Share on Facebook

Main News Page

ਗੁਰੂ ਨਾਨਕ ਮਿਸ਼ਨ ਯੂਥ ਕਲੱਬ, ਅੰਮ੍ਰਿਤਸਰ
ਦਫ਼ਤਰ: ਜੋਧ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ, ਮੋ. 98150-24920

ਮਿਤੀ 23/03/2012

ਸੇਵਾ ਵਿਖੇ,
ਮੁੱਖ ਸੇਵਾਦਾਰ
ਸ੍ਰੀ ਅਕਾਲ ਤਖ਼ਤ ਸਾਹਿਬ,
ਅੰਮ੍ਰਿਤਸਰ ਸਾਹਿਬ

ਵਿਸ਼ਾ: ਸ. ਬਹਾਦਰ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਸਬੰਧੀ ਮੰਗੇ ਗਏ ਸੁਝਾਵਾਂ ਸਬੰਧੀ

ਸਿੱਖ ਨੌਜਵਾਨੀ ਦੇ ਕਤਲੇਆਮ ਦੇ ਦੋਸ਼ੀ ਪੰਜਾਬ ਦੇ ਸਬਾਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਸ਼ਾਮਿਲ ਸ. ਬਲਵੰਤ ਸਿੰਘ ਰਾਜੋਆਣਾ ਨੂੰ ਭਾਰਤੀ ਨਿਆਂ ਪ੍ਰਣਾਲੀ ਵੱਲੋ ਮਿਤੀ 31 ਮਾਰਚ 2012 ਨੂੰ ਫਾਂਸੀ ਦੇਣ ਦਾ ਐਲਾਨ ਕੀਤਾ ਹੈ, ਜਿਸਦਾ ਦੁੱਖ ਹਰ ਸਿੱਖ ਦੇ ਧੁਰ ਅੰਦਰ ਮਹਿਸੂਸ ਕੀਤਾ ਜਾ ਸਕਦਾ ਹੈ । ਐਸੇ ਸਮੇਂ ਵਿੱਚ ਸਮੁੱਚੇ ਸਿੱਖ ਪੰਥ ਦੀਆਂ ਨਜ਼ਰਾਂ ਹਮੇਸ਼ਾਂ ਦੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਵੱਲ ਟਿਕੀਆਂ ਹਨ ਅਤੇ ਤੁਹਾਡੇ ਵੱਲੋਂ ਸੁਝਾਅ ਦੇਣ ਦੀ ਮੰਗ ਰੱਖ ਦਿੱਤੀ ਗਈ ਹੈ । ਸੋ ਤੁਛ ਬੁੱਧੀ ਅਨੁਸਾਰ ਸਾਡੇ ਕੁੱਝ ਸੁਝਾਵਾਂ ਤੇ ਨਜ਼ਰਸਾਨੀ ਕਰਨੀ:

  1. ਇਹ ਕਿ ਭਾਈ ਰਾਜੋਆਣਾ ਨੂੰ ਪਹਿਲ ਦੇ ਆਧਾਰ ‘ਤੇ ਅੱਜ ਹੀ ‘ਪੰਥ ਰਤਨ’, ‘ਫ਼ਖਰ-ਏ-ਕੌਮ’ ਅਤੇ ‘21 ਵੀਂ ਸਦੀ ਦੇ ਮਹਾਨ ਜਿੰਦਾ ਸ਼ਹੀਦ’ ਦਾ ਖਿਤਾਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ਜਾਵੇ।

  2. ਉਸਦੇ ਕੇਸ ਨੂੰ ਦੁਬਾਰਾ ਖੋਲ੍ਹ ਕੇ ਉਸਦੀ ਕਾਰਵਾਈ ਉੱਚ-ਕੋਟੀ ਦੇ ਰਿਟਾਇਰਡ ਜੱਜਾਂ ਅਤੇ ਵਕੀਲਾਂ ਦਾ ਇੱਕ ਵਿਸ਼ੇਸ਼ ਪੈਨਲ ਬਣਾ ਕੇ ਆਰੰਭੀ ਜਾਵੇ ਤੇ ਪਹਿਲੇ ਦਿਨ ਤੋਂ ਆਖਰੀ ਦਿਨ ਤੱਕ ਦਾ ਹੋਣ ਵਾਲਾ ਸਾਰਾ ਖਰਚਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ।

