Share on Facebook

Main News Page

ਪੰਜਾਬ ਦੇ ਨੌਜਵਾਨਾਂ ਨੂੰ ਰੋਸ ਮਾਰਚਾਂ ਦੌਰਾਨ ਕ੍ਰਿਪਾਨਾਂ ਮਿਆਣ ਵਿੱਚ ਹੀ ਰੱਖਣ ਦੀ ਅਪੀਲ

* ਇਸ ਵਕਤ ਹੋਈ ਕੌਮੀ ਏਕਤਾ ਨੂੰ ਭਵਿੱਖੀ ਯੋਜਨਾ ਦਿੱਤੀ ਜਾਵੇ: ਪੱਟੀ

ਅੰਮ੍ਰਿਤਸਰ ( ) 27 ਮਾਰਚ 2011: ਸਥਾਨਕ ਗੁਰੂ ਨਾਨਕ ਮਿਸ਼ਨ ਯੂਥ ਕਲੱਬ ਦੀ ਇੱਕ ਹੰਗਾਮੀ ਮੀਟਿੰਗ ਸੁਲਤਾਨਵਿੰਡ ਰੋਡ ਵਿਖੇ ਹੋਈ, ਜਿਸ ਵਿੱਚ ਸਾਂਝੇ ਰੂਪ ਵਿੱਚ ਪੰਜਾਬ ਦੇ ਸਮੂਹ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਸ. ਬਲਵੰਤ ਸਿੰਘ ਰਾਜੋਆਣਾ ਸਿੱਖ ਕੌਮ ਦਾ ਬੇਸ਼ਕੀਮਤੀ ਹੀਰਾ ਹੈ, ਜੋ ਭਾਰਤ ਦੀ ਪੱਖਪਾਤੀ ਨਿਆਂ ਪ੍ਰਣਾਲੀ ਅਤੇ ਵਧੀਕੀਆਂ ਦਾ ਸ਼ਿਕਾਰ ਹੋਇਆ ਹੈ, ਭਾਰਤੀ ਨਿਆਂ ਪ੍ਰਣਾਲੀ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਨਾਲ ਵਿਸ਼ਵਾਸ਼ਘਾਤ ਕਰ ਰਹੀ ਹੈ, ਜਿਸਦਾ ਮਨੋਰਥ 84 ਤੋਂ 94 ਤੱਕ ਦੇ ਕਤਲੇਆਮ ਦੇ ਬਾਵਜੂਦ ਮੁੜ ਸਿੱਖੀ ਸਰੂਪ ਅਤੇ ਸਿੱਖ ਸਿਧਾਂਤਾਂ ਦੇ ਰਾਖੇ ਸੂਰਬੀਰ ਨੌਜਵਾਨਾਂ ਨੂੰ ਉਕਸਾ ਕੇ ਮੁੜ ਝੂਠੇ ਮੁਕਾਬਲਿਆ ਵਿੱਚ ਖਤਮ ਕੀਤਾ ਜਾ ਸਕੇ।

ਕਲੱਬ ਦੇ ਮੁੱਖ ਸਰਪ੍ਰਸਤ ਨੌਜਵਾਨ ਸਿੱਖ ਆਗੂ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਇਸ ਲਈ ਅਸੀਂ ਸਮੂਹ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਰਤ ਦੇ ਕਾਲੇ ਕਾਨੂੰਨ ਖਿਲਾਫ ਕੀਤੇ ਜਾ ਰਹੇ ਰੋਸ ਮਾਰਚਾਂ ਦੌਰਾਨ ਨੰਗੀਆਂ ਕ੍ਰਿਪਾਨਾ ਲੈ ਕੇ ਨਾ ਘੁਮਿਆ ਜਾਵੇ ਕਿਉਂ ਜੇ ਐਸਾ ਕਰਨ ਨਾਲ ਹਿੰਦੂ ਮੀਡੀਆਂ ਤੁਹਾਡੇ ਰੋਸ ਜਾਂ ਗੁੱਸੇ ਨੂੰ ਗਲਤ ਰੰਗਤ ਦੇ ਕੇ ਸੰਸਾਰ ਤੱਕ ਤੁਹਾਨੂੰ ਅੱਤਵਾਦੀ ਅਤੇ ਵੱਖਵਾਦੀ ਕਹਿ ਕੇ ਭੰਡਣਾ ਸ਼ੁਰੂ ਕਰ ਦੇਵੇਗਾ, ਬੇਸ਼ੱਕ ਅੱਜ ਤੱਕ ਇਸ ਮੀਡੀਏ ਨੇ ਸ. ਬਲਵੰਤ ਸਿੰਘ ਰਾਜੋਆਣਾ ਵਿਰੁੱਧ ਕੀਤੇ ਜਾ ਰਹੇ ਇੱਕ ਇਨਸਾਨੀਅਤ ਦੇ ਵਿਰੁੱਧ ਇਸ ਕਰਮ ਬਾਰੇ ਕੋਈ ਪ੍ਰਚਾਰ ਜਾਂ ਸਹੀ ਜਾਣਕਾਰੀ ਸੰਸਾਰ ਤੱਕ ਨਹੀਂ ਪਹੁੰਚਾਈ।

ਉਹਨਾਂ ਨਾਲ ਹੀ ਅਖੌਤੀ ਸਿੱਖ ਲੀਡਰਸ਼ਿਪ ਨੂੰ ਤਾੜਨਾ ਕੀਤੀ ਹੈ ਕਿ ਨੌਜਵਾਨਾਂ ਨੂੰ ਗਲਤ ਦਿਸ਼ਾ ਦੇ ਕੇ ਮਰਵਾਉਣ ਦੀ ਥਾਂ ਇਸ ਵਕਤ ਹੋਈ ਕੌਮੀ ਏਕਤਾ ਨੂੰ ਭਵਿੱਖੀ ਯੋਜਨਾ ਦੇ ਕੇ ਤਿਆਰ ਕੀਤਾ ਜਾਵੇ ਅਤੇ ਸਿੱਖੀ ਸਪ੍ਰਿਟ ਪੈਦਾ ਕੀਤੀ ਜਾਵੇ ਤਾਂ ਕਿ ਭਾਤਰੀ ਵਧੀਕੀਆਂ ਦਾ ਜੁਆਬ ਮਰਨ ਮਰਾਉਣ ਤੋਂ ਬਿਨ੍ਹਾਂ ਸਹੀ ਢੰਗ ਨਾਲ ਦਿੱਤਾ ਜਾ ਸਕੇ। ਇਸ ਮੌਕੇ ਉਹਨਾਂ ਨਾਲ ਸ. ਜਸਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਸ. ਪਵਿੱਤਰਜੀਤ ਸਿੰਘ, ਬਿਕਰਮਜੀਤ ਸਿੰਘ, ਸ. ਅਮਨਦੀਪ ਸਿੰਘ, ਸ. ਕੁਲਦੀਪ ਸਿੰਘ, ਸ. ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top