Share on Facebook

Main News Page

ਹਰ ਪਾਸੇ ਰਾਜੋਆਣਾ, ਰਾਜੋਆਣਾ, ਰਾਜੋਆਣਾ
ਭਾਈ ਰਾਜੋਆਣਾ ਦੇ ਹੱਕ ਵਿੱਚ ਲਹਿਰ ਹੋਈ ਪ੍ਰਚੰਡ

ਅੰਮ੍ਰਿਤਸਰ : ਭਾਈ ਬਲਵੰਤ ਸਿੰਘ ਰਾਜੋਆਣਾ ਵਿਰੁੱਧ ਦਿੱਤੇ ਗਏ ਫਾਂਸੀ ਦੇ ਹੁਕਮ ਨੂੰ ਰੱਦ ਕਰਵਾਉਣ ਲਈ ਪੰਜਾਬ ਵਿੱਚ ਇੱਕ ਨਵੀ ਲਹਿਰ ਨੇ ਜਨਮ ਲੈ ਲਿਆ ਹੈ ਅਤੇ ਹਰ ਕੋਈ ਆਪੋ-ਆਪਣੇ ਸੀਮਿਤ ਜਾਂ ਬਹੁਤੇ ਸਾਧਨਾਂ ਰਾਹੀਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਹੱਕ ਵਿੱਚ ਪ੍ਰਚਾਰ ਕਰ ਰਿਹਾ ਹੈ । ਖਾਸਕਰ ਨੌਜਵਾਨਾਂ ਦੇ ਦਿਲਾਂ ਵਿੱਚ ਭਾਈ ਰਾਜੋਆਣਾ ਦੇ ਕਹੇ ਸ਼ਬਦਾਂ ਨੇ ਘਰ ਹੀ ਕਰ ਲਿਆ ਹੈ । ਨੌਜਵਾਨ ਵਰਗ ਅਤੇ ਸੁਹਿਰਦ ਵਰਗ ਵੱਲੋਂ ਭਾਈ ਰਾਜੋਆਣਾ ਵੱਲੋਂ 31 ਮਾਰਚ ਨੂੰ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਸਹਿਬ ਝੁਲਾਉਣ ਦੀ ਕੀਤੀ ਗਈ ਅਪੀਲ ਨੂੰ ਪਹਿਲਾਂ ਤੋਂ ਹੀ ਲਾਗੂ ਕਰਦਿਆਂ ਹੋਇਆਂ ਆਪਣੇ ਘਰਾਂ, ਦੁਕਾਨਾਂ, ਬਾਜ਼ਾਰਾਂ ਅਤੇ ਵਾਹਨਾਂ ਉੱਤੇ ਕੇਸਰੀ ਨਿਸ਼ਾਨ ਝੁਲਾ ਦਿੱਤੇ ਹਨ । ਉੱਥੇ ਸੋਸ਼ਲ ਵੈੱਬਸਾਈਟਾਂ ਫੇਸਬੁੱਕ, ਟਵਿੱਟਰ, ਔਰਕੁੱਟ, ਯੂ-ਟਿਊਬ, ਬਲਾਗ ਆਂਦਿਕ ਦੀ ਜ਼ਰੀਏ ਭਾਈ ਰਾਜੋਆਣਾ ਦੇ ਹੱਕ ਵਿੱਚ ਅਤੇ ਭਾਰਤੀ ਨਿਆਂ ਪ੍ਰਣਾਲੀ ਦੇ ਪੱਖਪਾਤੀ ਰਵੱਈਏ ਦੇ ਵਿਰੁੱਧ ਜ਼ਬਰਦਸਤ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਸ਼ਹਿਰਾਂ, ਪਿੰਡਾਂ, ਕਸਬਿਆਂ ਵਿੱਚ ਛੋਟੇ-ਵੱਚੇ ਆਕਾਰ ਵਿੱਚ ਭਾਈ ਰਾਜੋਆਣਾ ਦੇ ਪੋਸਟਰ, ਸਟਿੱਕਰ, ਬੈਨਰ ਆਂਦਿਕ ਵੀ ਵੱਡੇ ਪੱਧ੍ਰ ਤੇ ਲਗਾਏ ਜਾ ਰਹੇ ਹਨ । ਕਈਆਂ ਨੇ ਆਪੋ ਆਪਣੇ ਵਾਹਨਾਂ ਤੇ ਭਾਈ ਰਾਜੋਆਣੇ ਨਾਲ ਸਬੰਧਿਤ ਕਈ ਤਰ੍ਹਾਂ ਦੇ ਨਾਅਰੇ ਅਤੇ ਕਵਿਤਾਵਾਂ ਲਿਖ ਕੇ ਹਿੰਦ ਸਰਕਾਰ ਅਤੇ ਅਵਾਮ ਨੂੰ ਜਗਾਉਣ ਦਾ ਕੰਮ ਕਰ ਰਹੇ ਹਨ ਤਾਂ ਕਿ ਭਾਰਤ ਸਰਕਾਰ ਨੂੰ ਹਲੂਣਾ ਦਿੱਤਾ ਜਾ ਸਕੇ।

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top