Share on Facebook

Main News Page

ਦੇਸ਼ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਬਲਵੰਤ ਸਿੰਘ ਰਾਜੋਆਣਾ ਸਬੰਧੀ ਅਕਾਲ ਤਖ਼ਤ ਤੋਂ ਕੀਤਾ ਐਲਾਣ ਰੱਦ ਕੀਤਾ

ਸਪੇਨ (ਬਲਜਿੰਦਰ ਕੌਰ) ਗੁਰਮਤਿ ਟਕਸਾਲ ਦੇ ਯੂਰਪ ਦੇ ਮੁਖੀ ਸ ਕੁਲਵਿੰਦਰ ਸਿੰਘ ਜਾਡਲਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅੱਜ ਸ਼ੁਕਰਵਾਰ ਦੇ ਦਿਨ ਅੰਮ੍ਰਿਤਸਰ ਵਿਚ ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਗੁਰਬਚਨ ਸਿੰਘ ਨੇ ਜੋ ਅਖੌਤੀ ਪ੍ਰੋਗਰਾਮ ਦਿੱਤਾ ਹੈ ਉਸ ਨੂੰ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੇ ਇਕ ਅਵਾਜ਼ ਰੱਦ ਕੀਤਾ ਹੈ। ਪੁਜਾਰੀਆਂ ਤੋਂ ਘਟੋ ਘਟ ਇਹ ਤਾਂ ਆਸ ਸੀ ਕਿ ਉਹ ਬਾਦਲ ਨੂੰ ਹੁਕਮ ਜਾਰੀ ਕਰਨਗੇ ਕਿ ਉਹ ਅਸੈਂਬਲੀ ਵਿਚ ਰਾਜੋਆਣਾ ਦੇ ਹੱਕ ਵਿਚ ਮਤਾ ਪਾਸ ਕਰੇ। ਪਰ ਪੁਜਾਰੀਆਂ ਨੇ ਅਜਿਹਾ ਕੁਝ ਨਹੀਂ ਕੀਤਾ। ਸਾਨੂੰ ਇਸ ਦਾ ਪਹਿਲਾਂ ਹੀ ਖ਼ਦਸ਼ਾ ਸੀ ਅਤੇ ਸਿੱਖ ਵਿਦਵਾਨ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਇਹ ਰਾਜ਼ ਖੋਲ੍ਹ ਦਿੱਤਾ ਸੀ ਕਿ ਬਾਦਲ ਨੇ ਅਕਾਲੀ ਐਮ ਐਲ ਏ. ਦਲਜੀਤ ਸਿੰਘ ਚੀਮਾ ਰਾਹੀਂ ਪੁਜਾਰੀਆਂ ਨੂੰ ਪਹਿਲਾਂ ਹੀ ਹਦਾਇਤ ਦੇ ਦਿੱਤੀ ਸੀ ਕਿ ਅਜਿਹਾ ਕੋਈ ਹੁਕਮ ਨਾ ਜਾਰੀ ਕਰਨ। ਪੁਜਾਰੀਆਂ ਦੀ ਇਸ ਹਰਕਤ ਨੇ ਅਕਾਲੀ ਦਲ ਦੇ ਵਫ਼ਾਦਾਰਾਂ ਦੇ ਮਨਾਂ ਵਿਚ ਵੀ ਪੁਜਾਰੀਆਂ ਦੀ ਇੱਜ਼ਤ ਖ਼ਤਮ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸਾਰੇ ਸਿੱਖ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਜਨਰਲ ਸਕੱਤਰ ਸ ਗੁਰਿੰਦਰਪਾਲ ਸਿੰਘ ਧਨੌਲਾ ਵੱਲੋਂ ਅਜ ਸ਼ਾਮ 7 ਵਜੇ ਅਕਾਲ ਤਖ਼ਤ ਸਾਹਿਬ ਤੋਂ ਸਤ ਮੈਂਬਰੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਿਕ 29 ਮਾਰਚ ਨੂੰ ਪੂਰਨ ਪੰਜਾਬ ਬੰਦ ਕਰਵਾਉਣ, 29 ਨੂੰ ਪਟਿਆਲਾ ਜੇਲ੍ਹ ਵਲ ਮਾਰਚ ਕਰਨ ਅਤੇ 30 ੳਤੇ 31 ਮਾਰਚ ਦੇ ਦਿਨ ਪਟਿਆਲਾ ਜੇਲ੍ਹ ਦੇ ਬਾਹਰ ਧਰਨੇ ਵਿਚ ਸ਼ਾਮਿਲ ਹੋਣ। ਸ ਕੁਲਵਿੰਦਰ ਸਿੰਘ ਨੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ 28 ਤੋਂ 31 ਮਾਰਚ ਤਕ ਗੁਰਦੁਆਰਿਆਂ ਵਿਚ ਰੋਜ਼ਾਨਾ ਦੀਵਾਨ ਸਜਾਉਣ ਜਿਸ ਵਿੱਚ ਰਾਜੋਆਣਾ ਨਾਲ ਇਕਸੁਰਤਾ ਦੇ ਮਤੇ ਪਾਸ ਕਰਨ ਅਤੇ ਨਾਲ ਹੀ ਨਾਲ ਬਾਦਲ ਅਤੇ ਅਕਾਲ ਤਖ਼ਤ ਦੇ ਪੁਜਾਰੀਆਂ ਦੀ ਨਿੰਦਾ ਵੀ ਕਰਨ।

ਕੁਲਵਿੰਦਰ ਸਿੰਘ ਜਾਡਲਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top