Share on Facebook

Main News Page

ਸਿੱਖ ਰਹਿਤ ਮਰਯਾਦਾ ਦੀ ਵੀਚਾਰ’ ਕਿਤਾਬ ਰੀਲੀਜ ਕੀਤੀ ਗਈ

ਭਾਈ ਹਰਜਿੰਦਰ ਸਿੰਘ ‘ਸਭਰਾਅ’ ਵਲੋਂ ਲਿਖੀ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਪ੍ਰਕਾਸ਼ਤ ਕੀਤੀ ਗਈ ‘ਸਿੱਖ ਰਹਿਤ ਮਰਯਾਦਾ ਦੀ ਵੀਚਾਰ’ ਕਿਤਾਬ ਰੀਲੀਜ ਕੀਤੀ ਗਈ। ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਜੀ, ਵੀਰ ਪ੍ਰਭਸ਼ਰਨ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਦਦੇਹਰ, ਹਰਜਿੰਦਰ ਸਿੰਘ ਸਭਰਾਅ, ਭਾਈ ਗੁਰਜੰਟ ਸਿੰਘ ਰੂਪੋਵਾਲੀ, ਵੀਰ ਬ੍ਰਹਮਜੀਤਸਿੰਘ, ਨਛੱਤਰ ਸਿੰਘ, ਗੁਰਜੀਤ ਸਿੰਘ, ਅਤੇ ਭਾਈ ਗੁਰਮੀਤ ਸਿੰਘ ਜੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਇਸ ਪੁਸਤਕ ਵਿਚ ਪੰਥ ਪ੍ਰਮਾਣਤ ਸਿੱਖ ਰਹਿਤ ਮਰਯਾਦਾ ਦੀ ਗੁਰਬਾਣੀ ਦੇ ਆਧਾਰ ਤੇ ਵਿਆਖਿਆ ਸਹਿਤ ਵੀਚਾਰ ਕੀਤੀ ਗਈ ਹੈ, ਅਤੇ ਬੜੇ ਹੀ ਸਰਲ ਤਰੀਕੇ ਨਾਲ ਸਿੱਖ ਰਹਿਤ ਮਰਯਾਦਾ ਦੇ ਨੁਕਤੇ ਵੀਚਾਰੇ ਗਏ ਹਨ, ਤਾਂ ਕਿ ਹਰ ਪਾਠਕ ਨੂੰ ਸਿੱਖ ਰਹਿਤ ਮਰਯਾਦਾ ਦੇ ਨੁਕਤੇ ਸ਼ਪੱਸ਼ਟ ਹੋ ਸਕਣ। ਇਸ ਪੁਸਤਕ ਦਾ ਮੁਖ ਬੰਦ ਗਿ: ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ ਅਤੇ ਭਾਈ ਤਰਸੇਮ ਸਿੰਘ ਜੀ ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੰਵਰ ਮਹਿੰਦਰ ਪਰਤਾਪ ਸਿੰਘ ਜੀ ਹੋਰਾਂ ਨੇ ਲਿਖਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top