Share on Facebook

Main News Page

ਭਾਈ ਰਾਜੋਆਣਾ ਦੇ ਫਾਂਸੀ ਦੇ ਵਿਰੋਧ ਵਿਚ ਪਾਕਿਸਤਾਨ ਵਿਚ ਰੋਸ ਮੁਜ਼ਾਹਰੇ

ਨਨਕਾਣੇ ਸਾਹਿਬ 23 ਮਾਰਚ, ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਤੋਂ ਬਚਾਉਣ ਲਈ ਪਾਕਿਸਤਾਨ ਵਿਚ ਸਿੱਖਾਂ ਨੇ ਰੋਸਵਿਖਾਵਾ ਕੀਤਾ। ਪਾਕਿਸਤਾਨ ਵਿਚ ਵੱਸਦੇ ਸਿੱਖਾਂ ਨੇ ਕਿਹਾ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਕੌਮੀ ਹੀਰੇ ਦੀ ਫਾਂਸੀ ਦੀ ਸਜ਼ਾ ਹਰ ਹਾਲਤ ਵਿਚ ਰੱਦ ਕਰਵਾਈ ਜਾਵੇ। ਸਿੱਖਾਂ ਨੇ ਉਰਦੂ ਵਿਚ ਲਿਖੇ ਪੋਸਟਰ ਫੜ੍ਹੇ ਹੋਏ ਸਨ ਜਿਨ੍ਹਾਂ ਉੱਪਰ ਰਾਜ ਕਰੇਗਾ ਖਾਲਸਾ, ਭਾਈ ਬਲਵੰਤ ਸਿੰਘ ਰਾਜੋਆਣਾ ਤੇਰੀ ਅਜ਼ਮਤ ਨੂੰ ਸਲਾਮ, ਬਲਵੰਤ ਸਿੰਘ ਰਾਜੋਆਣਾ ਤੇਰੇ ਜ਼ੁਰਤਮੰਦਾਨਾ ਫੈਸਲੇ ਉਤੇ ਫਖਰ ਹੈ। ਬਲਵੰਤ ਸਿੰਘ ਦੀ 31 ਮਾਰਚ ਨੂੰ ਫਾਂਸੀ ਨਾ ਮਨਜ਼ੂਰ ਨਾ ਮਨਜ਼ੂਰ। ਭਾਈ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਪਾਕਿਸਤਾਨ ਭਰ ਦੇ ਗੁਰਦੁਆਰਾ ਸਾਹਿਬਾਨ ਵਿਖੇ ਅਰਦਾਸ ਬੇਨਤੀਆਂ ਵੀ ਕੀਤੀਆਂ ਗਈਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top