  3. ਜੇ ਜਾਲਮ ਸਰਕਾਰ ਇਸ ਅਨਿਆਂ ਨੂੰ ਆਪਣੇ ਪਹਿਲੇ ਫੈਂਸਲੇ ਅਨੁਸਾਰ ਹੀ ਕਾਰਜ ਕਰਦੀ ਹੈ ਤਾਂ ਹਿੰਦੁਸਤਾਨ ਦੇ ਇਸ ਪੱਖਪਾਤੀ ਰਵੱਈਏ ਵਿਰੁੱਧ ਸੰਸਾਰ ਪੱਧਰ ਤੇ ਇੱਕ ਲਹਿਰ ਕਾਇਮ ਕੀਤੀ ਜਾਵੇ ਅਤੇ ਯੂ.ਐੱਨ.ਓ. ਕੋਲ ਅਪੀਲ ਕੀਤੀ ਜਾਵੇ।

  4. ਇਹ ਵਕਤ ਹੈ ਕਿ ਕੌਮ ਦੀ ਅੱਜ ਹੋਣ ਵਾਲੀ ਮਹਾਨ ਇਕੱਤਰਤਾ ਨੂੰ ਸਰਬੱਤ ਖਾਲਸਾ ਵੱਜੋਂ ਲੈ ਕੇ ਲੰਬੀ ਸੋਚ ਵਾਲਾ ਤੇ ਦੂਰ ਅੰਦੇਸ਼ੀ ਪ੍ਰੋਗਰਾਮ ਕੌਮ ਨੂੰ ਦਿੱਤਾ ਜਾਵੇ ਨਾ ਕਿ ਇਸਨੂੰ ਅਰਦਾਸ ਸਮਾਗਮਾਂ ਤੱਕ ਸੀਮਿਤ ਰੱਖਿਆ ਜਾਵੇ।

  5. ਭਾਈ ਬਲਵੰਤ ਸਿੰਘ ਰਾਜੋਆਣਾ ਦਾ ਭਾਰਤੀ ਕਾਨੂੰਨ ਵਿੱਚ ਕੋਈ ਵਿਸ਼ਵਾਸ਼ ਨਹੀਂ ਰਿਹਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨਾਲ ਪਿਛਲੇ 17 ਸਾਲ ਦੌਰਾਨ ਕੀਤੇ ਗਏ ਵਿਸ਼ਵਾਸ਼ਘਾਤ ਨੇ ਸਿੱਖ ਕੌਮ ਦੇ ਹਿਰਦਿਆਂ ਨੂੰ ਸੱਟ ਮਾਰੀ ਹੈ (ਜਿਸਦਾ ਜ਼ਿਕਰ ਭਾਈ ਰਾਜੋਆਣਾ ਨੇ ਆਪਣੀ ਚਿੱਠੀ ਵਿੱਚ ਕੀਤਾ ਹੈ) ਇਸ ਲਈ ਕਿਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਸੰਸਥਾ ਤੋਂ ਵੀ ਕੋਈ ਅਜਿਹਾ ਫੈਂਸਲਾ ਨਾ ਲਿਆ ਜਾਵੇ ਜੋ ਭਾਈ ਰਾਜੋਆਂਣਾ ਸਮੇਤ ਬਹੁਗਿਣਤੀ ਸਿੱਖਾਂ ਨੂੰ ਪ੍ਰਵਾਨ ਨਾ ਹੋਵੇ।

ਇਕਵਾਕ ਸਿੰਘ ਪੱਟੀ
ਮੁੱਖ ਸਰਪ੍ਰਸਤ ਅਤੇ ਸਮੂਹ ਮੈਂਬਰ
ਗੁਰੂ ਨਾਨਕ ਮਿਸ਼ਨ ਯੂਥ ਕਲੱਬ, ਅੰਮ੍ਰਿਤਸਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top