੰ, ਪਵਿਤਰ ਅਕਾਲ ਤਖਤ ਦੇ ਨਾਮ ਹੇਠ ਪੱਥਰ ਪੂਜਨ ਲਾ ਦਿਤਾ। ਅੱਜ ਮੁਰਦਾ ਜ਼ਮੀਰ ਸਿੱਖ ਭੀ ਅਪਣੀ ਰਾਖੀ ਲਈ ਹੱਥ ਜੋੜ ਕੇ ਖਲੋਤਾ, ਪੱਥਰਾਂ ਅੱਗੇ ਅਪੀਲਾਂ ਕਰ ਰਿਹਾ ਹੈ ਵਾਸਤੇ ਪਾ ਰਿਹਾ ਹੈ। ਅਤੇ ਇਕ ਪਾਸੇ ਮਹਾਨ ਯੋਧਾ ਸ: ਬਲਵੰਤ ਸਿੰਘ ਜੀਉਂਦੀ ਜ਼ਮੀਰ ਨਾਲ ਸ਼ਹੀਦੀ ਪਲ ਦੀ ਉਡੀਕ ਕਰ ਰਿਹਾ ਹੈ।

ਵਿਸ਼ਵਾਸ਼ ਕਰੋ ਜੇ ਸ: ਬਲਵੰਤ ਸਿੰਘ ਦੀ ਫਾਂਸੀ ਰੱਦ ਹੋਵੇਗੀ ਤਾਂ ਕੌਮੀ ਜਜ਼ਬੇ ਦੇ ਹੜ ਦੀ ਸ਼ਕਤੀ ਨਾਲ, ਇਨ੍ਹਾਂ ਪੱਥਰ ਦੇ ਭਗਵਾਨਾਂ ਦੀਆਂ ਅਸੀਸਾਂ ਨਾਲ ਨਹੀਂ।

ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥

ਦਰਸ਼ਨ ਸਿੰਘ ਖਾਲਸਾ

28 March 2012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top