Share on Facebook

Main News Page

ਭਾਈ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਅਰਦਾਸ ਦੌਰਾਨ ਜਥੇਦਾਰ ਨੰਦਗੜ੍ਹ ਦੀ ਭੁੱਬ ਨਿਕਲ ਗਈ

ਤਲਵੰਡੀ ਸਾਬੋ, (25 ਮਾਰਚ, ਪੀ.ਐਸ.ਐਨ):- ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਜੇ ਭਾਈ ਰਾਜੋਆਣਾ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਸਿੱਖ ਕੌਮ ਦੇ ਕਿਸੇ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਦੀ ਗੱਲ ਤੁਰਦੀ ਹੈ ਤਾਂ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਛੱਡਣ ਨੂੰ ਤਿਆਰ ਹਨ।ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਮਾਤਾ ਸਾਹਿਬ, ਸੁੰਦਰ ਕੌਰ ਵਿਖੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਅੱਜ ਅਖੰਡ ਪਾਠ ਦੇ ਭੋਗ ਪੈਣ ਅਤੇ ਅਰਦਾਸ ਹੋਣ ਉਪਰੰਤ ਗੁਰਦੁਆਰਾ ਸਾਹਿਬ ਦੇ ਬਾਹਰ ਮਾਹੌਲ ਥੋੜ੍ਹੇ ਸਮੇਂ ਲਈ ਉਸ ਵੇਲੇ ਭਾਵੁਕ ਬਣ ਗਿਆ, ਜਦੋਂ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਭੁੱਬ ਨਿਕਲ ਗਈ ਅਤੇ ਅੱਗੇ ਗੱਲ ਨਾ ਕਰ ਸਕੇ। ਇਸ ਸਮੇਂ ਉਨ੍ਹਾਂ ਨਾਲ ਸ਼ਾਮਲ ਸੰਗਤਾਂ ਵੀ ਹੰਝੂਆਂ ਨਾਲ ਭਰ ਆਈਆਂ।

ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਫਾਂਸੀ ਦੀ ਸਜ਼ਾ ਸੁਣ ਕੇ ਵੀ ਅਡੋਲ ਅਤੇ ਚੜ੍ਹਦੀ ਕਲਾ ਵਿਚ ਹਨ, ਨੇ ਭਾਈ ਮਨੀ ਸਿੰਘ, ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ, ਭਾਈ ਤਾਰੂ ਸਿੰਘ ਸਮੇਤ ਸਿੱਖ ਕੌਮ ਦੇ ਹੋਰ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਪ੍ਰਤੱਖ ਰੂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚਾਹੇ ਉਹ ਭਾਈ ਰਾਜੋਆਣਾ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਫਿਰ ਵੀ ਜੇਕਰ ਭਾਈ ਰਾਜੋਆਣਾ ਨੂੰ ਬਚਾਉਣ ਲਈ ਉਨ੍ਹਾਂ ਨੂੰ ਕਿਸੇ ਤਖ਼ਤ ਸਾਹਿਬ ਦਾ ਸਿੰਘ ਸਾਹਿਬ ਨਿਯੁਕਤ ਕਰਨ ਦੀ ਗੱਲ ਤੁਰਦੀ ਹੈ ਤਾਂ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਅਹੁਦਾ ਭਾਈ ਬਲਵੰਤ ਸਿੰਘ ਰਾਜੋਆਣਾ ਲਈ ਛੱਡਣ ਨੂੰ ਤਿਆਰ ਹਨ। ਕੌਮ ਦੇ ਇਸ ਮਹਾਨ ਯੋਧੇ ਦੀ ਲਾਸਾਨੀ ਕੁਰਬਾਨੀ ਨਾਲੋਂ ਉਨ੍ਹਾਂ ਨੂੰ ਇਹ ਅਹੁਦਾ ਜ਼ਿਆਦਾ ਪਿਆਰਾ ਨਹੀਂ। ਸਿੰਘ ਸਾਹਿਬ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਕੌਮ ਦੇ ਇਸ ਹੀਰੇ ਦੀਆਂ ਭਾਵਨਾਵਾਂ ਅਨੁਸਾਰ 28 ਮਾਰਚ ਨੂੰ ਆਪਣੇ ਘਰਾਂ ਦੇ ਬਨੇਰਿਆਂ ਉੱਪਰ ਖਾਲਸਾ ਰਾਜ ਦੇ ਪ੍ਰਤੀਕ ਕੇਸਰੀ ਝੰਡੇ ਲਹਿਰਾਏ ਜਾਣ।

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਦਾ ਭੋਗ ਪੈਣ ਉਪਰੰਤ ਅਰਦਾਸ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬਲਵੰਤ ਸਿੰਘ ਨੇ ਕੀਤੀ। ਕਥਾ ਵਾਚਕ ਭਾਈ ਜਗਤਾਰ ਸਿੰਘ ਨੇ ਭਾਈ ਰਾਜੋਆਣਾ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਮੈਨੇਜਰ ਜਗਪਾਲ ਸਿੰਘ, ਧਰਮ ਪ੍ਰਚਾਰ ਦਫਤਰ ਦੇ ਇੰਚਾਰਜ ਭਾਈ ਭਰਪੂਰ ਸਿੰਘ, ਪ੍ਰੋਫੈਸਰ ਕੌਰ ਸਿੰਘ, ਪ੍ਰਿੰਸੀਪਲ ਰਘਵੀਰ ਸਿੰਘ, ਗੁਰਦੀਪ ਸਿੰਘ ਦੁਫੇੜਾ ਅਤੇ ਬਲਬੀਰ ਸਿੰਘ ਆਦਿ ਤੋਂ ਇਲਾਵਾ ਸਿੱਖ ਸੰਗਤਾਂ ਸ਼ਾਮਲ ਸਨ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top