Share on Facebook

Main News Page

ਕੈਨੇਡੀਅਨ ਸਿੱਖ ਓਟਾਵਾ ਵਿੱਖੇ 28 ਮਾਰਚ ਨੂੰ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਫਾਂਸੀ ਮੁਆਫੀ ਲਈ ਦੇਣਗੇ ਧਰਨਾ

ਸਿੱਖ ਫਾਰ ਜਸਟਿਸ ਵੱਲੋਂ ਮੂਨਲਾਈਟ ਕਨਵੈਨਸਨ ਸੈਂਟਰ ਮਾਲਟਨ ਵਿਖੇ 25 ਮਾਰਚ ਨੂੰ ਸੱਦੀ ਗਈ ਕਨਵੈਨਸਨ ਵਿੱਚ ਸੱਤ ਸੌ ਤੋਂ ਜਿਆਦਾ ਲੋਕਾਂ ਨੇ ਹਾਜ਼ਰੀ ਲੁਆਈ। ਬੇਸ਼ੱਕ ਸਮੇਂ ਦੀ ਪਾਬੰਦੀ ਕੈਨੇਡੀਅਨ ਸਿੱਖਾਂ ਲਈ ਵੀ ਕੋਈ ਬਹੁਤੀ ਮਹੱਤਤਾ ਨਹੀਂ ਰੱਖਦੀ, ਪਰ ਫਿਰ ਵੀ ਛੇ ਵਜੇ ਸੱਦੀ ਗਈ ਕਨਵੈਨਸਨ ਸਾਡੇ ਸੱਤ ਵਜੇ ਸੁਰੂ ਹੋ ਹੀ ਗਈ। ਸਭ ਤੋਂ ਪਹਿਲਾਂ ਸਿੱਖ ਨਸਲਕੁਸ਼ੀ ਤੇ ਫਿਲਮ ਦਿਖਾਈ ਗਈ। ਭਾਰਤ ਤੋਂ ਆਈ ਸੁਪਰੀਮ ਕੋਰਟ ਦੀ ਵਕੀਲ ਸ੍ਰੀ ਮਤੀ ਕੰਨਨਾ ਵੋਹਰਾ ਕੈਨੇਡਾ ਤੋਂ ਕੁਮਾਰੀ ਗੋਕਲ ਲਾ ਅਡਵਾਈਜ਼ਰ, ਜਤਿੰਦਰ ਗਰੇਵਾਲ ਲਾਅ ਅਡਵਾਈਜ਼ਰ, ਪਤਵੰਤ ਸਿੰਘ ਪੰਨੂ ਅਡਵੋਕੇਟ ਤੇ ਅਡਵਾਈਜ਼ਰ ਸਿੱਖ ਫਾਰ ਜਸਟਿਸ ਨੇ ਸਿੱਖ ਫਾਰ ਜਸਟਿਸ ਦੀਆਂ ਪਿਛਲੇ ਸਮੇ ਦੀਆਂ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਸੁਖਵਿੰਦਰ ਸਿੰਘ ਸੰਘਾ ਤੇ ਬੀਬੀ ਜਸਬੀਰ ਕੌਰ ਨੇ ਸਿੱਖ ਪਰਵਾਰਾਂ ਨੂੰ ਆਪਣੇ ਵਿਰਸੇ ਨਾਲ ਜੋੜ੍ਹੀ ਰੱਖਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਭਰਪੂਰ ਜਾਣਕਾਰੀ ਲੈਕੇ ਚੱਲਣ ਦੀ ਦਰਦ ਭਰੀ ਪੁਕਾਰ ਕੀਤੀ।

ਪ੍ਰਬੰਧਕਾ ਦਾ ਜਿਆਦਾ ਜ਼ੋਰ ਡਾਲਰ ਇਕੱਠੇ ਕਰਨ ਵੱਲ ਹੀ ਸੀ ਕਿਉਂਕਿ ਹਰ ਮਸਲੇ ਦੇ ਖਰਚੇ ਲਈ ਆਰਥਿਕ ਸਹਾਇਤਾ ਮੁੱਖ ਹੈ। ਸੋ ਮਹੀਨਾ ਵਾਰ ਆਰਥਿਕ ਮੱਦਦ ਲਈ ਫਾਰਮ ਭਰਨ ਬਾਰੇ ਵਾਰ ਵਾਰ ਅਪੀਲ ਕੀਤੀ ਗਈ। ਜਿਸ ਦੇ ਨਤੀਜ਼ੇ ਵਜੋਂ ਤਕਰੀਬਨ ਦੋ ਸੌ ਵਿਅਕਤੀਆਂ ਨੇ 25 ਡਾਲਰ ਤੋਂ 200 ਡਾਲਰ ਮਹੀਨਾ ਅਰਥਿਕ ਮੱਦਦ ਦੇਣ ਦਾ ਫਾਰਮ ਭਰ ਦਿੱਤਾ। ਅੰਤ ਵਿੱਚ ਪ੍ਰਬੰਧਕਾਂ ਨੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਸਬੰਧੀ 28 ਮਾਰਚ 2012 ਦਿਨ ਬੁਧਵਾਰ ਨੂੰ ਓਟਵਾ ਵਿਖੇ ਸਵੇਰ ਦੇ ਦਸ ਤੋਂ ਬਾਰਾਂ ਵਜੇ ਤੱਕ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਵੱਖ ਵੱਖ ਗੁਰਦਵਾਰਾ ਕਮੇਟੀ ਪ੍ਰਬੰਧਕਾਂ ਨੇ ਟੋਰੰਟੋ ਦੇ ਸਾਰੇ ਗੁਰਦਵਾਰਿਆਂ ਤੋਂ ਬੱਸਾਂ ਚੱਲਣ ਦੀ ਜਾਣਕਾਰੀ ਦਿੱਤੀ। ਪਰ ਸਿੱਖ ਫਾਰ ਜਸਟਿਸ ਨੇ ਆਪਣੇ ਵੱਲੋਂ ਕੋਈ ਵੀ ਮਤਾ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਬਾਰੇ ਨਾ ਪਾਇਆ।

ਪਰਮਜੀਤ ਸਿੰਘ ਸਮਰਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top